ਆਸਟ੍ਰੇਲੀਅਨ ਵੀਜ਼ਾ: ਜੁਲਾਈ 2021 ਤੋਂ ਲਾਗੂ ਹੋਣ ਵਾਲੇ ਮਹੱਤਵਪੂਰਣ ਇਮੀਗ੍ਰੇਸ਼ਨ ਅਤੇ ਵੀਜ਼ਾ ਬਦਲਾਅ

More chance to get Permanent Residency in Australia from Health, Medical Research and Health sectors in Victoria

Source: AAP

ਕੋਵਿਡ -19 ਮਹਾਂਮਾਰੀ ਦਾ ਆਸਟ੍ਰੇਲੀਆ ਦੇ ਪਰਵਾਸ 'ਤੇ ਵੱਡਾ ਪ੍ਰਭਾਵ ਪੈਣ ਤੋਂ ਬਾਅਦ 2021-22 ਦੇ ਸਾਲਾਨਾ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਆਰਥਿਕ ਸੁਧਾਰ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਕੁਝ ਬਦਲਾਅ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ਅਤੇ ਕੁਝ ਹੋਰ ਆਉਣ ਵਾਲੇ ਮਹੀਨਿਆਂ ਵਿਚ ਲਾਗੂ ਹੋਣਗੇ।


ਸੈਰ-ਸਪਾਟਾ ਅਤੇ ਖੇਤੀਬਾੜੀ ਖੇਤਰ ਵਿੱਚ ਕੰਮ ਕਰ ਰਹੇ ਅਸਥਾਈ ਵੀਜ਼ਾ ਧਾਰਕ ਹੁਣ ਆਸਟ੍ਰੇਲੀਆ ਵਿੱਚ ਆਪਣੀ ਰਿਹਾਇਸ਼ ਵਧਾ ਸਕਦੇ ਹਨ, ਜਦੋਂ ਕਿ ਅਪਾਹਜਤਾ, ਬਜ਼ੁਰਗ ਦੇਖਭਾਲ, ਮੈਡੀਕਲ, ਖੇਤੀਬਾੜੀ, ਸੈਰ-ਸਪਾਟਾ ਅਤੇ ਹਾਸ੍ਪਿਟੈਲਿਟੀ ਦੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਵਿਦਿਆਰਥੀ ਹੁਣ ਵਧੇਰੇ ਘੰਟੇ ਕੰਮ ਕਰ ਸਕਦੇ ਹਨ।

ਮਾਈਗ੍ਰੇਸ਼ਨ ਡਾਉਨ ਅੰਡਰ ਦੀ ਸੰਚਾਲਕ ਅਤੇ ਸੀਨੀਅਰ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਜੂਲੀ ਵਿਲੀਅਮਜ਼ ਦਾ ਕਹਿਣਾ ਹੈ ਕਿ ਹਾਲਾਂਕਿ ਸਰਕਾਰ ਪਿਛਲੇ ਸਾਲ ਤੋਂ ਪਰਵਾਸ ਯੋਜਨਾਬੰਦੀ ਦੇ ਪੱਧਰ ਨੂੰ 160,000 'ਤੇ ਬਣਾਕੇ ਰੱਖ ਰਹੀ ਹੈ, ਪਰ ਵੱਖ-ਵੱਖ ਵੀਜ਼ਾ ਸ਼੍ਰੇਣੀਆਂ ਲਈ ਕੋਟੇ ਦੀ ਵੰਡ ਵੱਖਰੀ ਹੈ।
2020-21 ਵਿੱਚ, ਕਾਰੋਬਾਰ, ਨਿਵੇਸ਼ ਅਤੇ ਨਵੀਨਤਾ ਪ੍ਰੋਗਰਾਮ ਵਿੱਚ ਉਪਲਬਧ ਸਥਾਨਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਕੇ 13,500 ਸਥਾਨਾਂ 'ਤੇ ਪਹੁੰਚ ਗਈ, ਜਦੋਂ ਕਿ ਗਲੋਬਲ ਪ੍ਰਤਿਭਾ ਸੁਤੰਤਰ ਪ੍ਰੋਗਰਾਮ ਦੀ ਵੰਡ ਤਿੰਨ ਗੁਣਾ ਵੱਧ ਕੇ 15,000 ਹੋ ਗਈ ਹੈ।

