ਆਸਟ੍ਰੇਲੀਆ ਐਂਡ ਨਿਊਜੀਲੈਂਡ ਜਰਨਲ ਆਫ ਪਬਲਿਕ ਹੈਲਥ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜ਼ਿਆਦਾ ਮੌਤਾਂ ਜਨਤਕ ਛੁੱਟੀਆਂ ਜਾਂ 'ਲੌਂਗ ਵੀਕਐਂਡ' ਦੌਰਾਨ ਹੋਈਆਂ ਹਨ।
ਰਿਪੋਰਟ ਮੁਤਾਬਕ ਚਾਰ ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿੱਚ ਡੁੱਬਕੇ ਮਰਨ ਦੀ ਦਰ ਵਿਚ 33 ਫੀਸਦ ਗਿਰਾਵਟ ਦਰਜ ਕੀਤੀ ਗਈ ਹੈ ਪਰ ਬੀਚ 'ਤੇ ਪਾਣੀ ਦਾ ਆਨੰਦ ਲੈਣ ਗਏ ਲੋਕਾਂ ਵਿੱਚ ਡੁੱਬਕੇ ਮਰਨ ਦੇ ਆਂਕੜੇ ਪਿਛਲੇ ਦਸ ਸਾਲਾਂ ਦੀ ਔਸਤ ਨਾਲੋਂ 30 ਫੀਸਦੀ ਜਿਆਦਾ ਹਨ।
ਖੋਜ ਮੁਤਾਬਕ 45 ਸਾਲ ਤੋਂ ਵੱਧ ਉਮਰ ਵਾਲਿਆਂ ਵਿੱਚ ਮੌਤ ਦਰ ਸਭ ਤੋਂ ਵੱਧ ਦੇਖੀ ਗਈ ਹੈ - 57 ਫੀਸਦੀ ਮੌਤਾਂ ਇਸੇ ਉਮਰ ਵਰਗ ਵਿੱਚ ਦਰਜ ਕੀਤੀਆਂ ਗਈਆਂ ਹਨ।
ਹੋਰ ਵੇਰਵੇ ਲਈ ਆਡੀਓ ਰਿਪੋਰਟ ਸੁਣੋ......