ਆਸਟ੍ਰੇਲੀਆ ਵਾਸੀਆਂ ਲਈ ਤੈਰਾਕੀ ਸਿੱਖਣਾ ਕਿਉਂ ਮਹੱਤਵਪੂਰਨ ਹੈ?

Women learning to swim

Source: Getty Images/kali9

ਆਸਟ੍ਰੇਲੀਆ ਵਿੱਚ ਪਰਵਾਸ ਕਰਨ ਵੇਲੇ ਤੈਰਾਕੀ ਸਿੱਖਣਾ ਇੱਕ ਤਰਜੀਹ ਵਾਂਗ ਨਹੀਂ ਜਾਪਦਾ ਹਾਲਾਂਕਿ, ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਵਿੱਚ ਡੁੱਬਣ ਕਰਕੇ ਹੋਣ ਵਾਲੀਆਂ ਮੌਤਾਂ ਵਿੱਚ ਸਭ ਤੋਂ ਵੱਧ ਗਿਣਤੀ ਵਿਦੇਸ਼ਾਂ ਵਿੱਚ ਪੈਦਾ ਹੋਏ ਲੋਕਾਂ ਦੀ ਹੈ। ਆਸਟ੍ਰੇਲੀਆ ਵਿੱਚ ਤੈਰਾਕੀ ਸਿੱਖਣਾ ਜੀਵਨ ਦਾ ਇੱਕ ਮਹੱਤਵਪੂਰਨ ਹੁਨਰ ਹੈ। ਕਿਸੇ ਵੀ ਉਮਰ ਵਿੱਚ ਤੈਰਨਾ ਸਿੱਖਣਾ ਤੁਹਾਨੂੰ ਨਾ ਸਿਰਫ਼ ਡੁੱਬਣ ਤੋਂ ਬਚਾਅ ਸਕਦਾ ਹੈ ਬਲਕਿ ਤੁਹਾਡੇ ਪਰਿਵਾਰ ਦੀ ਰੱਖਿਆ ਕਰਨ ਵਿੱਚ ਵੀ ਸਹਾਇਤਾ ਕਰ ਸਕਦਾ ਹੈ।


ਹਰ ਸਾਲ ਰਾਇਲ ਲਾਈਫ ਸੇਵਿੰਗ ਸੋਸਾਇਟੀ ਆਸਟ੍ਰੇਲੀਆ ਨੈਸ਼ਨਲ ਡਰਾਊਨਿੰਗ ਰਿਪੋਰਟ ਤਿਆਰ ਕਰਦੀ ਹੈ। ਇਹ ਖੋਜ ਬਹੁ-ਸੱਭਿਆਚਾਰਕ ਭਾਈਚਾਰਿਆਂ ਵਿੱਚ ਡੁੱਬਣ ਦੀ ਵਧੇਰੇ ਸੰਖਿਆ ਅਤੇ ਪਾਣੀ ਨਾਲ ਜੁੜੀ ਸੁਰੱਖਿਆ ਦੇ ਗਿਆਨ ਦੀ ਘਾਟ ਨੂੰ ਦਰਸਾਉਂਦੀ ਹੈ।

ਮਾਈਕਲ ਮੈਸੇਨੀ ਲਾਈਫ ਸੇਵਿੰਗ ਵਿਕਟੋਰੀਆ ਵਿਖੇ ਭਿੰਨਤਾ ਅਤੇ ਸ਼ਮੂਲੀਅਤ ਦਾ ਮੈਨੇਜਰ ਹੈ। ਲਾਈਫ ਸੇਵਿੰਗ ਵਿਕਟੋਰੀਆ ਸੀ ਏ ਐਲ ਡੀ (CALD) ਸਮੂਹਾਂ ਨੂੰ ਤੈਰਾਕੀ ਪ੍ਰੋਗਰਾਮ ਪ੍ਰਦਾਨ ਕਰਨ ਲਈ ਸੰਸਥਾਵਾਂ ਅਤੇ ਸਕੂਲਾਂ ਨਾਲ ਭਾਈਵਾਲੀ ਕਰਦਾ ਹੈ।

