ਗੋਲਡ ਕੋਸਟ ਰਹਿੰਦੇ ਗੁਰਜਸਵਿੰਦਰ ਸਿੰਘ ਉਰਫ 'ਸੋਨੂੰ ਬਾਕਸਰ' ਲਈ ਮੁੱਕੇਬਾਜ਼ੀ ਦੇ ਰਿੰਗ ਵਿਚਲੀ ਵਾਪਸੀ ਕੋਈ ਸੌਖਾ ਕੰਮ ਨਹੀਂ ਸੀ।
ਮਾਨਸਿਕ ਤਣਾਅ ਦੀ ਦਲਦਲ ਵਿੱਚੋਂ ਨਿਕਲਣ ਅਤੇ ਆਪਣੇ ਭਾਰ ਨੂੰ 116 ਕਿਲੋ ਤੋਂ ਮੁੜ 81 ਕਿਲੋ ਉੱਤੇ ਲਿਆਉਣ ਲਈ ਉਸਨੂੰ ਸਖ਼ਤ ਮੇਹਨਤ ਕਰਨੀ ਪਈ।
ਉਸਨੇ ਹਾਲ ਹੀ ਵਿੱਚ ਖੇਤਰੀ ਕੁਈਨਜ਼ਲੈਂਡ ਦੇ ਟੂਬੂੰਬਾ ਵਿੱਚ ਆਪਣੇ ਵਿਰੋਧੀ ਬਾਕਸਰ ਨੂੰ ਸਿਰਫ ਦੋ ਗੇੜਾਂ ਵਿੱਚ ਹਰਾ ਕੇ 81 ਕਿੱਲੋ ਭਾਰ ਵਰਗ ਵਿੱਚ ਆਪਣਾ ਪਹਿਲਾ ਆਸਟ੍ਰੇਲੀਅਨ ਪੇਸ਼ੇਵਰ ਮੁੱਕੇਬਾਜ਼ੀ ਮੈਚ “ਲਾਕਡ ਡਾਊਨ ਲਾਈਟਸ” ਜਿੱਤਿਆ ਹੈ।
Source: Supplied
ਮੁੱਕੇਬਾਜ਼ੀ ਲਈ ਆਪਣੇ ਜਨੂਨ ਦੀ ਕਹਾਣੀ ਐਸ ਬੀ ਐਸ ਪੰਜਾਬੀ ਨਾਲ਼ ਸਾਂਝੀ ਕਰਦਿਆਂ ਉਸਨੇ ਕਿਹਾ ਕਿ 'ਸੋਨੂੰ ਤੋਂ ਸੁਲਤਾਨ' ਦਾ ਸਫ਼ਰ ਇੱਕ ਲੰਬੇ ਸੰਘਰਸ਼ ਦੀ 'ਦੱਸ ਪਾਉਂਦਾ' ਹੈ।
“ਮੈਨੂੰ ਲਗਦਾ ਸੀ ਕਿ ਡਿਪਰੈਸ਼ਨ ਇੱਕ ਬਲੈਕ ਹੋਲ ਹੈ ਜਿਸ ਵਿੱਚੋਂ ਬਾਹਰ ਨਿੱਕਲਣਾ ਸੌਖਾ ਨਹੀਂ। ਪਰ ਸ਼ੁਕਰ ਹੈ ਮੈਂ ਹੁਣ ਇਸ ਦਲਦਲ ਤੋਂ ਬਾਹਰ ਹਾਂ। ਆਪਣੀਆਂ ਧੀਆਂ ਦੀ ਮੁਸਕਰਾਹਟ ਲਈ ਮੈਂ ਰਿੰਗ ਅਤੇ ਜ਼ਿੰਦਗੀ ਵਿੱਚ ਵਾਪਸੀ ਕੀਤੀ ਹੈ।"
ਗੁਰਜਸਵਿੰਦਰ ਦਾ 2012 ਵਿੱਚ ਆਸਟ੍ਰੇਲੀਆ ਆਉਣਾ ਹੋਇਆ ਪਰ ਉਹ ਆਪਣੇ ਬਾਕਸਿੰਗ ਦੇ ਸਫ਼ਰ ਨੂੰ ਜਾਰੀ ਨਾ ਰੱਖ ਸਕੇ।
"ਜਦੋਂ ਮੈਂ ਨਵੰਬਰ 2019 ਵਿੱਚ ਫੋਰਟਿਚਿਊਡ ਬਾਕਸਿੰਗ ਜਿਮ, ਬ੍ਰਿਸਬੇਨ ਵਿੱਚ ਦੁਬਾਰਾ ਸਿਖਲਾਈ ਸ਼ੁਰੂ ਕੀਤੀ ਉਸ ਵੇਲ਼ੇ ਮੇਰਾ ਭਾਰ 116 ਕਿਲੋ ਸੀ।"ਗੁਰਜਸਵਿੰਦਰ ਨੇ ਦੱਸਿਆ ਕਿ ਉਸਨੇ ਇੱਕ ਮੁੱਕੇਬਾਜ਼ ਵਜੋਂ ਆਪਣਾ ਸਫ਼ਰ 1998 ਵਿੱਚ ਸ਼ੁਰੂ ਕੀਤਾ ਜਦੋਂ ਉਹ ਮਹਿਜ਼ 13 ਸਾਲਾਂ ਦਾ ਸੀ।
Gurjaswinder Singh lost 35 kg weight in just six months. Source: Supplied
ਉਨ੍ਹਾਂ ਕਿਹਾ, “ਮੈਂ ਆਲ ਇੰਡੀਆ ਅੰਤਰਵਰਸਿਟੀ ਮੁਕਾਬਲਿਆਂ ਵਿੱਚ ਕਈ ਤਮਗੇ ਜਿੱਤੇ ਹਨ ਤੇ ਮੈਂ 2004 ਵਿੱਚ ਜਰਮਨੀ 'ਚ ਆਯੋਜਿਤ ਕੌਮਾਂਤਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਵੀ ਕੀਤੀ ਸੀ।”
Gurjaswinder Singh with his mother and wife. Source: Supplied
ਉਸਨੇ ਦੱਸਿਆ ਕਿ ਕਰੋਨਾ-ਪਾਬੰਦੀਆਂ ਦੇ ਦੌਰ ਵਿੱਚ ਵੀ ਉਸਨੇ ਆਪਣੇ ਕੋਚ ਦੀ ਮਦਦ ਨਾਲ਼ ਬਾਕਸਿੰਗ ਸਿਖਲਾਈ ਜਾਰੀ ਰੱਖੀ।
ਗੁਰਜਸਵਿੰਦਰ ਦਾ ਨਿਸ਼ਾਨਾ ਹੁਣ ਆਪਣੇ ਭਾਰ-ਵਰਗ ਦੇ ਪਹਿਲੇ ਪੰਜ ਆਸਟ੍ਰੇਲੀਅਨ ਮੁਕੇਬਾਜਾਂ ਵਿੱਚ ਸ਼ੁਮਾਰ ਹੋਣ ਦਾ ਹੈ।
ਇਸ ਸਬੰਧੀ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਲਿੰਕ ਉੱਤੇ ਕਲਿਕ ਕਰੋ।ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਤੋਂ ਲੈ ਸਕਦੇ ਹੋ।
Gurjaswinder Singh after winning his debut boxing match in Australia. Source: Supplied
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