'ਆਪਣੇ ਸਰੀਰ ਬਾਝੋਂ ਹਾਣੀਓ': ਹੁਣ 52 ਸਾਲ ਨੂੰ ਢੁਕੇ ਇਸ ਆਸਟ੍ਰੇਲੀਅਨ ਪੰਜਾਬੀ ਨੇ 90ਵਿਆਂ ਦੌਰਾਨ ਬਾਡੀਬਿਲਡਿੰਗ ‘ਚ ਗੱਡੀ ਸੀ ਝੰਡੀ

Surjit Singh Pangly is a 52-year-old bodybuilder.

Surjit Singh Pangly is a 52-year-old Melbourne-based bodybuilder: Photos taken in 1992 (L) and 2020 (R) Source: Supplied

ਮੈਲਬੌਰਨ ਦੇ ਵਸਨੀਕ 52- ਸਾਲਾ ਟਰੈਮ ਡਰਾਈਵਰ ਸੁਰਜੀਤ ਸਿੰਘ ਪਾਂਗਲੀ ਆਪਣੀ ਸਿਹਤ, ਵਰਜਿਸ਼ ਅਤੇ ਚੰਗੀ ਖ਼ੁਰਾਕ ਨੂੰ ਲੈ ਕੇ ਕਾਫੀ ਸੰਜੀਦਾ ਹਨ। 1990 ਤੋਂ 2001 ਦਰਮਿਆਨ 'ਨੈਚਰੁਲ ਸਟਾਈਲ' ਬਾਡੀ ਬਿਲਡਿੰਗ ਦੇ ਗਿਆਰਾਂ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਸ੍ਰੀ ਪਾਂਗਲੀ ਨੇ ਦੱਸਿਆ ਕਿ ਉਨ੍ਹਾਂ ਸਿਹਤਯਾਬ ਰਹਿਣ ਲਈ ਕਦੇ ਵੀ ਜਿੱਮ, ਪ੍ਰੋਟੀਨ ਪਾਊਡਰ ਜਾਂ ਗੈਰ-ਕੁਦਰਤੀ ਸਟੀਰੌਇਡਜ਼ ਦਾ ਸਹਾਰਾ ਨਹੀਂ ਲਿਆ।


ਮੈਲਬੌਰਨ ਦੇ ਕੀਲਰ-ਡਾਊਨ ਇਲਾਕੇ ਦੀ ਰਿਹਾਇਸ਼ ਰੱਖਣ ਵਾਲੇ ਸੁਰਜੀਤ ਸਿੰਘ ਪਾਂਗਲੀ 1979 ਵਿੱਚ ਆਸਟ੍ਰੇਲੀਆ ਆਏ ਸਨ।

"ਉਸ ਵੇਲ਼ੇ ਮੇਰੀ ਉਮਰ 11 ਸਾਲ ਦੀ ਸੀ ਅਤੇ ਮੈਂ ਬਹੁਤ ਪਤਲਾ ਸੀ ਸ਼ਾਇਦ ਮਾੜਚੂ ਲਫ਼ਜ਼ ਮੇਰੀ ਸਿਹਤ ਲਈ ਉਸ ਵੇਲ਼ੇ ਜ਼ਿਆਦਾ ਢੁਕਵਾਂ ਸ਼ਬਦ ਹੋਵੇ," ਉਨ੍ਹਾਂ ਕਿਹਾ।  

 ਸ੍ਰੀ ਪਾਂਗਲੀ ਦੇ ਪਿਤਾ ਜੀ ਇੱਕ ਵੇਟ ਲਿਫ਼ਟਰ ਸਨ ਜਿੰਨਾ ਦੀ ਪ੍ਰੇਰਣਾ ਅਤੇ ਸਿਖਲਾਈ ਸਦਕੇ ਉਨ੍ਹਾਂ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਣ ਅਤੇ ਫਿੱਟ ਰੱਖਣ ਲਈ ਵਰਜਿਸ਼ ਕਰਨੀ ਸ਼ੁਰੂ ਕੀਤੀ।

