'ਕਰੋਨਾ ਤੋਂ ਬਚੋ ਤੇ ਸਿਹਤ ਦਾ ਖਿਆਲ ਰੱਖੋ': ਕੋਵਿਡ-19 ਤੋਂ ਪ੍ਰਭਾਵਿਤ ਆਸਟ੍ਰੇਲੀਅਨ ਪੰਜਾਬੀ ਪਰਿਵਾਰ ਹੁਣ ਵਾਇਰਸ ਲਈ 'ਨੈਗੇਟਿਵ'

Grewals

Young Indian-origin family in Australia battles coronavirus Source: Supplied

ਮੈਲਬੌਰਨ ਦੇ ਰਹਿਣ ਵਾਲੇ ਰਵਿੰਦਰ ਗਰੇਵਾਲ, ਉਨ੍ਹਾਂ ਦੀ ਪਤਨੀ ਅਤੇ ਦੋ ਸਾਲ ਦਾ ਪੁੱਤਰ ਜੋ ਹਾਲ ਹੀ ਵਿੱਚ ਕਰੋਨਾਵਾਇਰਸ ਲਈ ਪੋਜ਼ਿਟਿਵ ਪਾਏ ਗਏ ਸਨ, ਹੁਣ ਇਸ ਬਿਮਾਰੀ ਦੀ ਪਕੜ ਤੋਂ ਬਾਹਰ ਦੱਸੇ ਜਾ ਰਹੇ ਹਨ। 32-ਸਾਲਾ ਕਬੱਡੀ ਖਿਡਾਰੀ ਰਵਿੰਦਰ ਨੇ ਸਭ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਰੋਨਾਵਾਇਰਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਲੋਕਾਂ ਨੂੰ ਆਪਣੇ ਸਰੀਰ ਦੀ ਬਿਮਾਰੀ-ਰੋਕੂ ਪ੍ਰਣਾਲੀ ਨੂੰ ਸੁਚੱਜਾ ਬਣਾਉਣ ਅਤੇ ਸਿਹਤਯਾਬ ਰਹਿਣ ਲਈ ਵਰਜਿਸ਼ ਅਤੇ ਚੰਗਾ ਖਾਣਾ-ਪੀਣ ਦੀ ਸਲਾਹ ਦਿੱਤੀ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਗੱਲਬਾਤ...



Share