ਨੀਨਾ ਡੇਰੀਅਸ ਨੇ ਕਦੇ ਵੀ ਤੈਰਾਕੀ ਨਹੀਂ ਸਿੱਖੀ ਸੀ ਅਤੇ ਨਾ ਹੀ ਉਸਦਾ ਇਸ ਵੱਲ ਰੁਝਾਨ ਸੀ।
ਉਹ 16 ਸਾਲ ਦੀ ਸੀ ਜਦੋਂ ਉਹ ਸ਼੍ਰੀਲੰਕਾ ਤੋਂ ਆਸਟ੍ਰੇਲੀਆ ਆਈ ਸੀ।
ਉਸਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਬਚਪਨ ਵਿੱਚ ਇੱਕ ਕਿਸ਼ਤੀ ਵਿੱਚ ਸਫ਼ਰ ਕਰਦਿਆਂ ਜਦੋਂ ਉਸਦੀ ਕਿਸ਼ਤੀ ਹਿਲਣ ਲੱਗ ਪਈ ਤਾਂ ਉਸ ਹਾਦਸੇ ਨੇ ਉਸਨੂੰ ਪਾਣੀ ਵਿੱਚ ਜਾਣ ਤੋਂ ਹਮੇਸ਼ਾਂ ਲਈ ਡਰਾ ਦਿੱਤਾ ਸੀ।
ਉਸਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਜਾਂ ਪਤੀ ਨਾਲ ਜਦੋਂ ਕਿਸੇ ਪਾਣੀ ਵਾਲੀ ਮਨੋਰੰਜਕ ਥਾਂ ਉੱਤੇ ਜਾਂਦੀ ਤਾਂ ਤੈਰਾਕੀ ਨਾ ਸਿੱਖਣ ਕਾਰਨ ਬਹੁਤ ਸਾਰੇ ਆਨੰਦ ਭਰੇ ਤਜ਼ੁਰਬਿਆਂ ਤੋਂ ਵਾਂਝੀ ਰਹਿ ਜਾਂਦੀ ਸੀ।
ਪਰ ਹੁਣ ਉਸਨੂੰ ਤੈਰਾਕੀ ਨਾ ਸਿੱਖਣ ਦੇ ਫੈਸਲੇ ਉੱਤੇ ਪਛਤਾਵਾ ਹੁੰਦਾ ਹੈ ਅਤੇ ਉਹ ‘ਸਵਿਮਿੰਗ ਲੈਸਨ’ ਲੈ ਰਹੀ ਹੈ।
Nina Darious, who grew up Sri Lanka, says learning to swim was never a priority when she was a child. Source: Supplied
ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਤੈਰਨਾ ਨਹੀਂ ਆਉਂਦਾ
ਰੋਇਲ ਲਾਈਫ ਸੇਵਿੰਗ ਆਸਟ੍ਰੇਲੀਆ ਮੁਤਾਬਕ ਚਾਰ ਵਿੱਚੋਂ ਇੱਕ ਆਸਟ੍ਰੇਲੀਅਨ ਬਾਲਗ ਜਾਂ ਤਾਂ ਤੈਰਨਾ ਨਹੀਂ ਜਾਣਦਾ ਅਤੇ ਜਾਂ ਫਿਰ ਬਹੁਤ ਹੀ ਮਾੜਾ ਤੈਰਾਕ ਹੈ।
ਆਰ.ਐਲ.ਐਸ.ਏ ਦੇ ਸੀ.ਈ.ਓ ਜਸਟਿਨ ਸਕਾਰ ਮੁਤਾਬਕ ਜਦੋਂ ਅਜਿਹੇ ਵਿਅਕਤੀ ਛੁੱਟੀਆਂ ਦੌਰਾਨ ਡੂੰਘੇ ਪਾਣੀ ਵਾਲੀਆਂ ਥਾਵਾਂ ਉੱਤੇ ਛੁੱਟੀਆਂ ਦਾ ਆਨੰਦ ਮਾਨਣ ਜਾਂਦੇ ਹਨ ਤਾਂ ਉਹ ਜਾਣੇ-ਅਣਜਾਣੇ ‘ਚ ਖੁੱਦ ਨੂੰ ਭਾਰੀ ਸੰਕਟ ਵਿੱਚ ਪਾ ਦਿੰਦੇ ਹਨ ਜੋ ਕਿ ਬਹੁਤ ਹੀ ਚਿੰਤਾਜਨਕ ਮਸਲਾ ਹੈ।
ਸਕਾਰ ਮੁਤਾਬਕ ਹਰ ਇੱਕ ਬੱਚਾ ਪ੍ਰਾਇਮਰੀ ਸਕੂਲ ਦੇ ਖ਼ਤਮ ਹੋਣ ਤੋਂ ਪਹਿਲਾਂ 50 ਮੀਟਰ ਤੱਕ ਦੀ ਤੈਰਾਕੀ ਅਤੇ ਆਪਣੀ ਪਿੱਠ ਉੱਤੇ ਦੋ ਮਿੰਟ ਤੱਕ ਫਲੋਟ ਕਰਨ ਦੇ ਕਾਬਿਲ ਹੋਣਾ ਚਾਹੀਦਾ ਹੈ।
Royal Life Saving Australia says not enough children take swimming lessons when they're young. Source: AAP
