ਕੁਲਦੀਪ ਸਿੰਘ ਔਲਖ ਨੇ ਬੇਲਾਰਟ ਵਿੱਚ ਹੋਈ ਵਿਕਟੋਰੀਅਨ ਕੰਟਰੀ ਚੈਂਪੀਅਨਸ਼ਿਪ ਵਿੱਚ 200 ਮੀਟਰ ਵਿੱਚ ਹਿੱਸਾ ਲੈਂਦਿਆਂ ਇਹ ਰੇਸ 25.87 ਸੈਕੰਡ ਵਿੱਚ ਪੂਰੀ ਕਰਦਿਆਂ ਆਪਣਾ ਨਾਂ ਮਾਸਟਰਜ਼ ਖੇਤਰ ਦੀ ਮੂਹਰਲੀ ਕਤਾਰ ਵਿੱਚ ਦਰਜ ਕਰਵਾਇਆ ਹੈ।
ਮੈਲਬੌਰਨ ਦੇ ਕੇਸੀ ਖੇਤਰ ਵਿੱਚ ਕ੍ਰੇਨਬਰਨ ਦੇ ਵਸਨੀਕ 37-ਸਾਲਾ ਸ਼੍ਰੀ ਔਲਖ ਸਥਾਨਿਕ ਲੀਗ ਦੇ ਪੰਜ ਰਾਉਂਡ ਖਤਮ ਹੋਣ ਪਿੱਛੋਂ ਅੰਕਾਂ ਦੇ ਲਿਹਾਜ ਨਾਲ਼ 7ਵੇਂ ਸਥਾਨ ਉੱਤੇ ਹਨ।
ਇਸਤੋਂ ਪਹਿਲਾਂ ਉਹ ਵਿਕਟੋਰੀਅਨ ਮਾਸਟਰਜ਼ ਖੇਤਰ ਦੀਆਂ ਘੱਟ ਦੂਰੀ ਦੀਆਂ ਕਈ ਦੌੜ੍ਹਾਂ ਵਿੱਚ ਸੋਨੇ ਅਤੇ ਚਾਂਦੀ ਦੇ ਕਈ ਤਗਮੇ ਵੀ ਜਿੱਤ ਚੁੱਕੇ ਹਨ।ਮਾਸਟਰਜ਼ ਖੇਡਾਂ ਦੇ 35 ਤੋਂ 39 ਸਾਲ ਉਮਰ ਵਰਗ ਵਿੱਚ ਭਾਗ ਲੈਂਦੇ ਸ਼੍ਰੀ ਔਲਖ ਪੰਜਾਬੀ ਭਾਈਚਾਰੇ ਵਿਚਲੇ ਖੇਡ ਖੇਤਰ ਦਾ ਵੀ ਇੱਕ ਜਾਣਿਆ-ਪਹਿਚਾਣਿਆ ਚੇਹਰਾ ਹੈ।
Mr Aulakh participates in many community-based sports initiatives. Source: Supplied
ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਉਨ੍ਹਾਂ ਪੰਜਾਬੀ ਭਾਈਚਾਰੇ ਅਤੇ ਖਾਸ ਕਰ ਬੱਚਿਆਂ ਨੂੰ ਖੇਡਾਂ ਦੇ ਖੇਤਰ ਨਾਲ਼ ਜੁੜਨ ਦੀ ਸਲਾਹ ਵੀ ਦਿੱਤੀ।
ਉਨ੍ਹਾਂ ਨੂੰ ਕੇਸੀ ਫੀਲਡਜ਼ ਅਥਲੈਟਿਕ ਸੈਂਟਰ ਵਿਖੇ ਅਕਸਰ ਅਭਿਆਸ ਕਰਦਿਆਂ ਦੇਖਿਆ ਜਾ ਸਕਦਾ ਹੈ ਜਿਥੇ ਉਹ ਬੱਚਿਆਂ ਨੂੰ ਅਥਲੈਟਿਕਸ ਦੀ ਸਿਖਲਾਈ ਵੀ ਦਿੰਦੇ ਹਨ।
ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਕੁਲਦੀਪ ਸਿੰਘ ਔਲਖ ਨਾਲ਼ ਕੀਤੀ ਇਹ ਆਡੀਓ ਇੰਟਰਵਿਊ ਸੁਣੋ:
LISTEN TO
ਮੈਲਬੌਰਨ ਵਿੱਚ ਅਥਲੈਟਿਕਸ ਨੂੰ ਸਮਰਪਿਤ ਜਾਣਿਆ-ਪਛਾਣਿਆ ਪੰਜਾਬੀ ਚੇਹਰਾ: ਕੁਲਦੀਪ ਸਿੰਘ ਔਲਖ
SBS Punjabi
17/02/202111:51
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