11 ਸਾਲਾਂ ਦੀ ਆਦੀਆ ਪੇਰੇਜ਼ ਵਾਂਗ ਕਈ ਹੋਰਨਾਂ ਨੂੰ ਵੀ ਜਦੋਂ ਪਿਛਲੇ ਸਾਲ ਜਨਵਰੀ ਵਿੱਚ ਕੋਵਿਡ-19 ਬਾਰੇ ਪਹਿਲੀ ਵਾਰ ਪਤਾ ਲੱਗਾ ਤਾਂ ਉਸ ਨੇ ਇਸ ਉੱਤੇ ਕੋਈ ਖਾਸ ਗੌਰ ਨਹੀਂ ਕੀਤਾ ਪਰ ਇਹ ਲਾਗ ਕੁੱਝ ਹੀ ਸਮੇਂ ਬਾਅਦ ਉਨ੍ਹਾਂ ਦੇ ਦਰਾਂ ਉੱਤੇ ਅੱਪੜ ਗਈ ਸੀ।
ਕਿਡਜ਼ ਹੈਲਪਲਾਈਨ ਵਲੋਂ ਪਿਛਲੇ ਸਾਲ ਮਈ ਵਿੱਚ ਕਰਵਾਈ ਖੋਜ ਦੌਰਾਨ ਪਤਾ ਚੱਲਿਆ ਸੀ ਕਿ ਸਕੂਲ਼ਾਂ ਦੇ ਤਕਰੀਬਨ 39% ਬੱਚਿਆਂ ਨੂੰ ਸਕੂਲਾਂ ਵਿੱਚ ਆਮ ਵਾਂਗ ਜਾ ਕੇ ਪੜਾਈ ਕਰਨ ਦੀ ਚਿੰਤਾ ਜਾਂ ਉੱਤਸੁਕਤਾ ਪੈਦਾ ਹੋ ਚੁੱਕੀ ਸੀ।
ਪਰਥ ਦੀ ਟੈਲੀਥੋਨ ਕਿਡਸ ਲਾਈਨ ਦੀ ਐਸੋਸ਼ਿਏਟ ਪ੍ਰੋਫੈਸਰ ਆਸ਼ਾ ਬੋਵਨ ਕਹਿੰਦੀ ਹੈ ਕਿ ਹੁਣ ਇੱਕ ਸਾਲ ਬਾਅਦ ਦੁਬਾਰਾ ਸਕੂਲਾਂ ਦਾ ਰੁੱਖ ਕਰਨ ਸਮੇਂ ਬੱਚਿਆਂ ਨੂੰ ਸਾਵਧਾਨੀਆਂ ਵਰਤਣ ਦੇ ਕੁੱਝ ਨੁੱਕਤੇ ਸਮਝਾਉਣੇ ਜਰੂਰੀ ਹੋ ਗਏ ਹਨ।
ਸਿਡਨੀ ਤੋਂ ਲਾਗ ਵਾਲੇ ਰੋਗਾਂ ਦੀ ਮਾਹਰ ਡਾ ਅਰਚਨਾ ਕੋਇਰਾਲਾ ਕਹਿੰਦੀ ਹੈ ਕਿ ਖੋਜ ਵਿੱਚ ਪਤਾ ਚੱਲਿਆ ਹੈ ਕਿ ਸਕੂਲਾਂ, ਪ੍ਰੀ-ਸਕੂਲਾਂ ਅਤੇ ਖੇਡ ਦੇ ਮੈਦਾਨਾਂ ਵਿੱਚ ਸਮਾਜਕ ਦੂਰੀਆਂ ਦੀ ਪਾਲਣਾ ਨਾ ਕੀਤੇ ਜਾਣ ਦੇ ਬਾਵਜੂਦ, ਬੱਚਿਆਂ ਵਿੱਚ ਲਾਗ ਫੈਲਣ ਦੇ ਕੋਈ ਸੰਕੇਤ ਨਹੀਂ ਮਿਲੇ ਹਨ।
ਆਸਟ੍ਰੇਲੀਆ ਦੀ ਸਿਹਤ ਵਿਭਾਗ ਦੀ ਵੈਬਸਾਈਟ ਅਨੁਸਾਰ ਸਿਰਫ 4.5% ਸਕੂਲੀ ਬੱਚਿਆਂ ਨੂੰ ਹੀ ਕੋਵਿਡ-19 ਦੀ ਲਾਗ ਲੱਗੀ ਸੀ।
ਡਾ ਬੋਵਿਨ ਕਹਿੰਦੀ ਹੈ ਕਿ 6000 ਸੰਪਰਕਾਂ ਵਿੱਚੋਂ ਸਿਰਫ 1% ਵਿੱਚ ਹੀ ਇਹ ਲਾਗ ਪਾਈ ਗਈ ਸੀ।
ਡਾ ਕੋਇਰਾਲਾ 12 ਸਾਲਾਂ ਤੋਂ ਉੱਪਰ ਦੇ ਸਕੁਲੀ ਬੱਚਿਆਂ ਨੂੰ ਜਨਤਕ ਟਰਾਂਸਪੋਰਟ ਵਰਤਣ ਸਮੇਂ ਮਾਸਕ ਪਾਉਣ ਦੀ ਸਲਾਹ ਦਿੰਦੇ ਹਨ।