ਹਾਲਾਂਕਿ, ਹੁਨਰਮੰਦ ਕਾਮਿਆਂ ਪ੍ਰਤੀ ਕਾਰੋਬਾਰਾਂ ਦੀ ਮੰਗ ਦੇ ਹੁੰਗਾਰੇ ਨੂੰ ਪੂਰਾ ਕਰਨ ਲਈ ਵਧੇਰੇ ਮਾਲਕਾਂ ਦੁਆਰਾ ਸਪਾਂਸਰ ਕੀਤੇ ਵੀਜ਼ੇ ਇਸ ਸਾਲ ਐਡਜਸਟ ਕੀਤੇ ਜਾ ਸਕਦੇ ਹਨ।

ਨਤੀਜੇ ਵਜੋਂ, ਵਧੇਰੇ ਕੁਸ਼ਲ ਕਾਮੇ ਹੁਣ 22 ਹੋਰ ਕਿੱਤਿਆਂ ਵਿੱਚ ਆਪਣੀਆਂ ਵੀਜ਼ਾ ਅਰਜ਼ੀਆਂ ਵਿਚ ਤੇਜ਼ੀ ਲਿਆ ਸਕਦੇ ਹਨ, ਜਿਨ੍ਹਾਂ ਵਿੱਚ ਸ਼ੈੱਫ, ਅਕਾਉਂਟੈਂਟ, ਇੰਜੀਨੀਅਰ ਅਤੇ ਸਾੱਫਟਵੇਅਰ ਪ੍ਰੋਗਰਾਮਰ ਨੂੰ ਪ੍ਰਾਥਮਿਕਤਾ ਮਾਈਗ੍ਰੇਸ਼ਨ ਹੁਨਰਮੰਦ ਕਿੱਤੇ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਵਰਕ ਵੀਜ਼ਾ ਲੌਇਅਰ੍ਜ਼ ਦੇ ਸੰਸਥਾਪਕ ਅਤੇ ਪ੍ਰਿੰਸੀਪਲ ਇਮੀਗ੍ਰੇਸ਼ਨ ਵਕੀਲ ਕ੍ਰਿਸ ਜੌਨ੍ਹਸਟਨ ਦਾ ਕਹਿਣਾ ਹੈ ਕਿ ਸਰਕਾਰ ਯੋਜਨਾਬੰਦੀ ਦੇ ਪੱਧਰਾਂ ਨੂੰ ਇੱਕ ਕੈਪ ਵਜੋਂ ਮੰਨਦੀ ਹੈ ਨਾ ਕਿ ਇੱਕ ਟੀਚੇ ਵਜੋਂ।

ਫੈਡਰਲ ਸਰਕਾਰ ਨੇ ਖੇਤ ਮਜ਼ਦੂਰਾਂ ਦੀ ਘਾਟ ਨਾਲ ਨਜਿੱਠਣ ਲਈ ਇੱਕ ਨਵਾਂ ਖੇਤੀਬਾੜੀ ਵੀਜ਼ਾ ਵੀ ਘੋਸ਼ਿਤ ਕੀਤਾ ਹੈ ਜਿਸ ਵਿੱਚ 10 ਏਸ਼ੀਅਨ ਦੇਸ਼ਾਂ ਤੋਂ ਕਾਮਿਆਂ ਨੂੰ ਬੁਲਾਇਆ ਜਾਵੇਗਾ।

ਸਰਕਾਰ ਨੇ ਆਸਟ੍ਰੇਲੀਆ ਦੇ ਉੱਤਰੀ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸੈਰ-ਸਪਾਟਾ ਅਤੇ ਹਾਸ੍ਪਿਟੈਲਿਟੀ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਵਰਕਿੰਗ ਹਾਲੀਡੇ ਵੀਜ਼ਾ ਧਾਰਕਾਂ ਲਈ ਵੀ ਕੁਝ ਬਦਲਾਅ ਕੀਤੇ ਹਨ। ਮਾਰਚ 2022 ਤੋਂ ਉਹ 88 ਦਿਨਾਂ ਲਈ ਖੇਤਾਂ ਵਿੱਚ ਕੰਮ ਕੀਤੇ ਬਿਨਾਂ ਦੂਸਰੀ ਵਰਕਿੰਗ ਹਾਲੀਡੇ ਮੇਕਰਜ਼ ਵੀਜ਼ੇ ਲਈ ਯੋਗ ਹੋਣਗੇ।

