ਆਸਟ੍ਰੇਲੀਆ ਵਿੱਚ ਜ਼ਿੰਦਗੀ ਦਾ ਪੂਰਾ ਆਨੰਦ ਲੈਣਾ ਹੈ ਤਾਂ ਜ਼ਰੂਰ ਸਿੱਖੋ ਸਵਿਮਿੰਗ

karamjeet bali.jpg

ਕਰਮਜੀਤ ਕੌਰ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਲੈਂਦੇ ਹੋਏ। Credit: Supplied by Karamjeet Kaur.

ਮੈਲਬਰਨ ਦੇ ਕਰਮਜੀਤ ਕੌਰ ਨੇ 40 ਸਾਲ ਦੀ ਉਮਰ ‘ਚ ਸਵਿਮਿੰਗ ਸਿੱਖਣ ਦਾ ਫੈਸਲਾ ਕੀਤਾ। ਉਹਨਾਂ ਮੁਤਾਬਕ ਸਵਿਮਿੰਗ ਸਿੱਖਣ ਤੋਂ ਬਾਅਦ ਉਹ ਆਪਣੇ ਬੱਚਿਆਂ ਨਾਲ ਬੀਚ ਜਾਂ ਹੋਰ ਪੂਲ ਵਾਲੀਆਂ ਥਾਵਾਂ ‘ਤੇ ਪੂਰਾ ਆਨੰਦ ਲੈ ਪਾ ਰਹੇ ਹਨ ਜਦਕਿ ਪਹਿਲਾਂ ਉਹ ਇੱਕ ਪਾਸੇ ਬੈਠੇ ਰਹਿੰਦੇ ਸਨ। ਆਪਣੇ ਪ੍ਰੋਗਰਾਮਾਂ ਰਾਹੀਂ ਭਾਈਚਾਰੇ ਵਿੱਚ ਸਵਿਮਿੰਗ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਵਾਲੇ ਡਾ. ਹਰਪ੍ਰੀਤ ਸਿੰਘ ਕੰਧਰਾ ਦਾ ਕਹਿਣਾ ਹੈ ਕਿ ਬੀਚਾਂ ਦੇ ਦੇਸ਼ ਆਸਟ੍ਰੇਲੀਆ ‘ਚ ਸਵਿਮਿੰਗ ਤੋਂ ਬਿਨ੍ਹਾਂ ਜ਼ਿੰਦਗੀ ਅਧੂਰੀ ਹੈ।


'ਰੋਇਲ ਲਾਈਫ ਸੇਵਿੰਗ' ਦੀ 'ਨੈਸ਼ਨਲ ਡਰੋਨਿੰਗ ਰਿਪੋਰਟ 2024' ਦੇ ਅਨੁਸਾਰ ਆਸਟ੍ਰੇਲੀਆ ‘ਚ ਸਾਲ 2024 ਵਿੱਚ 323 ਲੋਕਾਂ ਦੀ ਡੁੱਬਣ ਕਾਰਨ ਮੌਤ ਹੋਈ ਸੀ। ਇੰਨ੍ਹਾਂ ਵਿੱਚੋਂ 83 ਲੋਕ ਹੋਰ ਦੇਸ਼ਾਂ ਵਿੱਚ ਪੈਦਾ ਹੋਣ ਵਾਲੇ ਸਨ।

ਮੈਲਬਰਨ ਦੇ ਰਹਿਣ ਵਾਲੇ ਕਰਮਜੀਤ ਕੌਰ ਪੇਸ਼ੇ ਤੋਂ ਫਿਜ਼ੀਓਥੈਰੇਪਿਸਟ ਹਨ ਪਰ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਆ ਕੇ ਸਵਿਮਿੰਗ ਸਿੱਖਣ ਦਾ ਮਨ ਬਣਾਉਣ ਵਿੱਚ ਕਈ ਸਾਲ ਲੱਗ ਗਏ।

