ਦੱਸਣਯੋਗ ਹੈ ਕਿ 25 ਸਾਲਾ ਸ਼੍ਰੀ ਰਚਾਕੋਂਡਾ ਨੂੰ ਸਵੀਮਿੰਗ ਪੂਲ ਵਿੱਚੋਂ ਕਢਣ ਤੋਂ ਬਾਅਦ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਨਾ-ਕਾਮਯਾਬ ਰਹੀਆਂ ਸਨ।
ਸ਼੍ਰੀ ਰਚਾਕੋਂਡਾ ਨੂੰ ਥੋੜਾ ਚਿਰ ਪਹਿਲਾਂ ਹੀ ਡੀਕਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਗੋਲਡ ਕੋਸਟ ਵਿੱਚ ਨੌਕਰੀ ਮਿਲੀ ਸੀ।
ਮੈਲਬੌਰਨ ਸਥਿਤ ਸੰਦੀਪ ਜੈਕਬ ਨੇ ਐਸ ਬੀ ਐਸ ਹਿੰਦੀ ਨੂੰ ਦੱਸਿਆ ਕਿ ਮ੍ਰਿਤਕ ਇੱਕ "ਸੰਪੂਰਨ ਵਿਅਕਤੀ" ਸੀ ਅਤੇ ਇੱਕ ਐਕਸੀਡੈਂਟ ਤੋਂ ਬਾਅਦ ਰਿਕਵਰ ਕਰ ਰਿਹਾ ਸੀ।
"ਸ੍ਰੀ ਰਚਾਕੋਂਡਾ ਇੱਕ ਦੁਰਘਟਨਾ ਤੋਂ ਬਾਅਦ ਰਿਕਵਰ ਹੋ ਰਹੇ ਸਨ ਜਿਸ ਵਿੱਚ ਉਨ੍ਹਾਂ ਦੀ ਸੱਜੀ ਲੱਤ ਤੇ ਬਹੁਤ ਗੰਭੀਰ ਸੱਟ ਲੱਗ ਗਈ ਸੀ। ਜਦੋਂ ਉਹ ਮੈਲਬੌਰਨ ਵਿੱਚ ਰਹਿ ਰਹੇ ਸੀ ਤਾਂ ਇਸ ਐਕਸੀਡੈਂਟ ਤੋਂ ਬਾਅਦ ਉਹ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਮੰਜੇ 'ਤੇ ਰਹੇ। ਉਨ੍ਹਾਂ ਦੀ ਲੱਤ ਲਈ ਫਿਜ਼ੀਓਥੈਰੇਪੀ ਅਤੇ ਹਾਈਡਰੋਥੈਰੇਪੀ ਦਾ ਇਲਾਜ ਵੀ ਚੱਲ ਰਿਹਾ ਸੀ," ਉਨ੍ਹਾਂ ਕਿਹਾ।
“ਉਨ੍ਹਾਂ ਦੇ ਮਾਤਾ-ਪਿਤਾ ਅਪ੍ਰੈਲ ਵਿੱਚ ਉਨ੍ਹਾਂ ਦੇ ਗ੍ਰੈਜੂਏਸ਼ਨ ਸਮਾਰੋਹ ਲਈ ਇੱਥੇ ਆਉਣ ਦੀ ਯੋਜਨਾ ਵੀ ਬਣਾ ਰਹੇ ਸਨ," ਉਨ੍ਹਾਂ ਦਸਿਆ।