ਨੈਸ਼ਨਲ ਡਰਾਊਨਿੰਗ ਰਿਪੋਰਟ ਇਹ ਵੀ ਦੱਸਦੀ ਹੈ ਕਿ ਡੁੱਬਣ ਵਾਲਿਆਂ ਵਿੱਚ 80 ਪ੍ਰਤੀਸ਼ਤ ਮਰਦ ਸ਼ਾਮਲ ਹਨ।
Why are swimming skills so important for all Australians? Settlement Guide
Source: Getty Images
ਬਹੁਤ ਸਾਰੇ ਵਿਲੱਖਣ ਜੋਖਮ ਬਹੁ-ਸੱਭਿਆਚਾਰਕ ਭਾਈਚਾਰਿਆਂ ਵਿੱਚ ਡੁੱਬਣ ਦੀਆਂ ਚਿੰਤਾਜਨਕ ਦਰਾਂ ਵਿੱਚ ਯੋਗਦਾਨ ਪਾਉਂਦੇ ਹਨ।

ਆਸਟ੍ਰੇਲੀਆਈ ਮੂਲ ਦੇ ਜ਼ਿਆਦਾਤਰ ਬੱਚਿਆਂ ਕੋਲ ਸਕੂਲੀ ਤੈਰਾਕੀ ਪ੍ਰੋਗਰਾਮਾਂ ਅਤੇ ਜਨਤਕ ਜਲ ਸੁਰੱਖਿਆ ਪ੍ਰੋਗਰਾਮਾਂ ਤੱਕ ਪਹੁੰਚ ਹੁੰਦੀ ਹੈ। ਬਹੁਤੇ ਆਸਟ੍ਰੇਲੀਆਈ ਲੋਕ ਸਮੁੰਦਰੀ ਤੱਟ 'ਤੇ ਰਹਿੰਦੇ ਹਨ ਜਾਂ ਸਵਿਮਿੰਗ ਪੂਲ ਤੱਕ ਪਹੁੰਚ ਰੱਖਦੇ ਹਨ। ਪਰ ਜ਼ਿਆਦਾਤਰ ਸੀ ਏ ਐਲ ਡੀ (CALD) ਭਾਈਚਾਰਿਆਂ ਲਈ ਹਮੇਸ਼ਾ ਅਜਿਹਾ ਨਹੀਂ ਹੁੰਦਾ।

ਏਰੀਟ੍ਰੀਆ ਵਿੱਚ ਵੱਡੀ ਹੋਈ ਸੋਫੀਆ ਇੱਕ ਸ਼ਰਨਾਰਥੀ ਵਜੋਂ ਕੀਨੀਆ ਚਲੀ ਗਈ ਸੀ ਅਤੇ ਜਦੋਂ ਉਹ ਆਸਟ੍ਰੇਲੀਆ ਪਹੁੰਚੀ ਤਾਂ ਉਸਨੂੰ ਤੈਰਾਕੀ ਜਾਂ ਪਾਣੀ ਦੀ ਸੁਰੱਖਿਆ ਦਾ ਕੋਈ ਗਿਆਨ ਨਹੀਂ ਸੀ।
Swimming lesson
Hngakchia nu tilioh chimtu saya nih ti lio a chimh lio. Source: AAP Image/Brendon Thorne
ਲਾਈਫ ਸੇਵਿੰਗ ਵਿਕਟੋਰੀਆ, ਸਪੈਕਟ੍ਰਮ ਅਤੇ ਵਿਕਟੋਰੀਆ ਯੂਨੀਵਰਸਿਟੀ ਦੁਆਰਾ ਚਲਾਏ ਗਏ ਇੱਕ ਕਮਿਊਨਿਟੀ ਪ੍ਰੋਗਰਾਮ ਦੇ ਸਮਰਥਨ ਨਾਲ, ਸੋਫੀਆ ਨੇ ਇੱਕ ਬਾਲਗ ਵਜੋਂ ਤੈਰਾਕੀ ਸਿੱਖਣੀ ਸ਼ੁਰੂ ਕੀਤੀ।

ਆਸਟ੍ਰੇਲੀਆ ਵਿੱਚ ਨਵੇਂ ਲੋਕ ਅਕਸਰ ਖੁੱਲ੍ਹੇ ਪਾਣੀ ਦੇ ਖ਼ਤਰਿਆਂ ਨੂੰ ਪਛਾਣਨ ਵਿੱਚ ਅਸਮਰੱਥ ਹੁੰਦੇ ਹਨ ਜਿਵੇਂ ਕਿ 'ਰਿਪਸ' ਜੋ ਕਿ ਸਮੁੰਦਰ ਵੱਲ ਜਾਣ ਵਾਲੀਆਂ ਤੇਜ਼ ਧਾਰਾਵਾਂ ਅਤੇ ਆਸਟ੍ਰੇਲੀਆਈ ਬੀਚਾਂ 'ਤੇ ਸਭ ਤੋਂ ਵੱਡੇ ਖ਼ਤਰਿਆਂ ਵਿੱਚੋਂ ਇੱਕ ਹਨ।

