ਸਿਡਨੀ ਦੀ ਰਹਿਣ ਵਾਲੀ ਬਾਕਸਿੰਗ ਕੋਚ ਤੇ ਮੈਨੇਜਰ ਸਤਿੰਦਰ ਕੌਰ ਆਪਣੇ ਪ੍ਰਤਿਯੋਗੀਆਂ ਨੂੰ ਅਗਲੇ ਸਾਲ ਹੋਣ ਵਾਲੀਆਂ ਸਿੱਖ ਖੇਡਾਂ ਲਈ ਹੁਣ ਤੋਂ ਹੀ ਤਿਆਰ ਕਰ ਰਹੇ ਹਨ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਬਕਸਿੰਗ ਨੂੰ ਮਹਿਲਾਵਾਂ ਵਿੱਚ ਇੱਕ ਖਤਰਨਾਕ ਖੇਡ ਵਜੋਂ ਦੇਖਿਆ ਜਾਂਦਾ ਹੈ, ਜਦਕਿ ਅਜਿਹਾ ਨਹੀਂ ਹੈ।
ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਅਜਿਹੀਆਂ ਮਹਿਲਾਵਾਂ ਉਹਨਾਂ ਨਾਲ ਜੁੜੀਆਂ ਹਨ, ਜੋ ਇਸ ਖੇਡ ਨੂੰ ਪਹਿਲਾਂ ਸੱਟ ਲੱਗਣ ਦੇ ਡਰ ਕਾਰਨ ਨਹੀਂ ਚੁਣ ਰਹੀਆਂ ਸਨ।
ਪਰ ਹੁਣ ਉਹ ਇਸਦੀਆਂ ਮਾਹਰ ਬਣਦੀਆਂ ਜਾ ਰਹੀਆਂ ਹਨ ਅਤੇ ਇਸ ਨੂੰ ਇੱਕ ਸੁਰੱਖਿਅਤ ਖੇਡ ਵਜੋਂ ਵੇਖਦੀਆਂ ਹਨ।
ਸਤਿੰਦਰ ਕੌਰ ਮੁਤਾਬਕ ਭਾਈਚਾਰੇ ਵਿੱਚ ਅਜੇ ਵੀ ਬਾਕਸਿੰਗ ਨੂੰ ਲੈ ਕੇ ਹੋਰ ਜਾਗਰੂਕਤਾ ਲਿਆਉਣ ਦੀ ਬਹੁਤ ਲੋੜ ਹੈ।
ਉਹਨਾਂ ਆਉਣ ਵਾਲੇ ਖੇਡ ਮੁਕਾਬਲਿਆਂ ਵਿੱਚ ਬਾਕਸਿੰਗ ਦੀ ਸ਼ਮੂਲੀਅਤ ਨੂੰ ਇੱਕ ਵੱਡੀ ਉਮੀਦ ਵਜੋਂ ਦੱਸਿਆ।
ਸਤਿੰਦਰ ਕੌਰ ਨਾਲ ਕੀਤੀ ਗਈ ਪੂਰੀ ਗੱਲਬਾਤ ਸੁਣਨ ਲਈ ਉਪਰ ਦਿੱਤੇ ਸਪੀਕਰ ਆਈਕਨ ਉੱਤੇ ਕਲਿੱਕ ਕਰੋ...
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ।