ਸਮੁੰਦਰੀ ਤੱਟਾਂ ਜਾਂ ਬੀਚ 'ਤੇ ਜਾਣ ਵੇਲੇ ਸ਼ਾਰਕ ਮੱਛੀਆਂ ਤੋਂ ਸੁਚੇਤ ਰਹਿਣ ਦੀ ਲੋੜ

Man swimming by shark in sea

Sharks are an important part of the marine ecosystem, and having a better understanding of them can reduce the risk of a shark encounter. Credit: Westend61/Getty Images/Westend61

ਆਸਟ੍ਰੇਲੀਆ ਆਪਣੀਆਂ ਸ਼ਾਨਦਾਰ ਸਮੁੰਦਰੀ ਤੱਟ-ਰੇਖਾਵਾਂ, ਉਨ੍ਹਾਂ ਦੀ ਸੰਸਕ੍ਰਿਤੀ ਅਤੇ ਵੰਨ-ਸੁਵੰਨੇ ਸਮੁੰਦਰੀ ਜੀਵਾਂ ਦੇ ਘਰ ਵਜੋਂ ਜਾਣਿਆ ਜਾਂਦਾ ਹੈ ਹਾਲਾਂਕਿ ਇਸਦੇ ਚਲਦਿਆਂ ਸੰਭਾਵੀ ਜੋਖਮਾਂ ਨੂੰ ਧਿਆਨ ਵਿੱਚ ਰੱਖਣਾ ਵੀ ਮਹੱਤਵਪੂਰਨ ਹੈ। ਕਈ ਸਮੁੰਦਰੀ ਜੀਵ ਜਿਵੇਂ ਕਿ ਸਟਿੰਗਿੰਗ ਜੈਲੀਫਿਸ਼, ਸਟਿੰਗਰੇਜ਼, ਅਤੇ ਕਈ ਸ਼ਾਰਕ ਸਪੀਸੀਜ਼ ਇਨ੍ਹਾਂ ਪਾਣੀਆਂ ਵਿੱਚ ਰਹਿੰਦੇ ਹਨ। ਪਾਣੀ ਨਾਲ ਸਬੰਧਤ ਜੋਖਮਾਂ ਨੂੰ ਘੱਟ ਕਰਨ ਲਈ, ਸਮੁੰਦਰੀ ਕਿਨਾਰਿਆਂ ਦੀ ਸੁਰੱਖਿਆ ਨੂੰ ਸਮਝਣਾ, ਖਾਸ ਤੌਰ 'ਤੇ ਅਣਜਾਣ ਖੇਤਰਾਂ ਵਿੱਚ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ, ਜਿਸ ਵਿੱਚ ਸੰਭਾਵੀ ਤੌਰ ਉੱਤੇ ਸ਼ਾਰਕ ਦੁਆਰਾ ਕੀਤਾ ਹਮਲਾ ਵੀ ਸ਼ਾਮਲ ਹੋ ਸਕਦਾ ਹੈ।


ਆਸਟ੍ਰੇਲੀਆ ਦੇ ਸਮੁੰਦਰੀ ਪਰਿਆਵਰਣ ਪ੍ਰਣਾਲੀ ਵਿੱਚ ਬਹੁਤ ਸਾਰੀਆਂ ਸ਼ਾਰਕ ਪ੍ਰਜਾਤੀਆਂ ਹਨ ਜਿਵੇਂ ਕਿ ਗ੍ਰੇਟ ਵ੍ਹਾਈਟ ਸ਼ਾਰਕ, ਟਾਈਗਰ ਸ਼ਾਰਕ, ਹੈਮਰਹੈੱਡ ਸ਼ਾਰਕ, ਬੁੱਲ ਸ਼ਾਰਕ, ਅਤੇ ਕਈ ਰੀਫ ਸ਼ਾਰਕ।

ਇਹ ਜੀਵ ਸਮੁੰਦਰੀ ਸਿਹਤ ਅਤੇ ਸੰਤੁਲਨ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਜ਼ਰੂਰੀ ਹਨ।