ਔਸਟਸਵਿਮ (AUSTSWIM) ਦੇ ਮਾਰਕੀਟਿੰਗ ਮੈਨੇਜਰ ਜੇਡ ਹੈਨਸਨ ਦਾ ਕਹਿਣਾ ਹੈ ਕਿ ਸਾਡੀਆਂ ਨਦੀਆਂ ਅਤੇ ਝੀਲਾਂ ਵਿੱਚ ਖ਼ਤਰੇ ਵੱਧ ਗਏ ਹਨ।
Rivers can be remote and are unsupervised
Rivers can be remote and are unsupervised Source: Source: Mark Kolbe/Getty Images
ਆਸਟ੍ਰੇਲੀਆ ਤੱਟਵਰਤੀ ਅਤੇ ਜਲ ਮਾਰਗਾਂ ਨਾਲ ਘਿਰਿਆ ਹੋਇਆ ਹੈ, ਇਸ ਲਈ ਤੈਰਾਕੀ ਸਿੱਖਣਾ ਜ਼ਰੂਰੀ ਹੈ। ਇਸ ਤਰ੍ਹਾਂ ਤੁਹਾਡੇ ਪਾਣੀ ਦੀ ਸੁਰੱਖਿਆ ਦੇ ਹੁਨਰ ਨੂੰ ਵੀ ਵਿਕਸਤ ਕੀਤਾ ਜਾ ਸਕਦਾ ਹੈ। ਇਹ ਸੁਰੱਖਿਅਤ ਤੈਰਾਕੀ, ਮੱਛੀ ਫੜਨ, ਬੋਟਿੰਗ, ਅਤੇ ਪਾਣੀ ਨਾਲ ਜੁੜੀਆਂ ਹੋਰ ਕਈ ਸਾਰੀਆਂ ਗਤੀਵਿਧੀਆਂ ਲਈ ਮਹੱਤਵਪੂਰਣ ਹੁਨਰ ਹੈ।

ਪਾਣੀ ਦੀ ਸੁਰੱਖਿਆ ਦੇ ਪ੍ਰੋਗਰਾਮ ਬੀਚ 'ਤੇ ਝੰਡਿਆਂ ਦੇ ਵਿਚਕਾਰ ਤੈਰਾਕੀ, ਹਮੇਸ਼ਾ ਕਿਸੇ ਦੋਸਤ ਨਾਲ ਤੈਰਾਕੀ ਕਰਨਾ ਅਤੇ ਪਾਣੀ ਦੇ ਵਹਾਅ ਦੇ ਅਣਪਛਾਤੇ ਤਰੀਕਿਆਂ ਨੂੰ ਸਮਝਣ ਦੇ ਬਾਰੇ ਜਾਗਰੂਕਤਾ ਨੂੰ ਬਿਹਤਰ ਬਣਾਉਂਦੇ ਹਨ।

ਲਾਈਫ ਸੇਵਿੰਗ ਵਿਕਟੋਰੀਆ ਤੋਂ ਮਾਈਕਲ ਮੈਸੇਨੀ ਦਾ ਕਹਿਣਾ ਹੈ ਕਿ ਆਪਣੀ ਖੁਦ ਦੀ ਸੁਰੱਖਿਆ ਯਕੀਨੀ ਬਣਾਉਣ ਤੋਂ ਇਲਾਵਾ ਇਸਦੇ ਹੋਰ ਕਈ ਸਾਰੇ ਲਾਭ ਹਨ।
Australian lifeguards supervise swimmers between the flags
Australian lifeguards supervise swimmers between the flags Source: Source: Getty Images/Laurie Noble
ਔਸਟਸਵਿਮ (AUSTSWIM) ਤੋਂ ਜੇਡ ਹੈਨਸਨ ਦਾ ਕਹਿਣਾ ਹੈ ਕਿ ਇੱਕ ਤੈਰਾਕੀ ਪ੍ਰੋਗਰਾਮ ਤੱਕ ਪਹੁੰਚ ਬਣਾਉਣ ਲਈ, ਤੁਸੀਂ ਆਪਣੇ ਸਥਾਨਕ ਔਸਟਸਵਿਮ ਮਾਨਤਾ ਪ੍ਰਾਪਤ ਤੈਰਾਕੀ ਕੇਂਦਰ ਨਾਲ ਸੰਪਰਕ ਕਰੋ।

