ਜਾਣ ਬੁੱਝ ਕੇ ਜਾਂ ਗਲਤੀ ਨਾਲ ਸਾਂਝੀ ਕੀਤੀ ਗਈ ਗਲਤ ਜਾਣਕਾਰੀ ਨੂੰ ਵਿਸ਼ਵ ਆਰਥਿਕ ਫੋਰਮ ਦੁਆਰਾ ਇਸ ਸਮੇਂ ਚੋਟੀ ਦੇ ਗਲੋਬਲ ਜੋਖਮ ਦਾ ਨਾਮ ਦਿੱਤਾ ਗਿਆ ਹੈ।
ਅਤੇ ਸੋਸ਼ਲ ਮੀਡੀਆ ਵੀ ਇਸ ਮੁੱਦੇ ਨੂੰ ਹੋਰ ਬਿਹਤਰ ਨਹੀਂ ਬਣਾ ਰਿਹਾ ਹੈ।
ਪੋਡਕਾਸਟ 'ਅਨਕੰਮਫਰਟੇਬਲ ਕਨਵਰਜ਼ੇਸ਼ਨ' ਦੇ ਨਿਰਮਾਤਾ ਅਤੇ ਮੇਜ਼ਬਾਨ ਜੋਸ਼ ਜ਼ੇਪਸ ਚਿੰਤਾ ਜ਼ਾਹਰ ਕਰਦੇ ਹਨ ਕਿ ਵਿਚਾਰਾਂ ਨੂੰ ਔਨਲਾਈਨ ਸਾਂਝਾ ਕਰਨ ਸਮੇਂ ਗਲਤ ਜਾਣਕਾਰੀ ਨੂੰ ਸਾਂਝਾ ਕੀਤਾ ਜਾ ਸਕਦਾ ਹੈ ਜਾਂ ਵਿਚਾਰਾਂ ਦੀ ਗਲਤ ਵਿਆਖਿਆ ਕੀਤੀ ਜਾ ਸਕਦੀ ਹੈ।
ਮਨੁੱਖੀ ਅਧਿਕਾਰ ਕਮਿਸ਼ਨਰ ਲੋਰੇਨ ਫਿਨਲੇ ਨੇ ਕਿਹਾ ਕਿ ਗਲਤ ਜਾਣਕਾਰੀ ਨੂੰ ਸਹੀ ਢੰਗ ਨਾਲ ਪਰਿਭਾਸ਼ਿਤ ਕਰਨ ਦੀ ਲੋੜ ਹੈ।
ਉਹ ਕਹਿੰਦੇ ਹਨ ਕਿ "ਸਾਨੂੰ ਲੋਕਾਂ ਨੂੰ ਗਲਤ ਜਾਣਕਾਰੀ ਤੋਂ ਬਚਾਉਣ ਦੀ ਲੋੜ ਹੈ, ਪਰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਉਸੇ ਸਮੇਂ ਬੋਲਣ ਦੀ ਆਜ਼ਾਦੀ ਦੀ ਰੱਖਿਆ ਵੀ ਕਰ ਰਹੇ ਹਾਂ।"
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।