ਡੁੱਬਣ ਵਾਲਿਆਂ ਦੀ ਗਿਣਤੀ ਅਤੇ ਥਾਂ
ਆਰ.ਐਲ.ਐਸ.ਏ ਮੁਤਾਬਕ ਗਰਮੀਆਂ ਵਿੱਚ 99 ਲੋਕਾਂ ਦੀ ਡੁੱਬਣ ਨਾਲ ਹੋਈ ਮੌਤ ਤੋਂ ਬਾਅਦ ਸਿਰਫ ਮਾਰਚ ਮਹੀਨੇ ਵਿੱਚ 33 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹਨਾਂ ਅੰਕੜਿਆਂ ਵਿੱਚ ਹਾਲ ਹੀ ਵਿੱਚ ਗੋਲਡ ਕੋਸਟ ਦੇ ਇੱਕ ਹੋਟਲ ਵਿੱਚ ਦੋ ਸਾਲਾ ਬੱਚੀ ਨੂੰ ਡੁੱਬਣ ਤੋਂ ਬਚਾਉਣ ਲਈ ਪਾਣੀ ‘ਚ ਉਤਰੇ ਪਿਤਾ ਅਤੇ ਦਾਦੇ ਦੀ ਮੌਤ ਦੇ ਅੰਕੜੇ ਵੀ ਸ਼ਾਮਲ ਹਨ।
Source: SBS
Source: SBS
ਗਲ਼ਤੀ ਕਿੱਥੇ ਹੋ ਰਹੀ ਹੈ?
ਆਰ.ਐਲ.ਐਸ.ਏ ਦੇ ਸੀ.ਈ.ਓ ਜਸਟਿਨ ਸਕਾਰ ਮੁਤਾਬਕ ‘ਸਵਿਮਿੰਗ ਲੈਸਨ’ ਮਹਿੰਗੇ ਹਨ।
ਉਹਨਾਂ ਮੁਤਾਬਕ ਬਹੁਤ ਸਾਰੇ ਬੱਚੇ ਸਵਿਮਿੰਗ ਸਿੱਖਣ ਤੋਂ ਇਸ ਕਾਰਨ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਉਹਨਾਂ ਦੇ ਮਾਪੇ ਤੈਰਾਕੀ ਸਿਖਾਉਣ ਦਾ ਖ਼ਰਚਾ ਨਹੀਂ ਚੁੱਕ ਪਾਉਂਦੇ।
ਸਕਾਰ ਮੁਤਾਬਕ ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਡੁੱਬਣ ਦਾ ਖ਼ਤਰਾ ਵੱਧ ਹੈ।
ਹਾਲਾਂਕਿ ਡੁੱਬਣ ਵਾਲਿਆਂ ਵਿਚੱ ਵਧੇਰੇ ਸੰਖਿਆ ਆਸਟ੍ਰੇਲੀਅਨ ਲੋਕਾਂ ਦੀ ਹੈ ਪਰ ਦੂਸਰੇ ਦੇਸ਼ ਤੋਂ ਆਏ ਯਾਤਰੀ ਜਾਂ ਵਿਦਿਆਰਥੀ ਅਸਾਨੀ ਨਾਲ ਖ਼ਤਰੇ ਦੀ ਚਪੇਟ ਵਿੱਚ ਆ ਜਾਂਦੇ ਹਨ।
ਸਕਾਰ ਮੁਤਾਬਕ ਅਜਿਹਾ ਇਸ ਕਰ ਕੇ ਵੀ ਹੁੰਦਾ ਹੈ ਕਿਉਂਕਿ ਨਵੇਂ ਵਿਅਕਤੀ ਨੂੰ ਇਸ ਬਾਰੇ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾਂਦੇ ਕਿ ਬੀਚ ਉੱਤੇ ਝੰਡਿਆਂ ਵਿਚਾਲੇ ਹੀ ਤੈਰਨਾ ਸੁਰੱਖਿਅਤ ਹੈ।
After taking weekly swimming lessons for more than a year, Nina Darious can now swim with the help of a board. Source: SBS
ਉਸਦਾ ਤੈਰਾਕੀ ਨਾ ਜਾਨਣ ਵਾਲੇ ਹਰੇਕ ਵਿਅਕਤੀ ਨੂੰ ਸੁਨੇਹਾ ਹੈ ਕਿ ਬਿਨਾਂ ਕਿਸੇ ਡਰ ਦੇ ਅੱਜ ਹੀ ਤੈਰਾਕੀ ਸਿੱਖਣ ਦੀ ਕੋਸ਼ਿਸ਼ ਸ਼ੁਰੂ ਕਰ ਦਵੋ ਅਤੇ ਬਿਨਾਂ ਕਿਸੇ ਪਛਤਾਵੇ ਹਰ ਇੱਕ ਪਲ਼ ਦਾ ਆਨੰਦ ਮਾਣੋ।