'ਤੁਸੀਂ ਆਸਟ੍ਰੇਲੀਅਨ ਨਹੀਂ ਲੱਗਦੇ': ਨਾਗਰਿਕਤਾ ਦੇ ਬਾਵਜੂਦ ਕਈ ਪ੍ਰਵਾਸੀ ਬਰਾਬਰੀ ਲਈ ਕਰਦੇ ਹਨ ਸੰਘਰਸ਼

A group of people from multiple ethnicities including a Sikh man, a Caucasian man, and a person of colour working together in a bright office space; indicating social cohesion.

Despite living in the country for decades and obtaining citizenship, people from diverse ethnic backgrounds find it hard to be recognised as an Australian. (Image by Getty)

1986 ਵਿੱਚ ਆਸਟ੍ਰੇਲੀਆ ਆਉਣ ਅਤੇ ਆਪਣੀ ਜਵਾਨੀ ਦਾ ਜ਼ਿਆਦਾਤਰ ਸਮਾਂ ਇੱਥੇ ਕੰਮ ਕਰਨ ਤੋਂ ਬਾਅਦ ਵੀ, ਦਸਤਾਰਧਾਰੀ ਚਰਨਾਮਤ ਸਿੰਘ ਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਦਾ ਦੇਸ਼ ਕਿਹੜਾ ਹੈ? ਇੱਕ ਸਕੂਲੀ ਵਿਦਿਆਰਥਣ ਵਜੋਂ ਆਸਟ੍ਰੇਲੀਆ ਆਈ ਸਿਮਰਨ ਨੂੰ ਵੇਖ ਕੇ ਕੋਈ ਵਿਰਲਾ ਹੀ ਉਸ ਨੂੰ ਆਸਟ੍ਰੇਲੀਅਨ ਕਹਿੰਦਾ ਹੈ। ਕਈਆਂ ਨੂੰ ਲੱਗਦਾ ਹੈ ਕਿ ਇਹ ਇੱਕ ਆਸਟ੍ਰੇਲੀਅਨ ਦਿੱਖ ਦੀ ਸਮਾਜਕ ਪਰਿਭਾਸ਼ਾ ਪੂਰੀ ਨਹੀਂ ਕਰਦੇ। ਪਰ ਦੋਵੇਂ ਇੱਥੋਂ ਦੇ ਨਾਗਰਿਕ ਹਨ ਅਤੇ ਕਾਨੂੰਨੀ ਤੌਰ ਤੇ ਆਸਟ੍ਰੇਲੀਅਨ ਵੀ। ਤੇ ਫਿਰ ਵਿਭਿੰਨ ਸੱਭਿਆਚਾਰਾਂ ਦੇ ਲੋਕਾਂ ਨੂੰ ਆਸਟ੍ਰੇਲੀਅਨ ਕਦੋਂ ਮੰਨਿਆ ਜਾਵੇਗਾ? ਆਖ਼ਰ ਇੱਕ ਅਸਲ ਆਸਟ੍ਰੇਲੀਅਨ ਕੌਣ ਹੁੰਦਾ ਹੈ? ਤੇ ਉਹ ਕਿਸ ਤਰ੍ਹਾਂ ਦਾ ਦਿੱਖਦਾ ਹੈ? ਜਾਣੋ ਐਸ ਬੀ ਐਸ ਪੰਜਾਬੀ ਦੀ ਇਸ ਖਾਸ ਪੜਚੋਲ ਵਿੱਚ.........


ਆਸਟ੍ਰੇਲੀਆ ਵਿੱਚ ਰਹਿਣ ਵਾਲੇ ਬਹੁ-ਸੱਭਿਆਚਾਰਕ ਸਮਾਜ ਦੇ ਲੋਕਾਂ ਨੇ ਆਪਣੇ ਤਜ਼ਰੁਬੇ ਸਾਂਝੇ ਕਰਦੇ ਹੋਏ ਦੱਸਿਆ ਹੈ ਕਿ ਨਾਗਰਿਕ ਹੋਣ ਦੇ ਬਾਵਜੂਦ ਵੀ ਕਈ ਵਾਰ ਉਨ੍ਹਾਂ ਨਾਲ ਇੱਕ 'ਆਊਟਸਾਈਡਰ' ਵਰਗਾ ਵਿਵਹਾਰ ਕੀਤਾ ਜਾਂਦਾ ਹੈ।