ਇੱਕ ਸ਼ਾਰਕ ਵਿਗਿਆਨੀ ਡਾ. ਪਾਲ ਬੁਚਰ, ਸਮੁੰਦਰੀ ਪ੍ਰਣਾਲੀਆਂ ਦੇ ਵਾਤਾਵਰਣਕ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਉਹਨਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੰਦਾ ਹੈ।
yVUSWJhA.png
A shark seen from the Surf Life Saving aerial surveillance helicopter – Image: Surf Life Saving Australia.
ਸ਼ਾਰਕ ਦੇ ਵਿਵਹਾਰ ਅਤੇ ਉਨ੍ਹਾਂ ਦੇ ਨਿਵਾਸ ਸਥਾਨਾਂ ਨੂੰ ਸਮਝਣਾ ਬੀਚ ਸਫ਼ਰ ਦੌਰਾਨ ਸ਼ਾਰਕ ਦੇ ਮੁਕਾਬਲੇ ਦੇ ਜੋਖਮ ਨੂੰ ਕਾਫ਼ੀ ਹੱਦ ਤੱਕ ਘਟਾ ਸਕਦਾ ਹੈ।

ਡਾ. ਬੁਚਰ ਪ੍ਰਾਇਮਰੀ ਇੰਡਸਟਰੀਜ਼ ਦੇ ਨਿਊ ਸਾਊਥ ਵੇਲਜ਼ ਵਿਭਾਗ ਵਿੱਚ ਇੱਕ ਪ੍ਰਮੁੱਖ ਖੋਜ ਵਿਗਿਆਨੀ ਹੈ।

ਉਸਦੀ ਖੋਜ ਨਿਊ ਸਾਊਥ ਵੇਲਜ਼ ਸਮੁੰਦਰੀ ਤੱਟਾਂ 'ਤੇ ਜਾਣ ਵਾਲੇ ਲੋਕਾਂ ਲਈ ਸ਼ਾਰਕ ਦੇ ਆਪਸੀ ਤਾਲਮੇਲ ਦੇ ਜੋਖਮ ਨੂੰ ਘੱਟ ਕਰਨ ਲਈ ਨਹਾਉਣ ਵਾਲੇ ਸੁਰੱਖਿਆ ਪ੍ਰੋਗਰਾਮ ਲਈ ਇੱਕ ਵਿਗਿਆਨਕ ਅਧਾਰ ਪ੍ਰਦਾਨ ਕਰਨ 'ਤੇ ਕੇਂਦ੍ਰਤ ਹੈ।
iApybPDQ.jpg
Dr Paul Butcher – Image: New South Wales Department of Primary Industries.
ਡਾ. ਬੁਚਰ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਵਿੱਚ, ਹਰ ਸਾਲ ਮਈ ਅਤੇ ਨਵੰਬਰ ਦੇ ਵਿਚਕਾਰ ਵਾਈਟ ਸ਼ਾਰਕ, ਅਕਤੂਬਰ ਤੋਂ ਮਈ ਤੱਕ ਬੁੱਲ ਸ਼ਾਰਕ ਅਤੇ ਸਾਲ ਦੇ ਕਿਸੇ ਵੀ ਸਮੇਂ ਟਾਈਗਰ ਸ਼ਾਰਕ ਸਮੁੰਦਰੀ ਕੰਢੇ 'ਤੇ ਜ਼ਿਆਦਾ ਮਾਤਰਾ ਵਿੱਚ ਦੇਖੇ ਜਾ ਸਕਦੇ ਹਨ।

ਸ਼ਾਰਕ ਸਾਡੇ ਸਮੁੰਦਰਾਂ ਦਾ ਕੁਦਰਤੀ ਹਿੱਸਾ ਹਨ। ਡਾ. ਬੁਚਰ ਦਾ ਕਹਿਣਾ ਹੈ ਕਿ ਕੋਈ ਵੀ ਇਸ ਗੱਲ ਦੀ ਸੌ ਫੀਸਦੀ ਗਾਰੰਟੀ ਨਹੀਂ ਦੇ ਸਕਦਾ ਹੈ ਕਿ ਸ਼ਾਰਕ ਅਤੇ ਸਮੁੰਦਰੀ ਤੱਟ 'ਤੇ ਜਾਣ ਵਾਲੇ ਲੋਕਾਂ ਵਿਚਕਾਰ ਆਪਸੀ ਤਾਲਮੇਲ ਨਹੀਂ ਹੋਵੇਗਾ।