ਤੈਰਾਕੀ ਸਿੱਖਣ ਦੇ ਇੱਕ ਸੈਸ਼ਨ ਦੀ ਔਸਤ ਕੀਮਤ $19 ਅਤੇ $26 ਦੇ ਵਿਚਕਾਰ ਹੁੰਦੀ ਹੈ, ਜੋ ਕਿ ਪੂਲ ਦੀ ਸਥਿਤੀ ਅਤੇ ਇੱਕ ਸਮੂਹ ਜਾਂ ਵਿਅਕਤੀਗਤ ਸੈਸ਼ਨ 'ਤੇ ਨਿਰਭਰ ਕਰਦਾ ਹੈ।

ਤੁਸੀਂ ਸਾਂਝੇਦਾਰੀ ਪ੍ਰੋਗਰਾਮਾਂ ਤੱਕ ਵੀ ਪਹੁੰਚ ਬਣਾ ਸਕਦੇ ਹੋ ਜੋ ਕਿ ਮੁਫਤ ਜਾਂ ਸਬਸਿਡੀ ਨਾਲ ਮੁਹੱਈਆ ਕਰਵਾਏ ਜਾਂਦੇ ਹਨ। 

ਰਾਇਲ ਲਾਈਫ ਸੇਵਿੰਗ, ਸੋਫੀਆ ਵਰਗੇ ਬਹੁ-ਸੱਭਿਆਚਾਰਕ ਪਿਛੋਕੜ ਵਾਲੇ ਬਾਲਗਾਂ ਸਮੇਤ, ਪੂਰੇ ਆਸਟ੍ਰੇਲੀਆ ਵਿੱਚ ਪਛਾਣੇ ਗਏ 'ਜੋਖਮ' ਵਾਲੇ ਭਾਈਚਾਰਿਆਂ ਲਈ ਤੈਰਾਕੀ ਅਤੇ ਪਾਣੀ ਦੀ ਸੁਰੱਖਿਆ ਦੇ ਪ੍ਰੋਗਰਾਮਾਂ ਲਈ ਫੰਡ ਦਿੰਦਾ ਹੈ।
ਅੰਗਰੇਜ਼ੀ ਵਿੱਚ ਤੈਰਾਕੀ ਦਾ ਇੱਕ ਹੋਰ ਪ੍ਰੋਗਰਾਮ ਹੈ ਜੋ ਵਿਸ਼ੇਸ਼ ਤੌਰ 'ਤੇ ਬਾਲਗਾਂ ਲਈ ਤਿਆਰ ਕੀਤਾ ਗਿਆ ਹੈ। ਬੈਂਕਸਟਾਊਨ, ਸਿਡਨੀ ਵਿੱਚ ਨਵਿਟਾਸ ਸਕਿੱਲ ਫਿਊਚਰਜ਼ ਦੁਆਰਾ ਬਾਲਗਾਂ ਲਈ ਸਾਂਝੇਦਾਰੀ ਵਿੱਚ ਵਿਕਸਤ ਕੀਤਾ ਗਏ ਡਿਫਰੈਂਟ ਸਟ੍ਰੋਕ ਸਵਿਮਿੰਗ ਸਕੂਲ ਦੇ ਪ੍ਰੋਗਰਾਮ ਤਹਿਤ ਹੁਣ ਬਹੁਤ ਸਾਰੇ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਇੱਕ ਨਵਾਂ ਹੁਨਰ ਹਾਸਲ ਕਰਨ,  ਆਤਮਵਿਸ਼ਵਾਸ ਅਤੇ ਸ਼ਕਤੀ ਮਹਿਸੂਸ ਕਰਨ ਵਿੱਚ ਸਹਾਇਤਾ ਕੀਤੀ ਹੈ।

ਤੈਰਾਕੀ ਸਿੱਖਣ ਬਾਰੇ ਹੋਰ ਜਾਣਨ ਲਈ, autswim.com.au ਜਾਂ royallifesaving.com.au 'ਤੇ ਜਾਓ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share