ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਆਸਟ੍ਰੇਲੀਆ ਡੇਅ 'ਤੇ ਪੰਜਾਬਣ ਸੁਖਜੀਤ ਕੌਰ ਖਾਲਸਾ ਨੂੰ ਮਿਲਿਆ OAM ਦਾ ਖਿਤਾਬ
ਪਰਥ ਨਿਵਾਸੀ ਸੁਖਜੀਤ ਕੌਰ ਖਾਲਸਾ OAM Source: SBS / Sukhjit Kaur
ਮੈਡਲ ਆਫ ਦਾ ਆਰਡਰ ਆਫ ਆਸਟ੍ਰੇਲੀਆ (OAM) ਅਜਿਹਾ ਪੁਰਸਕਾਰ ਹੈ ਜੋ ਸ਼ਾਨਦਾਰ ਸੇਵਾ ਜਾਂ ਉੱਚ ਪ੍ਰਾਪਤੀਆਂ ਪਾਉਣ ਵਾਲੇ ਵਿਅਕਤੀ ਦੇ ਨਾਮ ਕੀਤਾ ਜਾਂਦਾ ਹੈ। 26 ਜਨਵਰੀ 2025 ਨੂੰ ਕਵੀ, ਅਦਾਕਾਰ, ਲੇਖਕ ਅਤੇ ਕਲਾਕਾਰ ਸੁਖਜੀਤ ਕੌਰ ਖਾਲਸਾ ਨੂੰ ਇਹ ਖਿਤਾਬ ਪ੍ਰਾਪਤ ਹੋਇਆ ਹੈ। ਉਹਨਾਂ ਨੇ ਪਿੱਛਲੇ ਇੱਕ ਦਹਾਕੇ ਤੋਂ ਕਲਾਕਾਰੀ ਦੇ ਖੇਤਰ ਵਿੱਚ ਸਭਿਆਚਾਰਕ ਵਿਭਿੰਨਤਾ ਰਾਹੀਂ ਇਕ ਸੰਮਿਲਤ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਸੁਖਜੀਤ ਦੀਆਂ ਕਾਮਯਾਬੀਆਂ ਦੀ ਲੰਬੀ ਸੂਚੀ ਵਿੱਚ OAM ਦਾ ਖਿਤਾਬ ਕਿਸ ਤਰ੍ਹਾਂ ਜੁੜਿਆ ? ਜਾਣੋ ਇਸ ਪੌਡਕਾਸਟ ਰਾਹੀਂ।
Share