ਆਸਟ੍ਰੇਲ਼ੀਆ ਦੀ ਇੱਕ ਵੱਡੀ ਖੇਡ ਸੌਕਰ ਹੈ, ਜਿਸ ਨੂੰ ਫੂਟੀ ਵੀ ਕਿਹਾ ਜਾਂਦਾ ਹੈ। ਇਸ ਦਾ ਪ੍ਰਸਾਰ 1850ਵਿਆਂ ਵਿੱਚ ਵਿਕਟੋਰੀਆ ਵਿੱਚ ਇਸ ਲਈ ਕੀਤਾ ਗਿਆ ਸੀ ਤਾਂ ਕਿ ਕਰਿਕਟ ਖਿਡਾਰੀਆਂ ਨੂੰ ਸਰਦੀਆਂ ਵਿੱਚ ਵੀ ਤੰਦਰੁਸਤ ਰੱਖਿਆ ਜਾ ਸਕੇ।
ਅੱਜ 'ਔਜ਼ੀ ਰੂਲਜ਼' ਨੂੰ ਤਕਰੀਬਨ 1.25 ਮਿਲੀਅਨ ਖਿਡਾਰੀਆਂ ਵਲੋਂ ਦੇਸ਼ ਭਰ ਵਿੱਚ ਖੇਡਿਆ ਜਾਂਦਾ ਹੈ। ਇਸ ਵਿੱਚ ਮਰਦ ਅਤੇ ਔਰਤ ਖਿਡਾਰੀ ਬਰਾਬਰ ਦਾ ਭਾਗ ਲੈਂਦੇ ਹਨ ਅਤੇ ਇਸੇ ਕਰਕੇ ਇਹ ਇਸ ਸਮੇਂ ਆਸਟ੍ਰੇਲੀਆ ਵਿੱਚ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਖੇਡ ਬਣੀ ਹੋਈ ਹੈ।
ਆਸਟ੍ਰੇਲੀਅਨ ਫੁੱਟਬਾਲ ਐਸੋਸ਼ਿਏਸ਼ਨ ਦੀ ਸਥਾਪਨਾ ਇਸ ਮੰਤਵ ਨਾਲ ਕੀਤੀ ਗਈ ਸੀ ਤਾਂ ਕਿ ਆਸਟ੍ਰੇਲੀਅਨ ਫੁੱਟਬਾਲ ਦਾ ਪ੍ਰਸਾਰ ਅੰਤਰ-ਰਾਸ਼ਟਰੀ ਅਤੇ ਬਹੁ-ਸਭਿਆਚਾਰਕ ਭਾਈਚਾਰਿਆਂ ਵਿੱਚ ਵੀ ਕੀਤਾ ਜਾ ਸਕੇ।
ਇਸ ਸੰਸਥਾ ਦੇ ਮੁਖੀ ਬਰਾਇਨ ਕਲਾਰਕ ਕਹਿੰਦੇ ਹਨ ਕਿ ਲੋਕਾਂ ਅਤੇ ਭਾਈਚਾਰਿਆਂ ਨੂੰ ਖੇਡ ਦੁਆਰਾ ਜੋੜਨਾ ਹੀ ਸਾਡਾ ਮੁੱਖ ਮੰਤਵ ਹੈ ਅਤੇ ਅਸੀਂ ਹਰ ਕਿਸੇ ਦਾ ਸਵਾਗਤ ਕਰਦੇ ਹਾਂ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।