ਵਿਕਟੋਰੀਆ ਪੁਲਿਸ ਅਨੁਸਾਰ ਮੈਂਬੋਰਿਨ ਸਬਰਬ ਦੇ ਰਹਿਣ ਵਾਲੇ 36 ਸਾਲਾ ਅਨਮੋਲ ਬਾਜਵਾ ਦੀ ਲਾਸ਼ Elementary Rd ਨਜ਼ਦੀਕ ਲੱਗਦੀ ਗਰਾਊਂਡ ਤੋਂ ਮੰਗਲਵਾਰ 21 ਜਨਵਰੀ ਨੂੰ ਸਵੇਰੇ 07:30PM ਵਜੇ ਬਰਾਮਦ ਕੀਤੀ ਗਈ ਸੀ।
ਅਨਮੋਲ ਦੇ ਨਜ਼ਦੀਕੀ ਦੱਸਦੇ ਹਨ ਕਿ ਸੋਮਵਾਰ ਦੀ ਰਾਤ ਉਹ ਆਪਣੇ ਮੈਂਬੋਰਿਨ ਵਾਲੇ ਘਰੋਂ ਨਿਕਲਿਆ ਅਤੇ ਉਸ ਤੋਂ ਬਾਅਦ ਕਦੇ ਵਾਪਸ ਨਹੀਂ ਪਰਤਿਆ।
ਇਨਵੈਸਟੀਗੇਟਰਸ ਨੇ ਕਤਲ ਦੀ ਇਸ ਘਟਨਾ ਵਿੱਚ ਇੱਕ 31 ਸਾਲਾ ਵਿਆਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਬਰੂਕਫੀਲਡ ਦਾ ਰਹਿਣ ਵਾਲਾ ਹੈ ਅਤੇ ਇਸਨੂੰ 22 ਜਨਵਰੀ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ।
Statement from Victoria Police Credit: Supplied
ਅਨਮੋਲ ਨੂੰ ਯਾਦ ਕਰਦੇ ਹੋਏ ਉਸਦੇ ਇੱਕ ਦੋਸਤ ਨੇ ਲਿਖਿਆ ਕਿ, 'ਅਨਮੋਲ ਦਇਆ, ਸਿਆਣਪ ਅਤੇ ਅਟੁੱਟ ਸਮਰਥਨ ਦੇ ਸਦਕਾ ਹਰੇਕ ਦੇ ਦਿਲਾਂ ਵਿੱਚ ਰਹੇਗਾ'।
Credit: Facebook/Babbu Khehra
ਅਨਮੋਲ ਦੇ ਪਰਿਵਾਰ ਦੇ ਸਮਰਥਨ ਲਈ ਉਸਦੇ ਚਾਹੁਣ ਵਾਲਿਆਂ ਵੱਲੋਂ ਇੱਕ ਗੋ ਫੰਡ ਮੀ ਪੇਜ ਵੀ ਸਥਾਪਿਤ ਕੀਤਾ ਗਿਆ ਹੈ।
ਇਸ ਮਾਮਲੇ ਸੰਬੰਧੀ ਜਿਸ ਕਿਸੇ ਵਿਆਕਤੀ ਕੋਲ ਵੀ ਜਾਣਕਾਰੀ ਹੋਵੇ ਉਸਨੂੰ ਕ੍ਰਾਈਮ ਸਟਾਪਰਜ਼ ਨਾਲ 1800 333 000 'ਤੇ ਸੰਪਰਕ ਕਰਕੇ ਜਾਂ www.crimestoppersvic.com.au 'ਤੇ ਜਾ ਕੇ ਗੁਪਤ ਰਿਪੋਰਟ ਦਰਜ ਕਰਨ ਦੀ ਅਪੀਲ ਕੀਤੀ ਜਾਂਦੀ ਹੈ।
ਭਾਵਨਾਤਮਕ ਸਹਾਇਤਾ ਲਈ 13 11 14 'ਤੇ ਲਾਈਫਲਾਈਨ ਨਾਲ ਜਾਂ 1300 224 636 'ਤੇ ਬਿਓਂਡ ਬਲੂ ਨਾਲ ਸੰਪਰਕ ਕਰੋ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।