ਕ੍ਰਿਸ ਜੌਨ੍ਹਸਟਨ ਦਾ ਕਹਿਣਾ ਹੈ ਕਿ ਜਦੋਂ ਪਰਿਵਾਰਕ ਸਟ੍ਰੀਮ ਪ੍ਰੋਗਰਾਮ ਵਿੱਚ ਉਪਲਬਧ ਸਥਾਨਾਂ ਦੀ ਗੱਲ ਆਉਂਦੀ ਹੈ ਤਾਂ ਇਹ ਗਿਣਤੀ ਪਹਿਲਾਂ ਵਾਂਗ 77,300 'ਤੇ ਹੀ ਰਹੇਗੀ।

ਉਸਦਾ ਕਹਿਣਾ ਹੈ ਕਿ ਕੋਵੀਡ -19 ਕਾਰਨ ਲੱਗੀਆਂ ਯਾਤਰਾ ਪਾਬੰਦੀਆਂ ਦੇ ਚਲਦਿਆਂ ਸਰਕਾਰ ਦੀ ਅਸਥਾਈ ਤੌਰ 'ਤੇ 'ਆਫਸ਼ੋਰ' ਬਿਨੈਕਾਰਾਂ ਨੂੰ 'ਆਨਸ਼ੋਰ' ਵੀਜ਼ਾ ਗ੍ਰਾਂਟ ਪ੍ਰਾਪਤ ਕਰਨ ਰਿਆਇਤ ਮੌਜੂਦਾ ਪਾਰਟਨਰ ਵੀਜ਼ਾ ਅਰਜ਼ੀਆਂ ਲਈ ਪ੍ਰਕਿਰਿਆ ਦੇ ਸਮੇਂ ਨੂੰ ਘਟਾ ਸਕਦੀ ਹੈ।
ਹਾਲਾਂਕਿ, ਜੂਲੀ ਵਿਲੀਅਮਜ਼ ਚਿੰਤਤ ਹੈ ਕਿ ਪਿਛਲੇ ਸਾਲ ਦੇ ਫੈਡਰਲ ਬਜਟ ਵਿੱਚ ਪਾਰਟਨਰ ਵੀਜ਼ਾ ਮਾਰਗ ਵਿੱਚ ਐਲਾਨੀਆਂ ਗਈਆਂ ਤਬਦੀਲੀਆਂ, ਪ੍ਰਕਿਰਿਆ ਦੇ ਸਮੇਂ ਨੂੰ ਵਧਾ ਸਕਦੀਆਂ ਹਨ, ਜੋ ਕਿ ਇਸ ਸਾਲ ਨਵੰਬਰ ਵਿੱਚ ਲਾਗੂ ਹੋਣਗੀਆਂ।

ਇਸ ਨਵੰਬਰ ਵਿੱਚ ਲਾਗੂ ਹੋਣ ਵਾਲੇ 2020-21 ਦੇ ਫੈਡਰਲ ਬਜਟ ਵਿੱਚ ਇੱਕ ਹੋਰ ਤਬਦੀਲੀ ਇਹ ਹੈ ਕਿ ਦੂਜੇ ਪੜਾਅ ਦੇ ਸਥਾਈ ਪਾਰਟਨਰ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਸਥਾਈ ਨਿਵਾਸੀ ਸਪਾਂਸਰਾਂ ਨੂੰ ਅੰਗਰੇਜ਼ੀ ਭਾਸ਼ਾ ਨੂੰ ਪਾਸ ਕਰਨ ਦੀ ਜ਼ਰੂਰਤ ਹੋਏਗੀ।

ਸਰਕਾਰ ਨੇ ਕਾਮਿਆਂ ਦੀ ਘਾਟ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਪਹਿਲਾਂ ਹੀ 408 ਕੋਵਿਡ -19 ਮਹਾਂਮਾਰੀ ਈਵੈਂਟ ਵੀਜ਼ੇ ਵਿੱਚ ਤਬਦੀਲੀਆਂ ਕੀਤੀਆਂ ਹਨ।

ਜੂਲੀ ਵਿਲੀਅਮਜ਼ ਦਾ ਕਹਿਣਾ ਹੈ ਕਿ ਸੈਰ-ਸਪਾਟਾ ਅਤੇ ਹਾਸ੍ਪਿਟੈਲਿਟੀ ਨੂੰ ਮਹਾਂਮਾਰੀ ਸੰਬੰਧੀ ਨਾਜ਼ੁਕ ਖੇਤਰ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਕਿ ਆਨਸ਼ੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਲਾਭਕਾਰੀ ਹੈ।