ਹਾਲਾਂਕਿ, ਸ਼ਾਰਕ ਦੀ ਘਟਨਾ ਦੇ ਖਤਰੇ ਨੂੰ ਘੱਟ ਤੋਂ ਘੱਟ ਕਰਨ ਲਈ ਕੁਝ ਮਹੱਤਵਪੂਰਨ ਬੀਚ ਸੁਰੱਖਿਆ ਦਿਸ਼ਾ-ਨਿਰਦੇਸ਼ ਹਨ।
Swimming with sharks
It is crucial to be prepared and know how to respond in case of a shark encounter in the water. Source: Moment RF / Khaichuin Sim/Getty Images
ਇਸ ਬੀਚ ਸੁਰੱਖਿਆ ਸਲਾਹ ਨੂੰ ਇੱਕ ਪ੍ਰਭਾਵ ਵਾਤਾਵਰਣ ਵਿਗਿਆਨੀ ਅਤੇ ਬੀਚ ਸੁਰੱਖਿਆ ਖੋਜਕਾਰ ਡਾਕਟਰ ਜੈਜ਼ ਲਾਵੇਜ਼ ਦੁਆਰਾ ਵੀ ਦੋਹਰਾਇਆ ਗਿਆ ਹੈ, ਜੋ ਇਸ ਗੱਲ ਵਿੱਚ ਦਿਲਚਸਪੀ ਰੱਖਦੇ ਹਨ ਕਿ ਜਦੋਂ ਮਨੁੱਖ ਵਾਤਾਵਰਣ ਵਿੱਚ ਵਿਚਰਦੇ ਹਨ ਤਾਂ ਕੀ ਹੁੰਦਾ ਹੈ।

ਜੇ ਤੁਸੀਂ ਸਮੁੰਦਰ ਵਿੱਚ ਹੋ ਅਤੇ ਇੱਕ ਸ਼ਾਰਕ ਤੁਹਾਡੇ ਕੋਲ ਆਉਣ ਆਉਣ ਦੀ ਸੰਭਾਵਨਾ ਹੈ, ਤਾਂ ਸ਼ਾਰਕ ਦੇ ਵਿਵਹਾਰ ਬਾਰੇ ਜਾਣੂ ਹੋਣਾ ਅਤੇ ਯਾਦ ਰੱਖਣਾ ਲਾਭਦਾਇਕ ਹੋ ਸਕਦਾ ਹੈ।

ਡਾ. ਪਾਲ ਬੁਚਰ ਕਹਿੰਦੇ ਹਨ ਕਿ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਸ਼ਾਰਕ ਦੇ ਹਮਲੇ ਮੁਕਾਬਲਤਨ ਬਹੁਤ ਘੱਟ ਹੁੰਦੇ ਹਨ, ਹਾਲਾਂਕਿ ਇਹ ਜਾਣਨਾ ਕਿ ਜੇਕਰ ਤੁਸੀਂ ਪਾਣੀ ਵਿੱਚ ਸ਼ਾਰਕ ਦਾ ਸਾਹਮਣਾ ਕਰਦੇ ਹੋ ਤਾਂ ਕਿਵੇਂ ਜਵਾਬ ਦੇਣਾ ਹੈ ਅਤੇ ਇਸ ਲਈ ਤਿਆਰ ਰਹਿਣਾ ਸਮਝਦਾਰੀ ਦੀ ਗੱਲ ਹੈ।

ਡਾ. ਬੁਚਰ ਦਾ ਕਹਿਣਾ ਹੈ ਕਿ ਸ਼ਾਰਕ ਦੀ ਘਟਨਾ ਦੇ ਜੋਖਮ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ, ਪਾਣੀ ਵਿੱਚ ਜਾਣ ਤੋਂ ਪਹਿਲਾਂ ਤੁਸੀਂ ਕੁਝ ਕਾਰਵਾਈਆਂ ਵੀ ਕਰ ਸਕਦੇ ਹੋ।
49z6b0Zw.jpg
Impact ecologist and beach safety researcher Dr Jaz Lawes from Surf Life Saving Australia – Image: Surf Life Saving Australia.
ਡਾ. ਲਾਅਸ ਕਹਿੰਦੇ ਹਨ ਕਿ ਉਸ ਬੀਚ ਬਾਰੇ ਵੀ ਜਾਣਕਾਰੀ ਹਾਸਿਲ ਕਰੋ ਜਿਸ 'ਤੇ ਤੁਸੀਂ ਤੈਰਾਕੀ ਜਾਂ ਸਰਫ ਕਰਨਾ ਚਾਹੁੰਦੇ ਹੋ।

ਆਸਟ੍ਰੇਲੀਆ ਖੁਸ਼ਕਿਸਮਤ ਹੈ ਕਿ ਸਰਫ ਲਾਈਫ ਸੇਵਿੰਗ ਆਸਟ੍ਰੇਲੀਆ ਦਾ ਸਰਫ ਲਾਈਫ ਸੇਵਰਾਂ ਅਤੇ ਬੀਚ ਗੇਅਰਾਂ ਦੀ ਰੱਖਿਆ ਕਰਨ ਵਾਲੇ ਲਾਈਫਗਾਰਡਸ ਦਾ ਵਿਆਪਕ ਰਾਸ਼ਟਰੀ ਪੱਧਰ 'ਤੇ ਏਕੀਕ੍ਰਿਤ ਨੈੱਟਵਰਕ ਹੈ।

