ਕਿਰਤਪਾਲ ਸਿੰਘ ਨੇ ਐਸ ਬੀ ਐਸ ਨਾਲ ਇੰਟਰਵਿਊ ਦੌਰਾਨ ਦੱਸਿਆ ਕਿ ਜਿਥੇ ਉਸ ਦਾ ਸੁਪਨਾ ਆਸਟ੍ਰੇਲੀਆ ਦੀ ਕੌਮੀ ਟੀਮ ਵਿੱਚ ਥਾਂ ਬਣਾਉਣ ਦਾ ਹੈ, ਉੱਥੇ ਉਹ ਯੂਰਪੀਅਨ ਲੀਗ ਵਿੱਚ ਵੀ ਖੇਡਣਾ ਚਾਹੁੰਦਾ ਹੈ।
ਸਿਡਨੀ ਦੇ ਪੱਛਮੀ ਖੇਤਰ ਮਾਰਸਡਨ ਪਾਰਕ ਦੇ ਵਸਨੀਕ ਕਿਰਤਪਾਲ ਦਾ ਜੰਮਪਲ਼ ਸਿਡਨੀ ਦਾ ਹੀ ਹੈ ਅਤੇ ਉਹ ਇਸ ਵੇਲ਼ੇ ਸੇਂਟ ਲਿਊਕ'ਸ ਕੈਥੋਲਿਕ ਕਾਲਜ ਦਾ ਵਿਦਿਆਰਥੀ ਹੈ।
2021 ਵਿੱਚ ਸਿਡਨੀ ਐਫਸੀ ਕੱਪ ਜਿੱਤਣ ਵਾਲੀ ਬੱਚਿਆਂ ਦੀ ਟੀਮ ਦਾ ਉਹ ਮੁੱਖ ਸਟਰਾਈਕਰ ਸੀ ਉਸਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਨੌ ਗੋਲ ਕੀਤੇ ਸਨ।
ਕਿਰਤਪਾਲ ਸਿੰਘ ਅਤੇ ਉਸਦੇ ਪਿਤਾ ਜਸਵਿੰਦਰ ਸਿੰਘ Credit: Supplied
ਉਸ ਦੇ ਪਿਤਾ ਇੱਕ ਲੰਬੇ ਸਮੇਂ ਤੋਂ ਸਿਡਨੀ ਸਿੱਖਸ ਲਈ ਵਾਲੀਬਾਲ ਖੇਡ ਰਹੇ ਹਨ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿਰਤਪਾਲ ਨੂੰ ਬਚਪਨ ਤੋਂ ਹੀ ਖੇਡਣ ਦਾ ਸ਼ੌਕ ਸੀ।
ਉਹ ਛੋਟੇ ਹੁੰਦੇ ਤੋਂ ਹੀ ਆਸਟ੍ਰੇਲੀਅਨ ਸਿੱਖ ਖੇਡਾਂ ਤੇ ਗ੍ਰਿਫਥ ਦੇ ਸ਼ਹੀਦੀ ਟੂਰਨਾਮੈਂਟ ਦਾ ਹਿੱਸਾ ਬਣਦਾ ਰਿਹਾ ਹੈ। ਕਈ ਸਥਾਨਕ ਕਲੱਬਾਂ ਨਾਲ ਖੇਡਣ ਤੋਂ ਬਾਅਦ ਉਸ ਨੂੰ 2023 ਵਿੱਚ ਸਿਡਨੀ ਦੇ ਮਾਰਕੋਨੀ ਕਲੱਬ ਲਈ ਵੀ ਖੇਡਣ ਦਾ ਮੌਕਾ ਮਿਲਿਆ।ਕਿਰਤਪਾਲ ਦੇ ਪਿਤਾ ਜਸਵਿੰਦਰ ਸਿੰਘ
"ਵੈਸਟਰਨ ਸਿਡਨੀ ਵਾਂਡਰਰਜ਼ ਕਲੱਬ ਲਈ ਚੁਣੇ ਜਾਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਦਾ ਸਿਹਰਾ ਅਸੀਂ ਕਿਰਤਪਾਲ ਦੀ ਸਖਤ ਮਿਹਨਤ, ਆਤਮ ਵਿਸ਼ਵਾਸ ਅਤੇ ਅਨੁਸਾਸ਼ਨ ਨੂੰ ਦਿੰਦੇ ਹਾਂ। ਉਸ ਵਿੱਚ ਕੁਝ ਕਰ ਵਿਖਾਉਣ ਦਾ ਜਜ਼ਬਾ ਹੈ। ਅਸੀਂ ਉਸਨੂੰ ਆਸਟ੍ਰੇਲੀਆ ਦੀ ਕੌਮੀ ਟੀਮ ਵਿੱਚ ਖੇਡਦਾ ਵੇਖਣਾ ਚਾਹੁੰਦੇ ਹਾਂ।"
ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਨੌਰਾ ਨਾਲ ਸਬੰਧ ਰੱਖਦੇ ਜਸਵਿੰਦਰ ਸਿੰਘ 1998 ਤੋਂ ਆਸਟ੍ਰੇਲੀਆ ਰਹਿ ਰਹੇ ਹਨ। ਉਹ ਪੇਸ਼ੇ ਵਜੋਂ ਇੱਕ ਟਰੱਕ ਮਾਲਿਕ/ਆਪਰੇਟਰ ਹਨ।
ਕਿਰਤਪਾਲ ਸਿੰਘ, ਆਸਟ੍ਰੇਲੀਆ ਦੀ ਕੌਮੀ ਟੀਮ ਵਿੱਚ ਥਾਂ ਬਣਾਉਣ ਦਾ ਚਾਹਵਾਨ ਹੈ। Credit: Supplied by Jaswinder Singh
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ....
LISTEN TO
'ਮਾਣ ਵਾਲ਼ੀ ਗੱਲ': ਸਿਡਨੀ ਦੇ ਨਾਮਵਰ ਸਾਕਰ ਕਲੱਬਾਂ ਲਈ ਖੇਡ ਰਿਹਾ ਹੈ ਇਹ ਪੰਜਾਬੀ ਨੌਜਵਾਨ
SBS Punjabi
20/05/202414:16
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।