Key Points
- ਆਸਟ੍ਰੇਲੀਆ ਦਿਵਸ ਉਸ ਦਿਨ ਦਾ ਪ੍ਰਤੀਕ ਹੈ ਜਦੋਂ ਅੰਗਰੇਜਾਂ ਨੇ 1788 ਵਿੱਚ ਸਿਡਨੀ ਕੋਵ ਵਿੱਚ ਯੂਨੀਅਨ ਜੈਕ ਝੰਡਾ ਫਹਿਰਾਇਆ ਸੀ, ਜੋ ਬਸਤੀਵਾਦ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।
- 26 ਜਨਵਰੀ ਬ੍ਰਿਟਿਸ਼ ਬਸਤੀਵਾਦ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ, ਜੋ ਕਿ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਇਤਿਹਾਸ ਦਾ ਇੱਕ ਦਰਦਨਾਕ ਹਿੱਸਾ ਹੈ।
- ਸਰਵੇਖਣ ਦੱਸਦੇ ਹਨ ਕਿ ਜ਼ਿਆਦਾਤਰ ਆਸਟ੍ਰੇਲੀਆਈ ਚਾਹੁੰਦੇ ਹਨ ਕਿ ਆਸਟ੍ਰੇਲੀਆ ਦਿਵਸ 26 ਜਨਵਰੀ ਨੂੰ ਹੀ ਮਨਾਇਆ ਜਾਵੇ।
26 ਜਨਵਰੀ ਨੂੰ ਅਧਿਕਾਰਕ ਤੌਰ 'ਤੇ ਆਸਟ੍ਰੇਲੀਆ ਡੇ ਯਾਨਿ ਦੇਸ਼ ਦਾ ਕੌਮੀ ਦਿਨ ਘੋਸ਼ਿਤ ਕੀਤਾ ਗਿਆ ਹੈ। ਕੁਝ ਆਸਟ੍ਰੇਲੀਆਈ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਬਾਰਬਿਕਿਊ ਕਰਕੇ, ਸਮੁੰਦਰ ਕੰਢੇ ਜਾ ਕੇ ਜਾਂ ਦੇਸ਼ ਭਰ ਵਿੱਚ ਵੱਖ-ਵੱਖ ਆਯੋਜਿਤ ਸਮਾਗਮਾਂ ਵਿੱਚ ਆਤਿਸ਼ਬਾਜ਼ੀ ਦੇਖ ਕੇ ਜਸ਼ਨ ਮਨਾਉਂਦੇ ਹਨ।
ਇਸ ਤਾਰੀਖ਼ ਨੂੰ ਬਹੁਤ ਸਾਰੇ ਨਾਗਰਿਕਤਾ ਸਮਾਗਮ ਵੀ ਆਯੋਜਿਤ ਕੀਤੇ ਜਾਂਦੇ ਹਨ।
ਪਰ ਮੂਲ ਵਸਨੀਕ ਲੋਕਾਂ ਅਤੇ ਵਧਦੀ ਗਿਣਤੀ ਵਿੱਚ ਹੋਰ ਆਸਟ੍ਰੇਲੀਆਈ ਲੋਕਾਂ ਲਈ, ਇਹ ਜਸ਼ਨ ਮਨਾਉਣ ਵਾਲਾ ਦਿਨ ਨਹੀਂ ਹੈ। ਕੁਝ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਲਈ, 26 ਜਨਵਰੀ ਉਹਨਾਂ ਦੇ ਇਤਿਹਾਸ ਦੇ ਇੱਕ ਦਰਦਨਾਕ ਹਿੱਸੇ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ, ਜੋ ਬਚਾਅ, ਹਮਲੇ ਅਤੇ ਸੋਗ ਦਾ ਪ੍ਰਤੀਕ ਹੈ।
ਆਸਟ੍ਰੇਲੀਆ ਡੇ 26 ਜਨਵਰੀ ਨੂੰ ਕਿਉਂ ਮਨਾਇਆ ਜਾਂਦਾ ਹੈ?
