ਰਾਇਲ ਲਾਈਫ ਸੇਵਿੰਗ ਵਲੋਂ ਜਾਰੀ ਕੀਤੀ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਪਾਣੀ ਵਿੱਚ ਡੁੱਬ ਕੇ ਮਰਨ ਵਾਲਿਆਂ ਵਿੱਚੋਂ 80% ਮਰਦ ਸਨ।
ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 1 ਜੂਲਾਈ 2019 ਅਤੇ 30 ਜੂਨ 2020 ਵਿਚਕਾਰ, 504 ਹੋਰ ਹਾਦਸੇ ਵੀ ਹੋਏ ਸਨ, ਜਿਹਨਾਂ ਵਿੱਚ ਜਾਨ ਬੱਚ ਗਈ ਸੀ।
ਪਾਣੀ ਵਿੱਚ ਹੋਣ ਵਾਲੇ ਜਿਆਦਾਤਰ ਹਾਦਸੇ, 21% ਦਰਿਆਵਾਂ ਅਤੇ ਨਦੀਆਂ ਵਿੱਚ ਹੀ ਹੋਏ ਸਨ, ਇਸ ਤੋਂ ਬਾਅਦ 20% ਹਾਦਸੇ ਸਮੁੰਦਰੀ ਤੱਟਾਂ ‘ਤੇ ਹੋਏ ਸਨ।
ਵਿਕਟੋਰੀਅਨ ਫਿਸ਼ਰੀਜ਼ ਅਥਾਰਟੀ ਦੀ ਨਤਾਸ਼ਾਰ ਵਿਲਸ ਦਾ ਕਹਿਣਾ ਹੈ ਕਿ ਪਾਣੀਆਂ ਵਿੱਚ ਡੁੱਬਣ ਦੇ ਤਿੰਨ ਵੱਡੇ ਕਾਰਨਾਂ ਵਿੱਚ ਤੈਰਾਕੀ, ਕਿਸ਼ਤੀ ਸਵਾਰੀ ਅਤੇ ਮੱਛੀ ਪਕੜਨ ਸਮੇਂ ਤਿਲਕ ਕੇ ਡਿਗਣਾ ਹੀ ਹੁੰਦੇ ਹਨ। ਇਹ ਕਹਿੰਦੀ ਹੈ ਕਿ ਬਹੁ-ਸਭਿਆਚਾਰਕ ਭਾਈਚਾਰੇ ਦੇ ਜਿਆਦਾਤਰ ਲੋਕਾਂ ਨੂੰ ਪਾਣੀਆਂ ਵਿੱਚ ਵਰਤੀ ਜਾਣ ਵਾਲੀ ਸਾਵਧਾਨੀ ਬਾਰੇ ਪਤਾ ਹੀ ਨਹੀਂ ਹੁੰਦਾ। ਵਿਕਟੋਰੀਅਨ ਫਿਸ਼ਰੀਜ਼ ਅਥਾਰਟੀ ਦੀ ਵੈਬਸਾਈਟ ਉੱਤੇ ਮੱਛੀਆਂ ਪਕੜਨ ਬਾਰੇ ਵਿਸਥਾਰਤ ਜਾਣਕਾਰੀ ਕਈ ਭਾਸ਼ਾਵਾਂ ਵਿੱਚ ਪਾਈ ਹੋਈ ਹੈ ਤਾਂ ਕਿ ਵਿਆਪਕ ਭਾਈਚਾਰੇ ਦੇ ਲੋਕ ਇਸ ਤੋਂ ਲਾਭ ਲੈ ਸਕਣ।
ਮਿਸ ਵਿਲਸ ਕਹਿੰਦੀ ਹੈ ਕਿ ਮੱਛੀਆਂ ਪਕੜਨ ਸਮੇਂ ਇੱਕ ਸੁਰੱਖਿਅਤ ਥਾਂ ਦੀ ਚੋਣ ਕਰਨੀ ਜਰੂਰੀ ਹੁੰਦੀ ਹੈ ਅਤੇ ਨਾਲ ਹੀ ਮੁਸੀਬਤ ਪੈਣ ਸਮੇਂ ਕਿਸ ਪਾਸਿਓਂ ਬੱਚ ਕੇ ਨਿਕਲਿਆ ਜਾ ਸਕਦਾ ਹੈ, ਬਾਰੇ ਵੀ ਪਹਿਲਾਂ ਹੀ ਜਾਣ ਲਵੋ। ਆਪਣੀ ਜਾਨ ਨੂੰ ਖਤਰਿਆਂ ਵਿੱਚ ਨਹੀਂ ਪਾਣਾ ਚਾਹੀਦਾ ਅਤੇ ਪਾਣੀ ਵਿੱਚ ਡੁੱਬ ਰਹੇ ਲੋਕਾਂ ਨੂੰ ਬਚਾਉਣ ਵਾਸਤੇ ਕਿਸੇ ਰੱਸੀ ਆਦਿ ਦੀ ਮੱਦਦ ਲੈਣੀ ਚਾਹੀਦੀ ਹੈ।