ਇਸਦਾ ਮਤਲਬ ਹੈ ਕਿ ਤੈਰਾਕੀ ਕਰਨ ਲਈ ਸਭ ਤੋਂ ਸੁਰੱਖਿਅਤ ਸਥਾਨ ਲਾਲ ਅਤੇ ਪੀਲੇ ਝੰਡਿਆਂ ਦੇ ਵਿਚਕਾਰ ਹੈ, ਅਤੇ ਸਰਫ ਕਰਨ ਲਈ ਸਭ ਤੋਂ ਸੁਰੱਖਿਅਤ ਸਥਾਨ ਗਸ਼ਤ ਵਾਲੇ ਸਥਾਨ ਦੇ ਨੇੜੇ ਹੈ।
ADE0lsGw.jpg
Lifesavers on patrol at the beach – Image: Surf Life Saving Australia.
ਆਸਟ੍ਰੇਲੀਆ ਦੀਆਂ ਕੁਝ ਰਾਜ ਅਤੇ ਪ੍ਰਦੇਸ਼ ਸਰਕਾਰਾਂ ਕੋਲ ਸ਼ਾਰਕ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਕਈ ਤਰ੍ਹਾਂ ਦੀਆਂ ਰਣਨੀਤੀਆਂ ਹਨ, ਸ਼ਾਰਕ ਟੈਗਿੰਗ ਅਤੇ ਨਿਗਰਾਨੀ ਪ੍ਰੋਗਰਾਮਾਂ, ਡਰੱਮ ਲਾਈਨਾਂ ਅਤੇ ਸ਼ਾਰਕ ਜਾਲਾਂ ਦੀ ਸਥਾਪਨਾ, ਹਵਾਈ ਨਿਗਰਾਨੀ ਲਈ ਡਰੋਨ ਅਤੇ ਹੈਲੀਕਾਪਟਰਾਂ ਦੀ ਵਰਤੋਂ ਤੱਕ।

ਨਿਊ ਸਾਊਥ ਵੇਲਜ਼ ਸਰਕਾਰ ਦਾ ਸ਼ਾਰਕ ਟੈਗਿੰਗ ਪ੍ਰੋਗਰਾਮ ਦੁਨੀਆ ਦਾ ਸਭ ਤੋਂ ਵੱਡਾ ਹੋਣ ਦਾ ਅਨੁਮਾਨ ਹੈ। ਡਾ. ਬੁਚਰ ਦਾ ਕਹਿਣਾ ਹੈ ਕਿ ਸ਼ਾਰਕਾਂ ਦੀ ਟੈਗਿੰਗ ਦਾ ਮਤਲਬ ਹੈ ਕਿ ਜੇਕਰ ਪਾਣੀ ਵਿੱਚ ਟੈਗ ਕੀਤੀਆਂ ਸ਼ਾਰਕਾਂ ਹੋਣ ਤਾਂ ਸਮੁੰਦਰੀ ਕਿਨਾਰੇ ਜਾਣ ਵਾਲੇ ਲੋਕਾਂ ਨੂੰ ਅਸਲ ਸਮੇਂ ਵਿੱਚ ਚੇਤਾਵਨੀਆਂ ਮਿਲ ਸਕਦੀਆਂ ਹਨ।

ਡਾ. ਬੁਚਰ ਕਹਿੰਦੇ ਹਨ ਕਿ ਸ਼ਾਰਕ ਦੀ ਸੰਭਾਲ ਵੀ ਮਹੱਤਵਪੂਰਨ ਹੈ, ਇਸ ਲਈ ਚੌਕਸ ਰਹਿਣਾ ਯਾਦ ਰੱਖਣਾ ਪਰ ਘਬਰਾਉਣਾ ਨਹੀਂ, ਅਤੇ ਸਮੁੰਦਰਾਂ ਦੇ ਇਹਨਾਂ ਸ਼ਿਕਾਰੀਆਂ ਲਈ ਸਤਿਕਾਰ ਦਿਖਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸ਼ਾਰਕ ਸਮੁੰਦਰੀ ਵਾਤਾਵਰਣ ਦਾ ਇੱਕ ਅਨਿੱਖੜਵਾਂ ਅੰਗ ਹਨ।

Share