ਯੂਨੀਵਰਸਿਟੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸ਼ੁਰੂ ਕੀਤੇ ‘ਬੀਚ ਸੁਰੱਖਿਆ ਪ੍ਰੋਗਰਾਮ’

SYDNEY HEATWAVE

People at Coogee beach in Sydney, Saturday, December 9 2023. A heatwave across four states has led to numerous outback towns reaching temps into the 40Cs, raising concerns for bushfires and workplace safety. (AAP Image/Brent Lewin) NO ARCHIVING Credit: AAPIMAGE

ਪਿਛਲੇ ਕੁਝ ਸਾਲਾਂ ਦੌਰਾਨ ਆਸਟ੍ਰੇਲੀਆ ਵਿੱਚ ਪਾਣੀ ਵਿੱਚ ਡੁੁੱਬਣ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਧਣ ਤੋਂ ਬਾਅਦ ਆਸਟ੍ਰੇਲੀਆ ਲਈ ਪਾਣੀ ਦੀ ਸੁਰੱਖਿਆ ਇੱਕ ਮਹੱਤਵਪੂਰਨ ਮੁੱਦਾ ਬਣ ਗਈ ਹੈ। ਅਜਿਹੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜੀਵਨ ਬਚਾਉਣ ਦੇ ਕਲਾ ਨਾਲ ਲੈਸ ਕਰਨ ਵਿੱਚ ਮਦਦ ਕਰਨ ਲਈ ਨਿਊ ਸਾਊਥ ਵੇਲਜ਼ ਵਿੱਚ, ਕਈ ਯੂਨੀਵਰਸਿਟੀਆਂ ਨੇ ਤੈਰਾਕੀ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਨ੍ਹਾਂ ਪ੍ਰੋਗਰਾਮਾਂ ਤਹਿਤ ਸਮੁੰਦਰੀ ਤੱਟ ’ਤੇ ਸਾਈਨ ਰੀਡਿੰਗ, ਮੁੱਢਲੀ ਫਸਟ ਏਡ, ਸੁਰੱਖਿਅਤ ਰਾਕ ਫਿਸ਼ਿੰਗ ਅਤੇ ਬੀਚ ਦੀਆਂ ਸਥਿਤੀਆਂ ਵਿੱਚ ਤੈਰਾਕੀ ਦੀ ਸਿਖਲਾਈ ਸ਼ਾਮਲ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀਆਂ ਦੁਆਰਾ ਆਯੋਜਿਤ ਤੈਰਾਕੀ ਸੁਰੱਖਿਆ ਪ੍ਰੋਗਰਾਮ, ਨਵੇਂ ਆਉਣ ਵਾਲੇ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਾ ਸਿਰਫ਼ ਸੁਰੱਖਿਆ ਦੇ ਲਿਹਾਜ਼ ਨਾਲ, ਸਗੋਂ ਆਸਟ੍ਰੇਲੀਆ ਦੇ ਉਨ੍ਹਾਂ ਦੇ ਤਜ਼ਰਬੇ ਲਈ ਵੀ ਮਹੱਤਵਪੂਰਨ ਹਨ।ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...


ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share