ਪਾਕਿਸਤਾਨ ਡਾਇਰੀ : ਮੱਕਾ-ਮਦੀਨਾ ਜਾਣ ਵਾਲੇ ਹਾਜੀਆਂ ਲਈ ਸਰਕਾਰ ਨੇ ਲਏ ਅਹਿਮ ਫੈਸਲੇ

Saudi Arabia Hajj

Muslim pilgrims offer prayers at the Grand Mosque, during the annual Hajj pilgrimage in Mecca, Saudi Arabia, Tuesday, June 11, 2024. (AP Photo/Rafiq Maqbool) Source: AP / Rafiq Maqbool/AP

ਸਾਲ 2025 ਵਿੱਚ ਹੱਜ ਲਈ ਮੱਕਾ-ਮਦੀਨਾ ਜਾਣ ਵਾਲੇ ਪਾਕਿਸਤਾਨੀ ਨਾਗਰਿਕਾਂ ਲਈ ਪਾਕਿਸਤਾਨ ਸਰਕਾਰ ਨੇ ਅਹਿਮ ਫੈਸਲੇ ਲਏ ਹਨ। ਤਾਜ਼ਾ ਖ਼ਬਰ ਹੈ ਪਾਕਿਸਤਾਨ ਅਤੇ ਸਾਊਦੀ ਅਰਬ ਦੀਆਂ ਸਰਕਾਰਾਂ ਵਿਚਕਾਰ ਇੱਕ ਸਮਝੌਤਾ ਹੋਇਆ ਹੈ, ਜਿਸ ਤਹਿਤ ਸਾਊਦੀ ਅਰਬ ਸਰਕਾਰ ਨੇ ਪਾਕਿਸਤਾਨੀ ਹਾਜੀਆਂ ਲਈ ਮਿੰਨਾ ਦੇ ਮੈਦਾਨ ਦੇ ਨਜ਼ਦੀਕ ਰਹਿਣ ਲਈ ਸਸਤੇ ਮੁੱਲ ਉੱਤੇ ਜਗ੍ਹਾ ਦਾ ਪ੍ਰਬੰਧ ਕਰਨਾ ਹੈ। ਇਸ ਤੋਂ ਇਲਾਵਾ 40 ਦਿਨ ਦੀ ਥਾਂ 20-25 ਦਿਨਾਂ ਦਾ ਨਿੱਕਾ ਹੱਜ ਕਰਵਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਪਾਕਿਸਤਾਨੀ ਹਾਜੀ ਮਦੀਨੇ ਵਿੱਚ ਚਾਰ ਤੋਂ ਅੱਠ ਦਿਨਾਂ ਲਈ ਆਪਣੀ ਮਨਪਸੰਦ ਜਗ੍ਹਾ ਉੱਤੇ ਰੁਕ ਸਕਣਗੇ। ਕਾਬਿਲੇਗੌਰ ਹੈ ਕਿ ਇਸ ਵਰ੍ਹੇ ਪਾਕਿਸਤਾਨ ਤੋਂ 1,79,201 ਲੋਕਾਂ ਨੂੰ ਹੱਜ ’ਤੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਹੱਜ ਲਈ ਸਾਊਦੀ ਅਰਬ ਜਾਣ ਵਾਲੇ ਇੱਕ ਵਿਅਕਤੀ ਦਾ ਖਰਚਾ ਸਾਢੇ 11 ਲੱਖ ਰੁਪਏ ਪਾਕਿਸਤਾਨੀ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ
ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share

Recommended for you