ਸੋਸ਼ਲ ਮੀਡੀਆ ਉਹ ਵਰਚੁਅਲ ਥਾਂ ਹੈ ਜਿੱਥੇ ਲੋਕ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਆਉਂਦੇ ਹਨ, ਅਤੇ ਆਪਣੀ ਜ਼ਿੰਦਗੀ ਬਾਰੇ ਕਹਾਣੀਆਂ ਸਾਂਝੀਆਂ ਕਰਦੇ ਹਨ।
ਪਰ ਇਹ ਇੱਕ ਅਜਿਹੀ ਥਾਂ ਵੀ ਹੈ ਜਿੱਥੇ ਕਈ ਮੁੱਦਿਆਂ ਬਾਰੇ ਗਲਤ ਜਾਣਕਾਰੀ ਫੈਲਾਈ ਜਾਣ ਦਾ ਡਰ ਵੀ ਹੈ।
ਐਲਿਸ ਡਰੂਰੀ ਮਨੁੱਖੀ ਅਧਿਕਾਰ ਕਾਨੂੰਨ ਕੇਂਦਰ ਵਿੱਚ ਕਾਰਜਕਾਰੀ ਕਾਨੂੰਨੀ ਨਿਰਦੇਸ਼ਕ ਹੈ।
ਮਾਰਚ 2022 ਦੀ ਇੱਕ ਰਿਪੋਰਟ ਵਿੱਚ ਪਾਇਆ ਗਿਆ ਕਿ 82 ਪ੍ਰਤੀਸ਼ਤ ਆਸਟ੍ਰੇਲੀਅਨਾਂ ਨੇ ਇਸ ਦੇ ਸਰਵੇਖਣ ਤੋਂ ਪਹਿਲਾਂ ਅਠਾਰਾਂ ਮਹੀਨਿਆਂ ਵਿੱਚ ਕੋਵਿਡ -19 ਬਾਰੇ ਗਲਤ ਜਾਣਕਾਰੀ ਦਾ ਅਨੁਭਵ ਕੀਤਾ, ਅਤੇ ਇਹ ਗਲਤ ਜਾਣਕਾਰੀ ਫੇਸਬੁੱਕ ਅਤੇ ਟਵਿੱਟਰ 'ਤੇ ਸਭ ਤੋਂ ਵੱਧ ਸਾਹਮਣੇ ਆਈ ਹੈ।
ਪਰ ਐਲਿਸ ਡਰੂਰੀ ਦਾ ਕਹਿਣਾ ਹੈ ਕਿ ਇਸ ਔਨਲਾਈਨ ਗਲਤ ਜਾਣਕਾਰੀ ਦਾ ਮੁਕਾਬਲਾ ਕਰਨ ਲਈ ਵਰਤਮਾਨ ਵਿੱਚ ਨਿਯਮਾਂ ਦੀ ਘਾਟ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।