26 ਜਨਵਰੀ 1788 ਨੂੰ ਸਿਡਨੀ ਕੋਵ ਵਿੱਚ ਅੰਗ੍ਰੇਜ਼ਾਂ ਨੇ ਪਹਿਲੀ ਵਾਰ ਯੂਨੀਅਨ ਜੈਕ ਝੰਡਾ ਲਹਿਰਾਇਆ ਸੀ ਅਤੇ ਇਹ ਬਸਤੀਵਾਦ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।
ਆਸਟ੍ਰੇਲੀਆ ਦਿਵਸ 1935 ਤੋਂ 26 ਜਨਵਰੀ ਨੂੰ ਹੀ ਮਨਾਇਆ ਜਾਂਦਾ ਰਿਹਾ ਹੈ ਪਰ ਪਹਿਲੀ ਵਾਰ 1994 ਵਿੱਚ ਇਹ ਸਾਰੇ ਦੇਸ਼ ਵਿੱਚ ਜਨਤਕ ਛੁੱਟੀ ਬਣ ਗਿਆ ਸੀ।
ਪਰ ਸਾਲ 1938 ਤੋਂ ਹੀ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕ 26 ਜਨਵਰੀ ਨੂੰ, 'ਸੋਗ ਦਿਵਸ' ਵਜੋਂ ਵੇਖਦੇ ਆ ਰਹੇ ਹਨ। ਵੱਧ ਰਹੀ ਗਿਣਤੀ ਵਿੱਚ ਆਸਟ੍ਰੇਲੀਆਈ ਇਸ ਦਿਨ ਦਾ ਜਸ਼ਨ ਮਨਾਉਣ ਤੋਂ ਇਨਕਾਰ ਕਰ ਰਹੇ ਹਨ ਅਤੇ ਰਾਸ਼ਟਰੀ ਛੁੱਟੀ ਨੂੰ ਕਿਸੇ ਹੋਰ ਤਾਰੀਖ਼ 'ਤੇ ਤਬਦੀਲ ਕਰਨ ਦੀ ਵੀ ਮੰਗ ਕਰ ਰਹੇ ਹਨ।
ਆਸਟ੍ਰੇਲੀਆ ਦੇ ਮੂਲ-ਨਿਵਾਸੀਆਂ ਲਈ ਇਹ ਦਿਨ ਦਰਦਨਾਕ ਕਿਉਂ ਹੈ?
ਡਾ. ਸਮਰ ਮੇ ਫਿਨਲੇ, ਇੱਕ ਯੋਰਟਾ ਯੋਰਟਾ ਔਰਤ ਅਤੇ ਵੁਲੋਂਗੋਂਗ ਯੂਨੀਵਰਸਿਟੀ ਵਿੱਚ ਸੀਨੀਅਰ ਲੈਕਚਰਾਰ ਹੈ, ਕਹਿੰਦੀ ਹੈ ਕਿ 26 ਜਨਵਰੀ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਲਈ ਸਮੱਸਿਆਜਨਕ ਹੈ ਕਿਉਂਕਿ ਇਹ ਉਸ ਸਮੇਂ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਜਦੋਂ ਉਨ੍ਹਾਂ ਦੇ ਲੋਕਾਂ ਨੂੰ ਜ਼ਮੀਨਾਂ ਤੋਂ ਵਾਂਝਾ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਸੱਭਿਆਚਾਰ ਤੋਂ ਕੱਟ ਦਿੱਤਾ ਗਿਆ ਸੀ।
ਬ੍ਰਿਟਿਸ਼ ਬਸਤੀਵਾਦ, ਮੂਲ ਆਸਟ੍ਰੇਲੀਆਈ ਲੋਕਾਂ ਲਈ ਵਿਨਾਸ਼ਕਾਰੀ ਰਿਹਾ ਹੈ, ਜਿੰਨਾਂ ਨੂੰ ਉਹਨਾਂ ਦੀ ਜ਼ਮੀਨ ਤੋਂ ਬੇਦਖਲ ਕਰ ਦਿੱਤਾ ਗਿਆ, ਕਤਲੇਆਮ ਕੀਤਾ ਗਿਆ, ਜਿੰਨਾਂ ਦੇ ਭਾਈਚਾਰਿਆਂ ਵਿੱਚ ਨਵੇਂ ਰੋਗਾ ਫੈਲਾਏ ਗਏ ਅਤੇ ਜਬਰੀ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਅਲੱਗ ਕੀਤਾ ਗਿਆ ।
People gather outside Victorian Parliament for the Invasion Day rally, 2024. Source: AAP / Diego Fedele
