ਦਾ ਆਸਟ੍ਰੇਲੀਅਨ ਫਾਇਰ ਐਂਡ ਐਮਰਜੈਂਸੀ ਸਰਵਿਸ ਅਥਾਰਟੀਜ਼ ਕਾਂਊਂਸਲ, ਜੋ ਕਿ ਇਹਨਾਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਮੌਹਰੀ ਹੈ, ਦਾ ਕਹਿਣਾ ਹੈ ਕਿ ਸਾਲ 2019-20 ਵਿੱਚ ਅੱਗ ਬੁਝਾਉਣ ਲਈ ਕੀਤੇ ਗਏ ਕਾਰਜ ਹੁਣ ਤੱਕ ਦੇ ਸੱਭ ਤੋਂ ਵਧੀਆ ਰਹੇ ਹਨ। ਦੇਸ਼ ਭਰ ਵਿੱਚ ਲੱਗੀਆਂ ਅੱਗਾਂ ਨਾਲ 17 ਹੈਕਟੇਅਰ ਜਮੀਨ ਨੁਕਸਾਨੀ ਗਈ ਸੀ। ਆਸਟ੍ਰੇਲੀਆ ਵਿੱਚ ਅੱਗ ਬੁਝਾਊ ਅਮਲੇ ਰਾਜਾਂ ਅਤੇ ਟੈਰੀਟੋਰੀਆਂ ਅਧੀਨ ਆਉਂਦੇ ਹਨ। ਆਮ ਤੌਰ ਤੇ ਇਹਨਾਂ ਲਈ ਮਦਦ ਕਰਨ ਵਾਸਤੇ ਤੁਹਾਡੀ ਰਿਹਾਇਸ਼ ਇਹਨਾਂ ਅਧਿਕਾਰਤ ਖੇਤਰਾਂ ਦੇ ਨੇੜੇ ਹੀ ਹੋਣੀ ਚਾਹੀਦੀ ਹੈ।
ਸੱਭ ਤੋਂ ਪਹਿਲਾਂ ਇਹਨਾਂ ਨਾਲ ਕੰਮ ਕਰਨ ਵਾਸਤੇ ਇੱਕ ਰਜ਼ਾਮੰਦੀ / ਐਸਕਪ੍ਰੈਸ਼ਨ ਆਫ ਇੰਟਰਸਟ ਦੇਣੀ ਹੁੰਦੀ ਹੈ। ਵਿਕਟੋਰੀਆ ਦੇ ਕੀਜ਼ਬਰਗ ਫਾਇਰ ਬਰਿਗੇਡ ਨਾਲ ਸੇਵਾ ਕਰਨ ਵਾਲੇ ਕੈਪਟਨ ਫਿਲ ਟਾਊਨਸੈਂਡ ਕਹਿੰਦੇ ਹਨ ਕਿ ਅੱਗ ਬੁਝਾਊ ਅਮਲੇ ਨਾਲ ਸੇਵਾ ਕਰਨ ਵਾਸਤੇ ਇਹ ‘ਐਕਸਪ੍ਰੈਸ਼ਨ ਆਫ ਇੰਟਰਸਟ’ ਆਨਲਾਈਨ ਜਾਂ ਨੇੜਲੇ ਦਫਤਰ ਵਿੱਚ ਜਾ ਕਿ ਵੀ ਦਿੱਤਾ ਜਾ ਸਕਦਾ ਹੈ।
ਤੁਹਾਡੀ ਅਰਜ਼ੀ ਉੱਤੇ ਗੌਰ ਕਰਨ ਸਮੇਂ ਉਸ ਇਲਾਕੇ ਵਿੱਚਲੀ ਮੰਗ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਤੁਹਾਡੀ ਕੁਸ਼ਲਤਾ ਉੱਤੇ ਗੌਰ ਕਰਨ ਤੋਂ ਬਾਅਦ ਹੀ ਤੁਹਾਡੇ ਲਈ ਢੁੱਕਵੀ ਸੇਵਾ ਦੀ ਚੋਣ ਕੀਤੀ ਜਾਵੇਗੀ। ਕੈਪਟਨ ਫਿੱਲ ਕਹਿੰਦੇ ਹਨ ਕਿ ਮਹਾਂਮਾਰੀ ਕਾਰਨ ਦਿੱਤੀ ਜਾਣ ਵਾਲੀ ਟਰੇਨਿੰਗ ਵੀ ਪ੍ਰਭਾਵਤ ਹੋਈ ਹੈ।
