Warning: Distressing Content
ਆਸਟ੍ਰੇਲੀਆ ਵਿਚ ਅਸਥਾਈ ਵੀਜ਼ੇ 'ਤੇ ਕੰਮ ਕਰਨ ਵਾਲੀਆਂ ਅੱਧੀਆਂ ਤੋਂ ਵੱਧ ਔਰਤਾਂ ਨੂੰ ਕੰਮ 'ਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ ਹੈ।
ਯੂਨੀਅਨਜ਼ NSW ਦੁਆਰਾ ਹਾਲ ਹੀ ਦੀ ਖੋਜ ਦੇ ਅਨੁਸਾਰ ਇਹਨਾਂ ਵਿੱਚੋਂ ਸਿਰਫ 25 ਪ੍ਰਤੀਸ਼ਤ ਔਰਤਾਂ ਨੇ ਦੁਰਵਿਵਹਾਰ ਦੀ ਰਿਪੋਰਟ ਕੀਤੀ ਹੈ।
ਉਸਾਰੀ, ਪਰਾਹੁਣਚਾਰੀ, ਬਾਗਬਾਨੀ, ਸਫਾਈ ਅਤੇ ਪ੍ਰਚੂਨ ਨੂੰ ਕੁਝ ਸਭ ਤੋਂ ਅਸੁਰੱਖਿਅਤ ਉਦਯੋਗਾਂ ਵਜੋਂ ਸੂਚੀਬੱਧ ਕੀਤਾ ਗਿਆ ਸੀ ਜਿਸ ਵਿੱਚ ਬੌਸ ਅਤੇ ਮੈਨੇਜਰ ਸਭ ਤੋਂ ਆਮ ਅਪਰਾਧੀ ਸਨ।
ਜਿਨ੍ਹਾਂ ਔਰਤਾਂ ਨੇ ਦੁਰਵਿਵਹਾਰ ਦੀ ਰਿਪੋਰਟ ਕੀਤੀ ਸੀ ਉਨ੍ਹਾਂ ਨੂੰ ਧੱਕੇਸ਼ਾਹੀ, ਤਨਖਾਹਾਂ ਵਿੱਚ ਕਟੌਤੀ, ਦੇਸ਼ ਨਿਕਾਲੇ ਜਾਂ ਨੌਕਰੀ ਤੋਂ ਬਰਖਾਸਤ ਕਰਨ ਦੀ ਧਮਕੀ ਦਿੱਤੀ ਗਈ ਸੀ।
ਮੈਲਬੌਰਨ ਯੂਨੀਵਰਸਿਟੀ ਤੋਂ ਪ੍ਰੋਫੈਸਰ ਮੈਰੀ ਸੇਗਰੇਵ ਨੇ ਆਸਟ੍ਰੇਲੀਆ ਵਿੱਚ ਪ੍ਰਵਾਸੀ ਅਤੇ ਸ਼ਰਣਾਰਥੀ ਔਰਤਾਂ ਦੇ ਖਿਲਾਫ ਜਿਨਸੀ ਉਤਪੀੜਨ ਦੀ ਖੋਜ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਔਰਤਾਂ ਮਹਿਸੂਸ ਕਰਦੀਆਂ ਹਨ ਕਿ ਰੁਜ਼ਗਾਰ ਤੋਂ ਬਿਨਾਂ ਉਹਨਾਂ ਦੀ ਸੁਰੱਖਿਆ ਨੂੰ ਹੋਰ ਖ਼ਤਰਾ ਹੋਵੇਗਾ।
ਵਿੱਤੀ ਸੁਰੱਖਿਆ ਜਾਂ ਰਿਹਾਇਸ਼ ਗੁਆਉਣ ਦੇ ਡਰ ਕਾਰਨ ਬਹੁਤ ਸਾਰੀਆਂ ਔਰਤਾਂ ਨੇ ਰਿਪੋਰਟ ਕਰਨ ਦੀ ਬਜਾਏ ਆਪਣੇ ਨਾਲ ਦੁਰਵਿਵਹਾਰ ਨੂੰ ਹੋਣ ਦਿੱਤਾ।
If you or someone you know is impacted by sexual harassment or assault call 1800RESPECT or visit 1800RESPECT.org.au. In an emergency, call 000.
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।