ਕ੍ਰਿਸ ਜੌਨ੍ਹਸਟਨ ਦਾ ਕਹਿਣਾ ਹੈ ਕਿ ਸਰਕਾਰ ਆਰਜ਼ੀ ਗਤੀਵਿਧੀ ਵੀਜ਼ਾ ਸਬਕਲਾਸ 408 ਦੇ ਧਾਰਕਾਂ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਰੁਜ਼ਗਾਰ ਅਤੇ ਦੇਸ਼ ਵਿੱਚ ਜ਼ਿਆਦਾ ਸਮੇਂ ਲਈ ਰਹਿਣ ਦੀ ਆਗਿਆ ਦੇ ਰਹੀ ਹੈ।

ਜੂਲੀ ਵਿਲੀਅਮਜ਼ ਨੇ ਅੱਗੇ ਕਿਹਾ ਕਿ 'ਆਨਸ਼ੋਰ' ਕਾਮਿਆਂ ਲਈ ਵੀ ਵੀਜ਼ਿਆਂ ਨੂੰ ਅੱਗੇ ਵਧਾ ਦਿੱਤਾ ਗਿਆ ਹੈ।
1 ਜੁਲਾਈ 2021 ਤੋਂ, ਕਿਸੇ ਵੀ ਵਿਅਕਤੀ ਨੂੰ ਆਸਟ੍ਰੇਲੀਆਈ ਨਾਗਰਿਕਤਾ ਲਈ ਬਿਨੈ ਕਰਨ ਲਈ ਵਧੇਰੇ ਫੀਸ ਦਾ ਭੁਗਤਾਨ ਕਰਨਾ ਪਏਗਾ।

ਕੋਨਫਰਲ ਦੁਆਰਾ ਸਿਟੀਜ਼ਨਸ਼ਿਪ ਲਈ ਬਿਨੈ ਪੱਤਰ ਦੀ ਫੀਸ $285 ਤੋਂ $490 ਕਰ ਦਿੱਤੀ ਗਈ ਹੈ ਅਤੇ ਜੱਦੀ ਤੌਰ ਤੇ ਆਸਟ੍ਰੇਲੀਆਈ ਨਾਗਰਿਕਤਾ ਲਈ ਅਰਜ਼ੀ ਦੀ ਕੀਮਤ ਨੂੰ ਵੀ $230 ਤੋਂ ਵਧਾ ਕੇ $310 ਕਰ ਦਿੱਤਾ ਗਿਆ ਹੈ।

ਮਾਪਿਆਂ ਦੀ ਅਰਜ਼ੀ ਵਿੱਚ ਸ਼ਾਮਲ 15 ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁਫ਼ਤ ਵਿੱਚ ਕਾਰਵਾਈ ਜਾਰੀ ਰਹੇਗੀ। ਹਾਲਾਂਕਿ, ਇੱਕ ਬੱਚੇ ਦੀ ਇਕੱਲੇ ਨਾਗਰਿਕਤਾ ਦੀ ਅਰਜ਼ੀ ਲਈ ਹੁਣ $180 ਦੀ ਬਜਾਏ $300 ਅਦਾ ਕਰਨੇ ਪੈਣਗੇ।

ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਨੇ ਕਿਹਾ ਕਿ ਇਹ ਸਾਲ 2016 ਤੋਂ ਬਾਅਦ ਨਾਗਰਿਕਤਾ ਦੀਆਂ ਅਰਜ਼ੀਆਂ ਲਈ ਫੀਸ ਦਾ ਪਹਿਲਾ ਵਾਧਾ ਹੈ।

ਵਰਕ ਵੀਜ਼ਾ ਲੌਇਅਰ੍ਜ਼ ਦੇ ਸੰਸਥਾਪਕ ਕ੍ਰਿਸ ਜੌਨ੍ਹਸਟਨ ਲਈ, 2021-22 ਦੇ ਬਜਟ ਵਿੱਚ ਘੋਸ਼ਿਤ ਕੀਤੀ ਗਈ ਸਭ ਤੋਂ ਵੱਡੀ ਨਿਰਾਸ਼ਾ ਉਹ ਤਬਦੀਲੀ ਹੈ ਜੋ ਉਨ੍ਹਾਂ ਪ੍ਰਵਾਸੀਆਂ ਨੂੰ ਪ੍ਰਭਾਵਤ ਕਰ ਰਹੀ ਹੈ ਜਿਨ੍ਹਾਂ ਨੂੰ 1 ਜਨਵਰੀ 2022 ਜਾਂ ਇਸਤੋਂ ਬਾਅਦ ਦੇ ਸਥਾਈ ਨਿਵਾਸ ਪ੍ਰਾਪਤ ਹੋਣਗੇ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share