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਪਹਿਲਾਂ ਕਦੇ ਸਵਿਮਿੰਗ ਸਿੱਖਣ ਦੀ ਲੋੜ ਮਹਿਸੂਸ ਨਹੀਂ ਹੋਈ। ਜਦੋਂ 40 ਸਾਲ ਦੀ ਉਮਰ 'ਚ ਉਹਨਾਂ ਸਵਿਮਿੰਗ ਸਿੱਖੀ ਤਾਂ ਉਹਨਾਂ ਦਾ ਪੂਰਾ ਨਜ਼ਰੀਆ ਬਦਲ ਗਿਆ।
Karamjeet Kaur.jpg
ਮੈਲਬੌਰਨ ਤੋਂ ਫਿਜ਼ੀਓਥੈਰੇਪਿਸਟ ਕਰਮਜੀਤ ਕੌਰ।
ਉਹ ਕਹਿੰਦੇ ਹਨ ਕਿ ਆਪਣੇ ਬੱਚਿਆਂ ਨਾਲ ਛੁੱਟੀਆਂ 'ਤੇ ਜਾਣ ਸਮੇਂ ਜਾਂ ਹੋਰ ਪਾਣੀ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਉਹ ਹੁਣ ਪੂਰਾ ਭਾਗ ਲੈ ਪਾਉਂਦੇ ਹਨ।

'ਫੈਡਰੇਸ਼ਨ ਯੂਨੀਵਰਸਿਟੀ ਆਸਟ੍ਰੇਲੀਆ' ਵਿੱਚ ਸੀਨੀਅਰ ਅਕੈਡਮਿਕ ਤੇ ਖੋਜਕਾਰ ਡਾ. ਹਰਪ੍ਰੀਤ ਸਿੰਘ ਕੰਧਰਾ ਭਾਈਚਾਰੇ ਵਿੱਚ ਸਵਿਮਿੰਗ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵੀ ਜਾਣੇ ਜਾਂਦੇ ਹਨ।
harpreet kandra.jpg
ਭਾਈਚਾਰੇ ਦੇ ਕੁੱਝ ਮੈਂਬਰਾਂ ਨਾਲ ਸਵਿਮਿੰਗ ਕਲਾਸ ਲੈ ਰਹੇ ਖੋਜਕਾਰ ਡਾ. ਹਰਪ੍ਰੀਤ ਕੰਧਰਾ Credit: Supplied by Dr. Harpreet Kandra.
'ਲਾਈਫ ਸੇਵਿੰਗ ਵਿਕਟੋਰੀਆ' ਨਾਂ ਦੀ ਸੰਸਥਾ ਨਾਲ ਮਿਲ ਕੇ ਉਹਨਾਂ ਵੱਲੋਂ ਭਾਈਚਾਰੇ ਲਈ ਸਵਿਮਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ।

ਉਹਨਾਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਸ ਪ੍ਰੋਗਰਾਮ ਨਾਲ ਬਹੁਤ ਸਾਰੇ ਲੋਕਾਂ ਨੂੰ ਲਾਭ ਹੋਇਆ ਹੈ। ਉਹਨਾਂ ਮੁਤਾਬਕ ਬੀਚਾਂ ਤੇ ਜਲ-ਸਰੋਤਾਂ ਵਾਲੇ ਦੇਸ਼ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਸਵਿਮਿੰਗ ਸਿੱਖਣਾ ਸਿਰਫ ਸੁਰੱਖਿਆ ਲਈ ਹੀ ਜ਼ਰੂਰੀ ਨਹੀਂ ਹੈ ਬਲਕਿ ਇਸ ਤੋਂ ਬਿਨਾਂ ਇੱਥੇ ਜ਼ਿੰਦਗੀ ਵੀ ਅਧੂਰੀ ਹੈ।
ਪੂਰੀ ਗੱਲਬਾਤ ਇੱਥੇ ਸੁਣੋ...
Punjabi_14012025_Water Safety image

ਆਸਟ੍ਰੇਲੀਆ ਵਿੱਚ ਜ਼ਿੰਦਗੀ ਦਾ ਪੂਰਾ ਆਨੰਦ ਲੈਣਾ ਹੈ ਤਾਂ ਜ਼ਰੂਰ ਸਿੱਖੋ ਸਵਿਮਿੰਗ

17:28

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share