ਡਾ. ਫਿਨਲੇ ਸਾਰੇ ਆਸਟ੍ਰੇਲੀਆਈਆਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਦੇਸ਼ ਦੇ ਇਤਿਹਾਸ ਬਾਰੇ ਜਾਨਣ।
ਰਾਣਾ ਹੁਸੈਨ ਰੀਕਨਸਾਈਲੀਏਸ਼ਨ ਆਸਟ੍ਰੇਲੀਆ ਦੇ ਬੋਰਡ ਮੈਂਬਰ ਹਨ, ਜੋ ਕਿ ਆਦਿਵਾਸੀ ਅਤੇ ਗੈਰ-ਆਦਿਵਾਸੀ ਆਸਟ੍ਰੇਲੀਆਈਆਂ ਵਿਚਕਾਰ ਮੇਲ-ਮਿਲਾਪ ਨੂੰ ਉਤਸ਼ਾਹਿਤ ਕਰਨ ਵਾਲੀ ਇੱਕ ਗੈਰ-ਮੁਨਾਫ਼ਾ ਸੰਸਥਾ ਹੈ। ਉਹ ਕਹਿੰਦੀ ਹੈ ਕਿ 26 ਜਨਵਰੀ ਦਾ ਮੁੱਦਾ ਸਿਰਫ਼ ਆਦਿਵਾਸੀ ਲੋਕਾਂ ਲਈ ਹੀ ਨਹੀਂ, ਸਗੋਂ ਸਾਰੇ ਆਸਟ੍ਰੇਲੀਆਈਆਂ ਲਈ ਮਹੱਤਵਪੂਰਨ ਹੋਣਾ ਚਾਹੀਦਾ ਹੈ।
ਹਾਲ ਹੀ ਦੇ ਸਰਵੇਖਣਾਂ ਤੋਂ ਪਤਾ ਚੱਲਦਾ ਹੈ ਕਿ ਬਹੁਤ ਸਾਰੇ ਆਸਟ੍ਰੇਲੀਆਈ ਚਾਹੁੰਦੇ ਹਨ ਕਿ ਆਸਟ੍ਰੇਲੀਆ ਦਿਵਸ 26 ਜਨਵਰੀ ਨੂੰ ਹੀ ਮਨਾਇਆ ਜਾਵੇ। ਪਰ ਹਰ ਸਾਲ ਤਾਰੀਖ਼ ਬਦਲਣ ਨੂੰ ਲੈ ਕੇ ਵੀ ਕਾਫ਼ੀ ਬਹਿਸ ਹੁੰਦੀ ਰਹਿੰਦੀ ਹੈ।
ਤਾਰੀਖ ਦੇ ਇਤਿਹਾਸ ਨੂੰ ਦਰਸਾਉਣ ਲਈ, ਕੁਝ ਆਸਟ੍ਰੇਲੀਆਈ ਇਸ ਤਾਰੀਖ ਨੂੰ “Invasion Day” ਜਾਂ “Survival Day” ਕਹਿ ਕੇ ਸੰਬੋਧਿਤ ਕਰਦੇ ਹਨ।
ਕਈ ਮੂਲ ਨਿਵਾਸੀ ਸਮੂਹ 26 ਜਨਵਰੀ ਨੂੰ ਦੇਸ਼ ਭਰ ਵਿੱਚ ਮਾਰਚ, ਰੈਲੀਆਂ, ਸਵੇਰ ਦੀਆਂ ਸੇਵਾਵਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਹਨ।
Invasion Day Rally in Brisbane, 2024 Source: AAP / JONO SEARLE
LISTEN TO
ਆਸਟ੍ਰੇਲੀਆ ਦੇ ਮੂਲਵਾਸੀਆਂ ਲਈ 26 ਜਨਵਰੀ ਦਾ ਅਸਲ ਅਰਥ ਕੀ ਹੈ?
SBS Punjabi
20/01/202507:50
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।
Subscribe or follow the Australia Explained podcast for more valuable information and tips about settling into your new life in Australia.
Do you have any questions or topic ideas? Send us an email to