ਵਿਕਟੋਰੀਆ ਯੂਨੀਵਰਸਿਟੀ ਦੀ ਤਾਜ਼ਾ ਰਿਪੋਰਟ ਮੁਤਾਬਕ ਵੀ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਵਿਭਿੰਨ ਪਿਛੋਕੜ ਵਾਲੇ ਲੋਕਾਂ ਨੂੰ ਅਣਚਾਹਿਆ ਅਤੇ ਨੀਵਾਂ ਮਹਿਸੂਸ ਕਰਵਾਇਆ ਜਾਂਦਾ ਹੈ।

ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਲੋਕਾਂ ਨਾਲ ਉਨ੍ਹਾਂ ਦੇ ਨਸਲੀ-ਸੱਭਿਆਚਾਰ ਅਤੇ ਧਾਰਮਿਕ ਵਿਸ਼ਵਾਸਾਂ ਦੇ ਆਧਾਰ 'ਤੇ ਵੀ ਵਿਤਕਰਾ ਕੀਤਾ ਜਾਂਦਾ ਹੈ।
A representative image of multicultural communities living in Australia with both men and women vibrant colors background
A representative image of multicultural communities living in Australia. (Image Source: Getty) Credit: JDawnInk/Getty Images
ਪਰ ਬਹੁ ਸੱਭਿਆਚਾਰਕ ਦੇਸ਼ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਲਗਭਗ 50% ਲੋਕਾਂ ਦੀਆਂ ਜੜਾਂ ਵਿਦੇਸ਼ੀ ਹਨ ਅਤੇ 'ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ' ਦੇ ਮੁਤਾਬਕ , ਆਸਟ੍ਰੇਲੀਆ ਦੀ ਲਗਭਗ 30.7% ਆਬਾਦੀ ਆਸਟ੍ਰੇਲੀਆ ਤੋਂ ਬਾਹਰ ਪੈਦਾ ਹੋਈ ਸੀ।

2021 ਦੀ ਮਰਦਮਸ਼ੁਮਾਰੀ ਦੇ ਅਨੁਸਾਰ, 48.2% ਆਸਟ੍ਰੇਲੀਆ ਵਾਸੀਆਂ ਦੇ ਮਾਪਿਆਂ ਵਿੱਚੋਂ ਇੱਕ ਵਿਦੇਸ਼ ਵਿੱਚ ਪੈਦਾ ਹੋਇਆ ਹੈ।

ਸਭਿਆਚਾਰਾਂ ਅਤੇ ਨਸਲਾਂ ਦਾ ਇਹ ਮੇਲ ਆਸਟ੍ਰੇਲੀਆ ਨੂੰ ਵਿਸ਼ਵ ਭਰ ਵਿੱਚ ਇੱਕ ਵਿਲੱਖਣ ਪਹਿਚਾਣ ਪ੍ਰਦਾਨ ਕਰਦਾ ਹੈ। ਇਸ ਪਹਿਚਾਣ ਨੂੰ ਬਰਕਰਾਰ ਰੱਖਦੇ ਹੋਏ ਵਿਭਿੰਨ ਭਾਈਚਾਰੇ ਦੀ ਦਿੱਖ ਨੂੰ ਕਿਵੇਂ ਬਰਕਰਾਰ ਰੱਖਿਆ ਜਾ ਸਕਦਾ ਹੈ?

ਹੋਰ ਵੇਰਵੇ ਲਈ, ਇਸ ਪੋਡਕਾਸਟ ਲਿੰਕ 'ਤੇ ਕਲਿੱਕ ਕਰੋ.....

LISTEN TO
Punjabi_04092024_AustralianCitizen image

'ਤੁਸੀਂ ਆਸਟ੍ਰੇਲੀਅਨ ਨਹੀਂ ਲੱਗਦੇ': ਨਾਗਰਿਕਤਾ ਦੇ ਬਾਵਜੂਦ ਕਈ ਪ੍ਰਵਾਸੀ ਬਰਾਬਰੀ ਲਈ ਕਰਦੇ ਹਨ ਸੰਘਰਸ਼

SBS Punjabi

16/09/202411:48

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ।
ਸਾਨੂੰ ਤੇ ਉੱਤੇ ਵੀ ਫਾਲੋ ਕਰੋ


Share