ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਨੇ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਤਾਲਾਬੰਦੀ ਲਗਾ ਦਿੱਤੀ ਸੀ ਅਤੇ ਇਸੇ ਕਾਰਨ ਬਹੁਤ ਸਾਰੇ ਲੋਕ ਪਾਣੀਆਂ ਤੋਂ ਦੂਰ ਰਹਿਣ ਲਈ ਮਜ਼ਬੂਰ ਹੋ ਗਏ ਸਨ ਜਿਸ ਕਾਰਨ ਬਹੁਤ ਸਾਰੇ ਛੋਟੇ ਬੱਚਿਆਂ ਦੀ ਤੈਰਾਕੀ ਦੀ ਸਿਖ਼ਲਾਈ ਵੀ ਕਾਫ਼ੀ ਪਛੜ ਗਈ ਹੈ।
ਇੱਕ ਨਵੀਂ ਹੋਈ ਖੋਜ ਤੋਂ ਪਤਾ ਚੱਲਿਆ ਹੈ ਕਿ ਹਰ ਦੋ ਵਿੱਚੋਂ ਇੱਕ ਬੱਚਾ ਤੈਰਾਕੀ ਦੀ ਸਿਖ਼ਲਾਈ ਨਹੀਂ ਲੈ ਰਿਹਾ ਅਤੇ 27% ਬੱਚਿਆਂ ਦੀ ਤੈਰਾਕੀ ਦੀ ਸਿਖ਼ਲਾਈ ਉੱਤੇ ਕਰੋਨਾਵਾਇਰਸ ਬੰਦਸ਼ਾਂ ਨੇ ਬਹੁਤ ਵੱਡਾ ਪ੍ਰਭਾਵ ਪਾਇਆ ਹੈ।
ਸਵਿਮਸੇਫ਼ਰ ਅਦਾਰੇ ਵਲੋਂ ਕਰਵਾਈ ਇੱਕ ਹਾਲੀਆ ਖ਼ੋਜ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਤੈਰਾਕੀ ਦੀ ਸਿਖ਼ਲਾਈ ਤੋਂ ਦੂਰ ਹੋਣ ਨਾਲ ਗਰਮੀਆਂ ਦੌਰਾਨ ਪਾਣੀਆਂ ਵਿੱਚ ਡੁੱਬਣ ਵਾਲੇ ਖ਼ਤਰੇ ਹੋਰ ਵੀ ਵਧ ਹੋ ਗਏ ਹਨ।
ਸਵਿਮ ਆਸਟ੍ਰੇਲੀਆ ਦੇ ਰਾਜਦੂਤ ਅਤੇ ਭੂਤਪੂਰਵ ਓਲਿੰਪਿਅਨ ਲੀਜ਼ਲ ਜੋਨਸ ਮੰਨਦੇ ਹਨ ਕਿ ਬੱਚਿਆਂ ਲਈ ਤੈਰਾਕੀ ਦੀ ਸਿਖ਼ਲਾਈ ਬਹੁਤ ਹੀ ਮਹੱਤਵਪੂਰਣ ਹੁੰਦੀ ਹੈ।
ਮਹਾਂਮਾਰੀ ਕਾਰਨ ਇੱਕ ਚੌਥਾਈ ਬੱਚੇ ਛੇ ਤੋਂ ਬਾਰਾਂ ਮਹੀਨਿਆਂ ਲਈ ਪਾਣੀਆਂ ਤੋਂ ਦੂਰ ਰਹਿਣ ‘ਤੇ ਮਜ਼ਬੂਰ ਹੋ ਗਏ ਸਨ। ਤਕਰੀਬਨ 16% ਬੱਚਿਆਂ ਨੇ ਤਾਂ ਪਿਛਲੇ ਇੱਕ ਸਾਲ ਤੋਂ ਤੈਰਾਕੀ ਦੀ ਇੱਕ ਵੀ ਸਿਖ਼ਲਾਈ ਨਹੀਂ ਲਈ ਹੈ।
ਇਹ ਆਂਕੜੇ ਕਾਫ਼ੀ ਗੰਭੀਰ ਹਨ ਅਤੇ ਹੁਣ ਅੱਧਿਆਂ ਤੋਂ ਵੀ ਜ਼ਿਆਦਾ ਮਾਪੇ ਇਹ ਸਮਝਦੇ ਹਨ ਕਿ ਉਹਨਾਂ ਦੇ ਬੱਚੇ ਪਾਣੀਆਂ ਨਾਲ ਹੋਣ ਵਾਲੇ ਹਾਦਸਿਆਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਰੱਖ ਸਕਣਗੇ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਦੇ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖ਼ਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ ਉੱਤੇ ਉਪਲੱਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ । ਤੁਸੀਂ ਸਾਨੂੰ 'ਤੇ ਵੀ ਫ਼ਾਲੋ ਕਰ ਸਕਦੇ ਹੋ।