'ਮਾਣ ਵਾਲ਼ੀ ਗੱਲ': ਮੈਲਬੌਰਨ ਸਿੱਖਸ ਯੂਨਾਇਟਿਡ ਹਾਕੀ ਕਲੱਬ ਦਾ ਵਿਕਟੋਰਿਆ ਹਾਕੀ ਲੀਗ-1 ਵਿੱਚ ਪਹਿਲਾ ਸਥਾਨ

Pic Melbourne Sikhs club.png

Credit: Melbourne Sikhs United Hockey Club.Supplied by: Narain Singh

ਮੈਲਬੌਰਨ ਸਿੱਖਸ ਯੂਨਾਇਟਿਡ ਕਲੱਬ, ਪੁਰਸ਼ਾਂ ਦੇ '2024-ਵਿਕਟੋਰੀਆ ਲੀਗ-1' ਦੇ ਸੀਨੀਅਰ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਰਹਿਣ ਵਿੱਚ ਕਾਮਯਾਬ ਰਿਹਾ ਹੈ। ਕਲੱਬ ਦੇ ਲਈ ਵਿਕਟੋਰੀਆ ਪ੍ਰੀਮੀਅਰ ਲੀਗ ਵਿੱਚ ਪਹੁੰਚਣ ਦਾ ਰਸਤਾ ਹੁਣ ਸਾਫ ਹੋ ਗਿਆ ਹੈ।


2024 ਦੇ ਮਰਦਾਂ ਦੇ ਵਿਕਟੋਰੀਆ ਲੀਗ-1 ਦੇ ਸੀਨੀਅਰ ਮੁਕਾਬਲਿਆਂ ਵਿੱਚ ਮੈਲਬੌਰਨ ਸਿੱਖਸ ਯੂਨਾਇਟਿਡ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕਰ ਲਿਆ ਹੈ। ਕਲਬ ਨੇ ਖੇਡੇ ਆਪਣੇ 22 ਮੁਕਾਬਲਿਆਂ ਵਿੱਚੋਂ 17 ਵਿੱਚ ਜਿੱਤ ਹਾਸਿਲ ਕੀਤੀ। ਕਲੱਬ ਨੂੰ ਕੇਵਲ ਇੱਕ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਚਾਰ ਮੁਕਾਬਲੇ ਬਰਾਬਰੀ ਤੇ ਸਮਾਪਤ ਹੋਏ।

ਮੈਲਬੌਰਨ ਸਿੱਖਸ ਯੂਨਾਇਟਿਡ ਕਲੱਬ ਨੇ ਇਸ ਦੌਰਾਨ ਕੁੱਲ 75 ਗੋਲ ਕੀਤੇ ਅਤੇ ਉਹਨਾਂ ਦੇ ਖਿਲਾਫ 37 ਗੋਲ ਹੋਏ। ਟੀਮ ਦੇ ਲਈ ਪ੍ਰਭਜੋਤ ਸਿੰਘ ਨੇ 26 ਗੋਲ ਕੀਤੇ ਅਤੇ ਉਹ ਇਸ ਲੀਗ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਰਹੇ।

ਵਿਕਟੋਰੀਆ ਲੀਗ-1 ਵਿੱਚ ਪਹਿਲੇ ਸਥਾਨ ਤੇ ਰਹਿਣ ਦੇ ਨਾਲ ਕਲੱਬ ਦੇ ਲਈ ਹੁਣ ਵਿਕਟੋਰਿਆ ਪ੍ਰੀਮਿਅਰ ਹਾਕੀ ਲੀਗ ਦੇ ਦਰਵਾਜੇ ਵੀ ਖੁੱਲ ਗਏ ਹਨ। ਪਰ ਇਸ ਲਈ ਕਲੱਬ ਨੂੰ ਕੁੱਝ ਜਰੂਰੀ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣੀਆਂ ਹਨ। ਕਲੱਬ ਦੇ ਖਜਾਨਚੀ ਚੰਨੀ ਢਿੱਲੋਂ ਦਾ ਕਹਿਣਾ ਹੈ ਕਿ ਉਹ ਇਹਨਾਂ ਸ਼ਰਤਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share