ਏ ਐਫ ਏ ਸੀ ਦੇ ਮੁਖੀ ਸਟੂਆਰਟ ਇਲੀਸ ਕਹਿੰਦੇ ਹਨ ਕਿ ਬਰਿਗੇਡਾਂ ਨੂੰ ਪਿੱਛੇ ਰਹਿ ਕਿ ਦਫਤੀ ਕਿਸਮ ਦੇ ਕੰਮ ਕਰਨ ਵਾਲੇ ਸੇਵਾਦਾਰਾਂ ਦੀ ਵੀ ਹਮੇਸ਼ਾਂ ਜਰੂਰਤ ਰਹਿੰਦੀ ਹੈ।
ਸੀ ਐਫ ਏ ਵਾਸਤੇ ਸੇਵਾ ਕਰਨ ਵਾਲੇ ਫਰਸਟ ਲੈਫਟੀਨੈਂਟ ਸਟੀਵਾਰਟ ਮੈਟੂਲਿਸ, ਆਪਣੇ ਪਿਤਾ ਦੇ ਕਦਮਾਂ ‘ਤੇ ਚੱਲਦੇ ਹੋਏ 16 ਸਾਲਾਂ ਤੋਂ ਅੱਗ ਬੁਝਾਊ ਸੇਵਾਦਾਰ ਵਜੋਂ ਕੰਮ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੂੰ ਭਾਈਚਾਰਿਆਂ ਪ੍ਰਤੀ ਚੰਗੀ ਤਰਾਂ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ।
ਫਰਾਂਸ ਦੀ ਜਨਮੀ ਹੋਈ ਵਿਰਜੀਨ ਈਸਟਵੁੱਡ ਜੋ ਕਿ ਦੋ ਜਵਾਨ ਬੱਚਿਆਂ ਦੀ ਮਾਤਾ ਹੈ, ਪਿਛਲੇ ਕਾਫੀ ਸਮੇਂ ਤੋਂ ਕੂਈਨਜ਼ਲੈਂਡ ਦੇ ਮਾਂਊਂਟ ਕਿਲਕੋਇ-ਸੈਂਡੀ ਕਰੀਕ ਖੇਤਰੀ ਇਲਾਕੇ ਦੇ ਫਾਇਰ ਬਰਿਗੇਡ ਦੇ ਨਾਲ ਸੇਵਾ ਕਰ ਰਹੀ ਹੈ।
ਸਟੀਵਾਰਟ ਮੈਟੂਲਿਸ ਮੰਨਦੇ ਹਨ ਕਿ ਫਾਇਰ ਫਾਈਟਰ ਬਨਣ ਸਮੇਂ ਪਰਿਵਾਰ ਦਾ ਸਹਿਯੋਗ ਬਹੁਤ ਜਰੂਰੀ ਹੁੰਦਾ ਹੈ।
ਬੇਸ਼ਕ ਅੱਗ ਬੁਝਾਊ ਅਮਲੇ ਨੂੰ ਅਕਸਰ ਅਤੇ ਅਚਾਨਕ ਹੀ ਖਤਰਿਆਂ ਦੇ ਸਾਹਮਣੇ ਖੜੋਣਾਂ ਪੈਂਦਾ ਹੈ, ਪਰ ਫਿਲ ਟਾਊਨਸੈਂਡ ਕਹਿੰਦੇ ਹਨ ਕਿ ਨਵੇਂ ਵਲੰਟੀਅਰਸ ਨੂੰ ਪਹਿਲੇ ਦਿਨ ਹੀ ਭਾਰੀ ਖਤਰਿਆਂ ਵਾਲੀ ਸੇਵਾ ਨਹੀਂ ਦਿੱਤੀ ਜਾਂਦੀ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।