" ਮੇਰੇ ਪਿਤਾ ਜੀ ਨੇ ਮੈਨੂੰ ਤਕੜਾ ਹੋਣ ਲਈ ਵਰਜਿਸ਼ ਕਰਨ ਅਤੇ ਭਾਰ ਚੁੱਕਣ ਦੀ ਨਸੀਹਤ ਦਿੱਤੀ। ਇਸ ਕੰਮ ਲਈ ਉਨ੍ਹਾਂ ਦੁਆਰਾ ਮੈਨੂੰ ਇੱਕ ਲੱਕੜ ਦਾ ਬੈਂਚ ਆਪਣੇ ਹੱਥੀਂ ਬਣਾ ਕੇ ਦੇਣਾ ਮੈਨੂੰ ਅੱਜ ਵੀ ਯਾਦ ਹੈ।"
Surjit Singh Pangly performing at a bodybuiding championship during 1990s.
Surjit Singh Pangly performing at a bodybuiding championship in Melbourne during 1990s. Source: Supplied
ਸ੍ਰੀ ਪਾਂਗਲੀ 1990ਵਿਆਂ ਦੌਰਾਨ ਮੈਲਬੌਰਨ ਵਿੱਚ ਹੁੰਦੇ ਨੈਚੁਰਲ ਸਟਾਈਲ ਬਾਡੀ ਬਿਲਡਿੰਗ ਮੁਕਾਬਲਿਆਂ ਚ ਬੜੀ ਸ਼ਿੱਦਤ ਨਾਲ ਭਾਗ ਲਿਆ ਕਰਦੇ ਸਨ।

"ਮੈਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਕੇ ਖੁਸ਼ੀ ਮਿਲਦੀ ਸੀ," ਉਨ੍ਹਾਂ ਕਿਹਾ।

"ਮੈਂ ਸਰੀਰ ਨੂੰ ਤਕੜਾ ਬਣਾਉਣ ਲਈ ਕਦੇ ਵੀ ਕਿਸੇ ਫ਼ੂਡ-ਸਪਲੀਮੈਂਟ ਜਾਂ ਸਟੀਰੌਇਡ ਜਾਂ ਜਿੱਮ ਦਾ ਸਹਾਰਾ ਨਹੀਂ ਲਿਆ। ਮੇਰੀ ਜ਼ਿੰਦਗੀ ਦਾ ਇੱਕ ਵੱਡਾ ਸਮਾਂ ਮੇਰੇ ਆਪਣੇ ਗਰਾਜ ਵਿੱਚ ਵਰਜਿਸ਼ ਕਰਦਿਆਂ ਲੰਘਿਆ ਹੈ।"
Mr Pangly says he worked hard to develop a fit and toned body.
Mr Pangly says he worked hard to develop a fit and toned body. Source: Supplied
ਸ੍ਰੀ ਪਾਂਗਲੀ ਪਿਛਲੇ 32 ਸਾਲ ਤੋਂ ਯਾਰਾ-ਟਰੈਮ ਮੈਲਬੌਰਨ ਲਈ ਇੱਕ ਡਰਾਈਵਰ ਵਜੋਂ ਕੰਮ ਕਰ ਰਹੇ ਹਨ।

'ਇੱਕ ਡਰਾਈਵਰ ਵਜੋਂ ਵਧੀਆ ਕੰਮ ਕਰਨ ਲਈ ਅਤੇ ਆਪਣੇ ਆਪ ਨੂੰ ਸਿਹਤਯਾਬ ਰੱਖਣ ਲਈ ਵਰਜ਼ਿਸ਼ ਤੇ ਚੰਗੀ ਖੁਰਾਕ ਹਮੇਸ਼ਾਂ ਮੇਰੀ ਲੋੜ ਰਹੀ ਹੈ," ਉਨ੍ਹਾਂ ਕਿਹਾ।
ਉਹ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ 45 ਮਿੰਟ ਵਰਜਿਸ਼ ਕਰਦੇ ਹਨ ਜਿਸ ਵਿੱਚ ਕਾਰਡੀਓ ਸੈਸ਼ਨ ਨੂੰ ਉਹ ਖ਼ਾਸ ਤਵੱਜੋ ਦਿੰਦੇ ਹਨ।
"40-50 ਦੀ ਉਮਰ ਤੋਂ ਬਾਅਦ ਕੁਝ ਬਿਮਾਰੀਆਂ ਅਕਸਰ ਸਰੀਰ ਨੂੰ ਘੇਰਾ ਪਾ ਲੈਂਦੀਆਂ ਹਨ। ਮੇਰੀ ਸਭ ਨੂੰ ਸਲਾਹ ਹੈ ਕਿ ਆਲਸਪਣ ਛੱਡ ਕੇ ਆਪਣੀ ਸਿਹਤ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਓਂਕਿ ਜਾਨ ਹੈ ਤਾਂ ਜਹਾਨ ਹੈ।"