ਸਿਹਤ ਵਿਭਾਗ ਆਮ ਥਾਵਾਂ ‘ਤੇ 12 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਪਾਉਣ ਦੀ ਸਲਾਹ ਨਹੀਂ ਦਿੰਦਾ ਹੈ। ਪਰ ਲਾਗ ਫੈਲਣ ਨਾਲ ਇਹ ਸਲਾਹ ਬਦਲ ਵੀ ਸਕਦੀ ਹੈ।
ਇਸ ਸਮੇਂ ਡਾ ਬੋਵਨ ਨੂੰ ਵਿਦੇਸ਼ਾਂ ਵਿੱਚੋਂ ਆਉਣ ਵਾਲੀ ਨਵੀਂ ਕਿਸਮ ਦੀ ਲਾਗ ਦੀ ਵੀ ਕੋਈ ਖਾਸ ਚਿੰਤਾ ਨਹੀਂ ਹੈ ਕਿਉਂਕਿ ਇਸ ਦਾ ਜਿਆਦਾ ਫੈਲਾਅ ਦੇਖਣ ਨੂੰ ਨਹੀਂ ਮਿਲਿਆ ਹੈ।
ਪੇਰੇਜ਼ ਜਿਸ ਦੀ ਮਾਤਾ ਏਸ਼ੀਅਨ ਮੂਲ ਦੀ ਹੈ, ਨੇ ਭਾਈਚਾਰਿਆਂ ਵਿੱਚ ਜਾਣ ਸਮੇਂ ਹਮੇਸ਼ਾਂ ਹੀ ਮਾਸਕ ਦੀ ਵਰਤੋਂ ਕੀਤੀ ਹੈ, ਬੇਸ਼ਕ ਉਹ ਪਰਾਈਵੇਟ ਟਿਊਸ਼ਨ ਹੀ ਕਿਉਂ ਨਾ ਹੋਵੇ।
ਤਾਇਵਾਨ ਦੀ ਜਨਮੀ ਹੋਈ ਯੂਨਾ ਚਾਓ ਦੇ ਦੋ ਬੱਚੇ ਸਕੂਲ ਜਾਣ ਵਾਲੀ ਉਮਰ ਦੇ ਹਨ।
ਉਹ ਕਹਿੰਦੀ ਹੈ ਕਿ ਉਸਦੇ ਦੋਵੇਂ ਬੱਚੇ ਤਾਇਵਾਨੀ ਸਭਿਆਚਾਰ ਅਨੁਸਾਰ ਮਾਸਕ ਪਾਉਣ ਦੇ ਆਦੀ ਹਨ।
ਬੇਸ਼ਕ ਮਾਸਕ ਪਾਉਣਾ ਆਸਟ੍ਰੇਲੀਆ ਦੇ ਸਭਿਆਚਾਰ ਵਿੱਚ ਨਹੀਂ ਹੈ, ਪਰ ਬਰਿਸਬੇਨ ਦੀ ਨਰਸ ਜੂਲੀਐਨ ਆਪਣੇ ਬੱਚਿਆਂ ਨੂੰ ਘਰ ਵਿੱਚ ਮਾਸਕ ਪਾਉਣ ਲਈ ਉਤਸ਼ਾਹਤ ਕਰਦੀ ਰਹਿੰਦੀ ਹੈ ਤਾਂ ਕਿ ਅਚਾਨਕ ਸਿਹਤ ਅਦੇਸ਼ ਆਉਣ ਸਮੇਂ ਉਹਨਾਂ ਲਈ ਮਾਸਕ ਪਾਉਣੇ ਅਸਾਨ ਹੋ ਸਕਣ।
ਡਾ ਬੋਵਨ ਵੀ ਸਲਾਹ ਦਿੰਦੇ ਹਨ ਕਿ ਸਹੀ ਢੰਗ ਨਾਲ ਮਾਸਕ ਪਾਉਣ ਦੀ ਸਿਖਲਾਈ ਘਰਾਂ ਤੋਂ ਹੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਜੂਲੀਐਨ ਮੰਨਦੀ ਹੈ ਕਿ ਬੱਚਿਆਂ ਵਿੱਚ ਮਾਸਕ ਪਾਉਣ ਤੋਂ ਵੀ ਜਿਆਦਾ ਅਹਿਮ ਹੁੰਦੀ ਹੈ ਹੱਥਾਂ ਦੀ ਸਫਾਈ ਰੱਖਣੀ। ਨਾਲ ਹੀ ਠੰਡ ਜਾਂ ਫਲੂ ਵਰਗੀਆਂ ਬਿਮਾਰੀਆਂ ਸਮੇਂ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਚਾਹੀਦਾ।
ਛੇ ਸਾਲਾਂ ਦੀ ਪੇਰੇਜ਼ ਨੇ ਪਹਿਲਾਂ ਹੀ ਦੋ ਸਕੂਲ ਬਦਲੇ ਹੋਏ ਹਨ ਅਤੇ ਇਸ ਸਾਲ ਉਹ ਨਵੇਂ ਹਾਈ ਸਕੂਲ ਵਿੱਚ ਜਾ ਰਹੀ ਹੈ।
ਨਵੇਂ ਦੋਸਤ ਬਨਾਉਣ ਵਾਲਿਆਂ ਨੂੰ ਪੇਰੇਜ਼ ‘ਫਰੈਂਡ ਹੰਟਿੰਗ’ ਦੀ ਸਲਾਹ ਦਿੰਦੀ ਹੈ। ਉਸ ਨੂੰ ‘ਰਿਮੋਟ ਲਰਨਿੰਗ’ ਦੀ ਕੋਈ ਖਾਸ ਚਿੰਤਾ ਇਸ ਕਰਕੇ ਨਹੀਂ ਹੈ ਕਿਉਂਕਿ ਪਿਛਲੇ ਸਾਰੇ ਸਾਲ ਦੌਰਾਨ ਹੀ ਉਸ ਨੇ ਤਕਨੀਕ ਦੇ ਸਹਾਰੇ ਨਾਲ ਇਸ ਦਾ ਇਸਤੇਮਾਲ ਬਾਖੂਬੀ ਕੀਤਾ ਹੈ।
ਡਾ ਅਰਚਨਾ ਉਹਨਾਂ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਸਲਾਹ ਦਿੰਦੀ ਹੈ ਜਿਹਨਾਂ ਨੂੰ ਕੋਵਿਡ-19 ਲਾਗ ਦੀ ਜਿਆਦਾ ਚਿੰਤਾ ਹੈ, ਕਿ ਉਹ ਆਪਣੇ ਨੇੜਲੇ ਦੋਸਤਾਂ ਵਾਲੇ ਸਮੂਹਾਂ ਵਿੱਚ ਹੀ ਜਿਆਦਾ ਰਹਿਣ।
ਕੋਵਿਡ-19 ਬਾਰੇ ਤਾਜ਼ਾ ਜਾਣਕਾਰੀਆਂ ਹਾਸਲ ਕਰਨ ਲਈ ਆਸਟ੍ਰੇਲੀਅਨ ਸਰਕਾਰ ਦੀ ਵੈਬਸਾਈਟ ਆਸਟ੍ਰੇਲੀਆ.ਗਵ.ਏਯੂ ‘ਤੇ ਜਾਓ।
ਨੈਸ਼ਨਲ ਕਰੋਨਾਵਾਇਰਸ ਹੈਲਪ ਲਾਈਨ ਨੂੰ ਵੀ 1800 020 080 ਉੱਤੇ ਫੋਨ ਕੀਤਾ ਜਾ ਸਕਦਾ ਹੈ।
ਛੋਟੇ ਅਤੇ 25 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਲਾਹ ਲੈਣ ਵਾਸਤੇ ਕਿਡਸ ਹੈਲਪਲਾਈਨ ਨੂੰ 1800 55 1800 ਤੇ ਫੋਨ ਕਰੋ।
ਆਪਣੀ ਭਾਸ਼ਾ ਵਿੱਚ ਮੱਦਦ ਲੈਣ ਲਈ ਦੇਸ਼-ਵਿਆਪੀ ਦੁਭਾਸ਼ੀਏ ਦੀ ਸੇਵਾ 13 14 50 ਤੋਂ ਪ੍ਰਾਪਤ ਕਰੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
Also Read
ਆਸਟ੍ਰੇਲੀਆ ਵਿੱਚ ਕੀ ਹਨ ਬੱਚਿਆਂ ਦੇ ਹੱਕ?