Key Points
- ਇਹਨਾਂ ਅੱਗਾਂ 'ਚ ਘੱਟੋ-ਘੱਟ 24 ਲੋਕਾਂ ਨੇ ਆਪਣੀ ਜਾਨ ਗੁਆਈ ਹੈ।
- ਤਕਰੀਬਨ 16,000 ਹੈਕਟੇਅਰ ਜ਼ਮੀਨ ਇਹਨਾਂ ਅੱਗਾਂ ਦੀ ਲਪੇਟ ਵਿੱਚ ਆ ਚੁੱਕੀ ਹੈ।
- ਅਮਰੀਕਾ 'ਚ ਲੱਗੀਆਂ ਇਹਨਾਂ ਅੱਗਾਂ 'ਚ ਇਕ ਆਸਟ੍ਰੇਲੀਆਈ ਵਿਅਕਤੀ ਦੀ ਵੀ ਮੌਤ ਹੋ ਗਈ ਹੈ।
ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ-ਸੁਰੱਖਿਆ ਵਿਭਾਗ ਦੇ ਹੁਣ ਤੱਕ ਦੇ ਅੰਕੜਿਆਂ ਅਨੁਸਾਰ ਇਹਨਾਂ ਅੱਗਾਂ ਕਰਕੇ 24 ਮੌਤਾਂ ਹੋ ਚੁੱਕੀਆਂ ਹਨ।
Palisades, Eaton ਅਤੇ Hurst ਅੱਗਾਂ ਦੇ ਕਾਰਨ ਤਕਰੀਬਨ 16,000 ਹੈਕਟੇਅਰ ਜ਼ਮੀਨ ਇਹਨਾਂ ਅੱਗਾਂ ਦੀ ਲਪੇਟ ਵਿੱਚ ਆ ਚੁੱਕੀ ਹੈ।
ਪਿਛਲੇ ਹਫ਼ਤੇ ਸੰਯੁਕਤ ਰਾਜ ਦੀ ਰਾਸ਼ਟਰੀ ਮੌਸਮ ਸੇਵਾ ਨੇ ਵੀ ਕਿਹਾ ਸੀ ਕਿ ਮੀਂਹ ਦੀ ਘਾਟ ਕਾਰਨ ਘੱਟ ਨਮੀ ਅਤੇ ਸੁੱਕੀ ਬਨਸਪਤੀ ਦੇ ਕਾਰਨ ਵੀ ਸਥਿਤੀ ਮਾੜੀ ਹੋਈ ਹੈ। ਨਾਲ ਹੀ LA ਦੀ ਸੰਘਣੀ ਆਬਾਦੀ ਵਾਲੇ ਘਰ, ਲਟਕਦੀਆਂ ਬਿਜਲੀ ਦੀਆਂ ਤਾਰਾਂ, ਲੱਕੜ ਵਾਲੇ ਟੈਲੀਫੋਨ ਦੇ ਖੰਭੇ ਵੀ ਇਸ ਵਿੱਚ ਯੋਗਦਾਨ ਪਾ ਰਹੇ ਹਨ।
ਵਰਲਡ ਮੀਟੀਰੀਓਲੋਜੀਕਲ ਓਰਗਨਾਈਜੇਸ਼ਨ ਅਤੇ ਨਾਸਾ ਨੇ ਕੰਨਫਰਮ ਕਰ ਦਿੱਤਾ ਸੀ ਕਿ 2024 ਦੁਨੀਆ ਵਿੱਚ ਸਭ ਤੋਂ ਗਰਮ ਸਾਲ ਰਿਹਾ ਹੈ ਅਤੇ ਆਸਟ੍ਰੇਲੀਅਨ ਬਿਓਰੋ ਔਫ ਮੀਟੀਰੀਓਲੋਜੀ ਨੇ ਵੀ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਤੱਕ ਦੇ ਅੰਕੜਿਇਆਂ ਅਨੁਸਾਰ ਇਹ ਦੂਜਾ ਸਭ ਤੋਂ ਗਰਮ ਸਾਲ ਰਿਹਾ ਹੈ।
ਕੈਨੇਡਾ ਤੋਂ ਵਾਤਾਵਰਣ ਵਿਗਿਆਨੀ 'ਹਰਮਿੰਦਰ ਢਿੱਲੋਂ' ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕੀਤੀ। Credit: Supplied
ਪ੍ਰਧਾਨ ਮੰਤਰੀ ਐਂਥਨੀ ਐਲਬੀਨੀਜੀ ਨੇ ਵੀ ਕਹਿ ਦਿੱਤਾ ਹੈ ਕਿ ਲੋਕਾਂ ਅਤੇ ਸੰਸਥਾਵਾਂ ਨੂੰ ਕਲਾਈਮੇਟ ਕ੍ਰਾਈਸਿਸ ਦੇ ਚਲਦੇ ਹੋਣ ਵਾਲੀਆਂ ਹੋਰ ਭਿਆਨਕ ਮੌਸਮੀ ਘਟਨਾਵਾਂ ਅਤੇ ਕੁਦਰਤੀ ਆਫਤਾਂ ਲਈ ਤਿਆਰ ਰਹਿਣ ਦੀ ਲੋੜ ਹੈ।
ਪਰ ਕੀ ਇਹਨਾਂ ਘਟਨਾਵਾਂ ਨੂੰ ਰੋਕਣ ਲਈ ਅਸੀਂ ਅੱਜ ਤੋਂ ਕੁਝ ਕਦਮ ਚੁੱਕ ਸਕਦੇ ਹਾਂ? ਇਸ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਕੈਨੇਡਾ ਦੇ ਵਾਤਾਵਰਣ ਵਿਗਿਆਨੀ ਅਤੇ ਵਕੀਲ ਹਰਮਿੰਦਰ ਢਿੱਲੋਂ ਨੇ। ਸੁਣੋ ਇਹ ਗੱਲਬਾਤ ਇਸ ਪੌਡਕਾਸਟ ਰਾਹੀਂ..
LISTEN TO
ਮਾਹਰਾਂ ਅਨੁਸਾਰ LA ਅੱਗਾਂ ਵਿੱਚ ਜਲਵਾਯੂ ਪਰਿਵਰਤਨ ਦੀ ਅਹਿਮ ਭੂਮਿਕਾ, ਆਸਟ੍ਰੇਲੀਆ ਵਾਸੀ ਸਿੱਖਣ ਸਬਕ
SBS Punjabi
21/01/202512:10
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।