ਜ਼ੁਲਫੀ ਹੈਦਰੀ ਜੋ ਕਿ 8 ਸਾਲ ਪਹਿਲਾਂ ਆਸਟ੍ਰੇਲੀਆ ਪ੍ਰਵਾਸ ਕਰ ਕੇ ਆਇਆ ਸੀ, ਇਸ ਸਮੇਂ ਸਟੇਟ ਐਮਰਜੈਂਸੀ ਸਰਵਿਸ ਦੀ ਗਰੇਟਰ ਡੈਨਡੀਡੋਂਗ ਬਰਾਂਚ ਨਾਲ ਮਿਲ ਕੇ ਸੇਵਾ ਕਰ ਰਿਹਾ ਹੈ। ਇਹ ਕਹਿੰਦਾ ਹੈ ਕਿ ਐਸ ਈ ਐਸ ਨਾਲ ਸੇਵਾ ਕਰਨ ਵਾਲੇ ਬਹੁਤ ਸਾਰੇ ਲੋਕ ਬਹੁ-ਸਭਿਆਚਾਰਕ ਭਾਈਚਾਰੇ ਤੋਂ ਹੀ ਹਨ।
ਮੌਸਮ ਵਿਭਾਗ ਦੇ ਓਪਰੇਸ਼ਨਸ ਮੁਖੀ ਡਾ ਐਂਡਰਿਊ ਵਾਟਕਿਨਸ ਸਲਾਹ ਦਿੰਦੇ ਹਨ ਕਿ ਵਿਭਾਗ ਦੀ ਵੈਬਸਾਈਟ ਤੋਂ ਮੌਸਮ ਬਾਰੇ ਜਾਣਕਾਰੀ ਲਗਾਤਾਰ ਹਾਸਲ ਕਰਦੇ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਡਰ ਹੈ ਕਿ ਪਿਛਲੇ ਸਾਲਾਂ ਵਿੱਚ ਲੱਗੀਆਂ ਬੁੱਸ਼ ਫਾਇਰਸ ਕਾਰਨ, ਇਸ ਸਾਲ ਦੇ ਮੀਂਹ ਦੌਰਾਨ ਜਮੀਨ ਖਿਸਕਣ ਦਾ ਖਤਰਾ ਬਹੁਤ ਜਿਆਦਾ ਹੈ।
ਜ਼ੁਲਫੀ ਹੈਦਰੀ ਮੰਨਦੇ ਹਨ ਕਿ ਹੜਾਂ ਵਾਲੀ ਸਥਿਤੀ ਵਿੱਚ ਲੋਕ ਬਹੁਤ ਹੀ ਜੋਖਮ ਭਰੀਆਂ ਹਰਕਤਾਂ ਕਰਦੇ ਨਜ਼ਰ ਆਉਂਦੇ ਹਨ। ਅਤੇ ਉਹਨਾਂ ਦਾ ਤਜਰਬਾ ਕਹਿੰਦਾ ਹੈ ਕਿ ਬਹੁਤ ਸਾਰੇ ਹਾਦਸੇ ਛੋਟੀਆਂ ਛੋਟੀਆਂ ਸਾਵਧਾਨੀਆਂ ਨਾਲ ਟਾਲੇ ਜਾ ਸਕਦੇ ਹਨ।
ਪਾਣੀਆਂ ਅਤੇ ਮੌਸਮ ਬਾਰੇ ਤਾਜ਼ਾ ਜਾਣਕਾਰੀ ਲੈਣ ਲਈ ਮੌਸਮ ਵਿਭਾਗ ਦੀ ਵੈਬਸਾਈਟ ਤੇ ਜਾਓ।
ਮੱਛੀ ਪਕੜਨ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਪਤਾ ਕਰਨ ਲਈ ਵਿਕਟੋਰੀਅਨ ਫਿਸ਼ਰੀਜ਼ ਅਥਾਰਟੀ ਦੀ ਵੈਬਸਾਈਟ ਤੇ ਜਾਓ।
ਦੁਭਾਸ਼ੀਏ ਦੀ ਸੇਵਾ ਪ੍ਰਾਪਤ ਕਰਨ ਲਈ ਦੇਸ਼ ਵਿਆਪੀ ਸੇਵਾ ਪ੍ਰਾਪਤ ਕਰੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।