ਹੈਸ਼ਟੈਗ #sunburnttanlines ਨਾਲ ਸਨਟੈਨਿੰਗ ਰੁਝਾਨਾਂ ਨੇ ਇਸ ਗਰਮੀਆਂ ਦੇ ਮੌਸਮ ਵਿੱਚ ਟਿਕ ਟੌਕ 'ਤੇ 20 ਲੱਖ ਤੋਂ ਵੱਧ ਵਿਊਜ਼ ਪ੍ਰਾਪਤ ਕੀਤੇ ਹਨ।
ਸੋਸ਼ਲ ਮੀਡੀਆ 'ਤੇ ਟੈਨਿੰਗ ਰੁਝਾਨ ਦੇ ਨੁਕਸਾਨਦੇਹ ਪ੍ਰਭਾਵਾਂ ਦੀ ਵਕਾਲਤ ਕਰਨ ਦੇ ਬਾਵਜੂਦ ਵੀ ਇਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਡਾ. ਐਂਡਰਿਊ ਡੇਟ੍ਰਿਕ ਯੂਨੀਵਰਸਿਟੀ ਆਫ਼ ਦ ਸਨਸ਼ਾਈਨ ਕੋਸਟ ਵਿੱਚ ਸਹਾਇਕ ਐਸੋਸੀਏਟ ਪ੍ਰੋਫੈਸਰ ਹਨ।
ਚਮੜੀ ਦੇ ਕੈਂਸਰ ਖੋਜਕਰਤਾ ਅਤੇ ਸਿਹਤ ਰੋਗ ਵਿਗਿਆਨੀ, ਡਾ. ਡੇਟ੍ਰਿਕ ਦਾ ਕਹਿਣਾ ਹੈ ਕਿ ਇਸ ਮੁੱਦੇ ਦਾ ਮੁਕਾਬਲਾ ਕਰਨ ਲਈ ਸਰਕਾਰ ਅਤੇ ਕੈਂਸਰ ਕੌਂਸਲ ਦੁਆਰਾ ਇੱਕ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਜਨਵਰੀ ਵਿੱਚ ਆਸਟ੍ਰੇਲੀਆ ਵਿੱਚ ਵਪਾਰਕ ਸੋਲਾਰੀਅਮ 'ਤੇ ਪਾਬੰਦੀ ਲਗਾਏ ਜਾਣ ਨੂੰ ਇੱਕ ਦਹਾਕਾ ਪੂਰਾ ਹੋ ਗਿਆ ਹੈ।
ਪਾਬੰਦੀ ਦੇ ਬਾਵਜੂਦ, ਆਸਟ੍ਰੇਲੀਆ ਦਾ ਸੱਭਿਆਚਾਰ ਸਨਟੈਨ ਦਾ ਪ੍ਰਚਾਰ ਜਾਰੀ ਰੱਖਦਾ ਹੈ, ਅਤੇ ਵਪਾਰਕ ਸੋਲਾਰੀਅਮ ਵੀ ਵਾਪਸੀ ਕਰ ਰਹੇ ਹਨ।
ਇਨ੍ਹਾਂ ਵਿੱਚ ਕੋਲੇਰੀਅਮ, ਜਾਂ ਕੋਲੇਜਨ ਬੈੱਡ ਨਾਮਕ ਸੋਧੇ ਹੋਏ ਸਨਬੈੱਡ ਹਨ, ਅਤੇ ਅਲਟਰਾਵਾਇਲਟ ਰੇਡੀਏਸ਼ਨ ਛੱਡਦੇ ਹੋਣ ਦੇ ਬਾਵਜੂਦ ਇਸ ਦਾ ਸੋਲਾਰੀਅਮ ਦੇ ਇੱਕ ਸਿਹਤਮੰਦ ਵਿਕਲਪ ਵਜੋਂ ਪ੍ਰਚਾਰਿਆ ਜਾ ਰਿਹਾ ਹੈ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।