ਜਿਵੇਂ-ਜਿਵੇਂ 2024 ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ, ਵੱਡੀ ਮਾਤਰਾ ਵਿੱਚ ਗਲਤ ਜਾਣਕਾਰੀ ਔਨਲਾਈਨ ਘੁੰਮ ਰਹੀ ਹੈ।
ਪਰ ਗਲਤ ਜਾਣਕਾਰੀ ਹੁੰਦੀ ਕੀ ਹੈ ਅਤੇ ਉਪਭੋਗਤਾ ਇਸਨੂੰ ਕਿਵੇਂ ਪਹਿਚਾਣ ਸਕਦੇ ਹਨ?
ਡਿਜੀਟਲ ਮੀਡੀਆ ਮਾਹਰ ਐਸੋਸੀਏਟ ਪ੍ਰੋਫੈਸਰ ਟਿਮੋਥੀ ਗ੍ਰਾਹਮ ਦਾ ਕਹਿਣਾ ਹੈ ਕਿ ਗਲਤ ਜਾਣਕਾਰੀ ਉਹਨਾਂ ਝੂਠੇ ਦਾਅਵਿਆਂ ਜਾਂ ਝੂਠੀ ਸਮੱਗਰੀ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਵਿਅਕਤੀ ਜਾ ਸੰਗਠਨ ਵਲੋਂ ਅਣਜਾਣੇ ਜਾਂ ਜਾਣਬੁੱਝ ਕੇ ਫੈਲਾਈ ਜਾਂਦੀ ਹੈ।
ਪਰ ਝੂਠੀ ਜਾਣਕਾਰੀ ਦੀ ਔਨਲਾਈਨ ਪਛਾਣ ਕਰਨਾ ਔਖਾ ਹੁੰਦਾ ਹੈ।
ਪ੍ਰੋਫੈਸਰ ਗ੍ਰਾਹਮ ਕਹਿੰਦੇ ਹਨ ਕਿ ਇਸਦਾ ਹੱਲ ਲੱਭਣਾ ਮੁਸ਼ਕਿਲ ਹੈ ਪਰ ਇੱਕ ਵਿਅਕਤੀ ਖ਼ੁਦ ਇਸਦੀ ਜਿੰਮੇਵਾਰੀ ਲੈ ਸਕਦਾ ਹੈ ਅਤੇ ਖ਼ੁਦ ਨੂੰ ਸਵਾਲ ਪੁੱਛ ਕੇ, ਕਿ ਕੀ ਇਹ ਜਾਣਕਾਰੀ ਸਹੀ ਲੱਗ ਰਹੀ ਹੈ ਜਾਂ ਨਹੀਂ? ਉਹ ਕੁੱਝ ਹੱਦ ਤੱਕ ਇਸਦੀ ਪਛਾਣ ਕਰ ਸਕਦੇ ਹਨ।
This episode of SBS Examines looks at the history and meaning of the terms 'misinformation' and 'disinformation,' and explores how we can help stop the spread of false information online.
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।