ਕ੍ਰਿਕਟ: ਬਾਰਡਰ-ਗਾਵਸਕਰ ਟ੍ਰਾਫੀ ਦੀ ਸ਼ੁਰੂਆਤ ਤੋਂ ਪਹਿਲਾਂ ਕੀ ਕਹਿੰਦੇ ਹਨ ਦਿੱਗਜ ਕੁਮੈਂਟੇਟਰ?

Ravi Shastri, Allan Border & Harsha Bhogle.jpg

Ravi Shastri, Allan Border & Harsha Bhogle. Source: SBS Punjabi

ਪੂਰੇ ਕ੍ਰਿਕਟ ਜਗਤ ਦੀਆਂ ਨਜ਼ਰਾਂ ਇਸ ਸਮੇਂ ਭਾਰਤ ਅਤੇ ਆਸਟ੍ਰੇਲੀਆ ਵਿੱਚਕਾਰ 5 ਟੈਸਟ ਮੈਚਾਂ ਦੀ ਸੀਰੀਜ਼, ਬਾਰਡਰ ਗਾਵਸਕਰ ਟ੍ਰਾਫੀ ‘ਤੇ ਲੱਗੀਆਂ ਹੋਈਆਂ ਹਨ। ਸਾਬਕਾ ਆਸਟ੍ਰੇਲੀਆਈ ਕਪਤਾਨੀ ਐਲਨ ਬਾਰਡਰ ਨੇ ਜਿੱਥੇ ਰਿਸ਼ਭ ਪੰਤ ਨੂੰ ਬੇਹਦ ਖਤਰਨਾਕ ਬੱਲੇਬਾਜ਼ ਦੱਸਿਆ, ਉੱਥੇ ਹੀ ਸਾਬਕਾ ਭਾਰਤੀ ਖਿਡਾਰੀ ਰਵੀ ਸ਼ਾਸਤਰੀ ਨੇ ਪਰਥ ਵਿੱਚ ਹੋਣ ਵਾਲੇ ਮੁਕਾਬਲੇ ਦੌਰਾਨ ਪਿੱਚ ਨੂੰ ਚੁਣੌਤੀਪੂਰਨ ਮੰਨਿਆ। ਮਸ਼ਹੂਰ ਕੁਮੈਂਟੇਟਰ ਹਰਸ਼ਾ ਭੋਗਲੇ ਦਾ ਕਹਿਣਾ ਹੈ ਕਿ ਪਿਛਲੇ ਦੋ ਵਾਰ ਇਸ ਸੀਰੀਜ਼ ਨੂੰ ਭਾਰਤ ਨੇ ਆਪਣੇ ਨਾਮ ਕੀਤਾ ਹੈ, ਇਸ ਲਈ ਆਸਟ੍ਰੇਲੀਅਨ ਟੀਮ ਵਿੱਚ ਇਸ ਨੂੰ ਹਾਸਿਲ ਕਰਨ ਦੀ ਜ਼ਬਰਦਸਤ ਭੁੱਖ ਹੋਏਗੀ। ਇਨ੍ਹਾਂ ਕ੍ਰਿਕਟ ਕੁਮੈਂਟੇਟਰਸ ਨਾਲ ਹੋਰ ਗੱਲਬਾਤ, ਇਸ ਪੌਡਕਾਸਟ ਰਾਹੀਂ ਸੁਣੋ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share