ਪਾਕਿਸਤਾਨ ਡਾਇਰੀ: ਪੰਜਾਬ ਵਿੱਚ ਆਟੇ ਦੀ ਭਾਰੀ ਕਿੱਲਤ, ਸਰਕਾਰ ਵੱਲੋਂ ਸਮਗਲਿੰਗ ਰੋਕਣ ਲਈ ਕੋਸ਼ਿਸ਼ਾਂ

flour price.jpg

A high surge in flour prices in Punjab, Pakistan. Credit: Supplied

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਆਟੇ ਦਾ ਰੇਟ ਅਸਮਾਨ ਛੂਹ ਰਿਹਾ ਹੈ। ਇੱਕ ਕਿੱਲੋ ਆਟਾ 140 ਰੁਪਏ ਤੱਕ ਵਿਕ ਰਿਹਾ ਹੈ। ਕਣਕ ਅਤੇ ਆਟੇ ਦੀ ਕਿੱਲਤ ਦੀ ਵਜ੍ਹਾ ਪੰਜਾਬ ਤੋਂ ਦੂਜੇ ਸੂਬਿਆਂ ਨੂੰ ਕਣਕ ਦਾ ਸਮਗਲ ਹੋਣਾ ਦੱਸਿਆ ਜਾ ਰਿਹਾ ਹੈ। ਇਹ ਤੇ ਪਾਕਿਸਤਾਨ ਦੀਆਂ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...


ਪੰਜਾਬ ਭਰ ਵਿੱਚ ਅਤੇ ਖ਼ਾਸ ਕਰ ਲਾਹੌਰ ਵਿੱਚ ਆਟਾ ਬਲੈਕ ਵਿੱਚ ਵਿਕਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਉਧਰ ਪੰਜਾਬ ਸਰਕਾਰ ਨੇ ਸਰਕਾਰੀ ਕਣਕ ਦੀ ਬੋਰੀ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਇਸ ਦੀ ਸਮਗਲਿੰਗ ਅਤੇ ਇਸ ਨੂੰ ਭੰਡਾਰ ਕਰਨ ਤੋਂ ਰੋਕਿਆ ਜਾ ਸਕੇ।

ਸਰਕਾਰ ਦਾ ਕਹਿਣਾ ਹੈ ਕਿ ਸਰਕਾਰੀ ਕਣਕ ਦੀ ਬੋਰੀ ਅਤੇ ਪ੍ਰਾਈਵੇਟ ਬੋਰੀ ਦੀ ਕੀਮਤ ਵਿਚਲਾ 5000 ਰੁਪਏ ਦਾ ਫ਼ਰਕ ਘਟਾਕੇ ਲਗਭਗ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਆਡੀਓ ਰਿਪੋਰਟ ਸੁਣੋ....

Share