"ਬਜ਼ੁਰਗ ਸਾਈਕਲਿੰਗ ਅਤੇ ਸੈਰ ਨੂੰ ਅਪਣਾ ਸਕਦੇ ਹਨ ਤੇ ਇਸ ਵਿੱਚ ਟ੍ਰੈਡਮਿਲ ਅਤੇ ਐਕਸਰਸਾਈਜ਼ ਬਾਈਕ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ," ਉਨ੍ਹਾਂ ਕਿਹਾ।
Mr Pangly has been working as a tram driver for the last 32 years.
Mr Pangly has been working as a tram driver for the last 32 years. Source: Supplied
ਸ੍ਰੀ ਪਾਂਗਲੀ ਖੁਦ ਇੱਕ ਕਬੱਡੀ ਕੋਚ ਹਨ ਤੇ ਉਨ੍ਹਾਂ ਦੇ ਤਿੰਨੋਂ ਪੁੱਤਰ ਵੀ ਕਬੱਡੀ ਖੇਡਦੇ ਹਨ।

ਬਰਿਮਬੈਂਕ ਲਾਇਨਜ਼ ਕਬੱਡੀ ਕਲੱਬ ਜ਼ਰੀਏ ਉਹ ਆਸਟ੍ਰੇਲੀਆ ਦੇ ਜੰਮੇ-ਜਾਏ ਬੱਚਿਆਂ ਨੂੰ ਕਬੱਡੀ ਖੇਡਣ ਲਈ ਨਾ ਸਿਰਫ ਉਤਸ਼ਾਹਤ ਕਰਦੇ ਹਨ ਬਲਕਿ ਇੱਕ ਸਿਖਲਾਈ ਕੋਚ ਵਜੋਂ ਵੀ ਜ਼ਿੰਮੇਵਾਰੀ ਨਿਭਾਅ ਰਹੇ ਹਨ।
Mr Pangly with his three sons and wife.
Mr Pangly with his three sons and wife. Source: Supplied
ਉਹ ਅਕਸਰ ਪੰਜਾਬੀ ਗਾਣਾ 'ਆਪਣੇ ਸਰੀਰ ਬਾਝੋਂ ਹਾਣੀਓ ਕਿਸੇ ਨੇ ਨਾ ਲੱਗੀਆਂ ਨਿਭਾਉਣੀਆਂ' ਗੁਣਗਣਾਓਂਦੇ ਰਹਿੰਦੇ ਹਨ। 

ਸ਼੍ਰੀ ਪਾਂਗਲੀ ਪੁਰਾਣੇ ਪੰਜਾਬੀ ਗਾਣਿਆਂ ਦੇ ਤਵੇ ਅਤੇ ਹੋਰ ਆਡੀਓ ਰਿਕਾਰਡਿੰਗ ਸਾਂਭਣ ਲਈ ਵੀ ਮਸ਼ਹੂਰ ਹਨ।

ਉਨਾਂ ਦੀਆਂ ਇਹਨਾਂ ਪ੍ਰਾਪਤੀਆਂ ਸਬੰਧੀ ਜਾਣਕਾਰੀ ਅਗਲੀ ਇੰਟਰਵਿਊ ਵਿੱਚ ਦਿੱਤੀ ਜਾਵੇਗੀ।

ਉਨ੍ਹਾਂ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉਪਰ ਫੋਟੋ ਤੇ ਦਿੱਤੇ ਆਡੀਓ ਲਿੰਕ ਨੂੰ ਕਲਿੱਕ ਕਰੋ।
A photo collage showing pictures of Mr Pangly as captured in 1990 and 2020.
A photo collage showing pictures of Mr Pangly as captured in 1990 and 2020. Source: Supplied
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 

63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ  ਉੱਤੇ ਉਪਲਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share