ਆਸਟ੍ਰੇਲੀਅਨ ਸਰਕਾਰ ਦੇ ਨਵੇਂ ਐਲਾਨ ਪਿੱਛੋਂ ਹੁਣ ਹੋਰ ਸਕਿਲਡ ਕਾਮਿਆਂ ਦਾ ਪੀ ਆਰ ਲਈ ਰਾਹ ਹੋਵੇਗਾ ਪੱਧਰਾ

PMSOL

Source: Getty Images

ਆਸਟ੍ਰੇਲੀਅਨ ਸਰਕਾਰ ਨੇ ਸਾਲ 2021 ਲਈ ਤਰਜੀਹੀ ਮਾਈਗ੍ਰੇਸ਼ਨ ਕਿੱਤਿਆਂ ਦੀ ਸੂਚੀ ਵਿਚ 22 ਹੋਰ ਕਿੱਤਿਆਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਹੁਣ ਹੋਰ ਕਿੱਤਾ-ਮੁਖੀ ਕਾਮਿਆਂ ਦਾ ਵੀਜ਼ਾ ਅਤੇ ਫਿਰ ਪੀ ਆਰ ਲੈਣ ਦਾ ਰਾਹ ਪੱਧਰਾ ਹੋਵੇਗਾ। ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਦੁਆਰਾ ਦਿੱਤੇ ਬਿਆਨ ਮੁਤਾਬਿਕ ਅਕਾਊਂਟੈਂਟ ਅਤੇ ਸ਼ੈੱਫ ਵੀ ਇਸ ਵਿੱਚ ਸ਼ਾਮਲ ਕੀਤੇ ਗਏ ਹਨ ਜਿਸ ਨਾਲ ਸੂਚੀ ਵਿਚਲੀ ਕੁੱਲ ਗਿਣਤੀ ਹੁਣ 41 ਹੋ ਗਈ ਹੈ।


ਇਸ ਦੌਰਾਨ ਮੌਜੂਦਾ ਮਾਈਗ੍ਰੇਸ਼ਨ ਕਿੱਤਾ ਸੂਚੀਆਂ ਉਸੇ ਤਰਾਂਹ ਰਹਿਣਗੀਆਂ ਤੇ ਵੀਜ਼ਾ ਅਰਜ਼ੀਆਂ ਉੱਤੇ ਕਾਰਵਾਈ ਪਹਿਲਾਂ ਦੀ ਤਰਾਂਹ ਜਾਰੀ ਰਹੇਗੀ ਪਰ ਪੀ ਐਮ ਐਸ ਓ ਐਲ ਸੂਚੀ ਵਿਚਲੇ ਬਿਨੈਕਾਰਾਂ ਨੂੰ ਪਹਿਲ ਮਿਲੇਗੀ।

ਸਾਲ 2021 ਲਈ ਜਾਰੀ ਇਸ ਪੀ ਐਮ ਐਸ ਓ ਐਲ ਸੂਚੀ ਵਿੱਚ ਹੁਣ ਕੁੱਲ 41 ਤਰਜੀਹ ਵਾਲੇ ਕਿੱਤੇ ਦਰਜ ਹਨ ਜਿਸ ਵਿੱਚ ਅਕਾਉਂਟੈਂਟ, ਸ਼ੈੱਫ, ਸਿਵਲ ਇੰਜੀਨੀਅਰ ਅਤੇ ਸਾੱਫਟਵੇਅਰ ਪ੍ਰੋਗਰਾਮਰ ਵੀ ਸ਼ਾਮਿਲ ਕੀਤੇ ਗਏ ਹਨ।

ਸਰਕਾਰ ਦੁਆਰਾ ਇਹ ਫੈਸਲਾ ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਫੈਲਾਅ ਕਰਕੇ ਪੈਦਾ ਹੋਏ ਹਾਲਾਤਾਂ ਦੀ ਸਮੀਖਿਆ ਪਿੱਛੋਂ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਸਰਕਾਰ ਵੱਲੋਂ ਇਹ ਸੂਚੀ ਸਤੰਬਰ 2020 ਵਿੱਚ ਪਹਿਲੀ ਵਾਰ ਸਥਾਪਿਤ ਕੀਤੀ ਗਈ ਸੀ ਜੋਕਿ ਰਾਸ਼ਟਰੀ ਹੁਨਰ ਕਮਿਸ਼ਨ ਦੀ ਮਾਹਿਰ ਸਲਾਹ ਅਤੇ ਰਾਸ਼ਟਰਮੰਡਲ ਵਿਭਾਗਾਂ ਨਾਲ ਸਲਾਹ ਮਸ਼ਵਰੇ ਉੱਤੇ ਅਧਾਰਤ ਹੈ।
Indians in Sydney, Australia, flights, travel, ban
Immigration Minister Alex Hawke. Source: AAP Image/Lukas Coch
ਸੂਚੀ ਵਿੱਚ ਮਿੱਥੇ ਪੇਸ਼ਿਆਂ ਨੂੰ ਪਹਿਲ:

ਇਸ ਪ੍ਰਕਿਰਿਆ ਦੇ ਹਿੱਸੇ ਵਜੋਂ ਐਮਪਲੋਇਰ ਸਪਾਂਸਰ ਵੀਜ਼ਾ ਅਰਜ਼ੀਆਂ ਨੂੰ ਕਿਸੇ ਖਾਸ ਮਿੱਥੇ ਪੇਸ਼ੇ ਤਹਿਤ ਪਹਿਲ ਦੇ ਅਧਾਰ ਉੱਤੇ ਵਿਚਾਰਿਆ ਜਾਂਦਾ ਹੈ।

ਇਸ ਦੌਰਾਨ ਦੂਜੀਆਂ ਸਾਰੀਆਂ ਹੁਨਰਮੰਦ ਕਿੱਤਾ ਸੂਚੀਆਂ ਵੀ ਕਿਰਿਆਸ਼ੀਲ ਰਹਿਣਗੀਆਂ ਪਰ ਇਸ ਖਾਸ ਸੂਚੀ ਵਿੱਚ ਸ਼ਾਮਿਲ ਕਿੱਤੇ ਵਾਲੇ ਬਿਨੈਕਾਰਾਂ ਦੀ ਵੀਜ਼ਾ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਂਦੀ ਹੈ।

22 ਜੂਨ ਨੂੰ ਨਵੀਂ ਸੂਚੀ ਦਾ ਖੁਲਾਸਾ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਨੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਤਬਦੀਲੀਆਂ ਲਈ ਕਾਰੋਬਾਰ ਮਾਲਕਾਂ, ਵਪਾਰਕ ਨੇਤਾਵਾਂ ਅਤੇ ਉਦਯੋਗ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਹੈ।
ਮੰਤਰੀ ਹਾਕ ਨੇ ਕਿਹਾ, “ਸਰਕਾਰ ਨੂੰ ਮਹੱਤਵਪੂਰਨ ਹੁਨਰ ਦੀਆਂ ਅਸਾਮੀਆਂ ਲਈ ਆਸਟ੍ਰੇਲੀਅਨ ਕਾਰੋਬਾਰਾਂ ਦੇ ਹਿੱਸੇਦਾਰਾਂ ਵੱਲੋਂ ਜ਼ਰੂਰੀ ਪ੍ਰਤੀਕ੍ਰਿਆ ਮਿਲੀ ਹੈ ਜਿਸਨੂੰ ਰਾਸ਼ਟਰੀ ਹੁਨਰ ਕਮਿਸ਼ਨ ਦੇ ਅੰਕੜਿਆਂ ਨਾਲ ਰੱਖਕੇ ਵਿਚਾਰਿਆ ਗਿਆ ਹੈ ਤਾਂ ਜੋ ਤਰਜੀਹ ਦੇ ਅਧਾਰ ਉੱਤੇ ਮਾਈਗ੍ਰੇਸ਼ਨ ਸਕਿੱਲ ਮਾਈਗ੍ਰੇਸ਼ਨ ਸੂਚੀ ਵਿੱਚ ਵਾਧਾ ਕੀਤਾ ਜਾ ਸਕੇ।”

ਇਸ ਸੂਚੀ ਵਿੱਚ ਜੋੜੇ 22 ਨਵੇਂ ਕਿੱਤੇ (ਏਐੱਨਜ਼ਸਕੋ ਕੋਡ ਸਮੇਤ) ਹੇਠ-ਲਿਖਤ ਹਨ:

  • ਅਕਾਊਂਟੈਂਟ (ਜਨਰਲ) (221111)
  • ਅਕਾਊਂਟੈਂਟ (ਕਰ/ਟੈਕਸ) (221113)
  • ਅਕਾਊਂਟੈਂਟ (ਪ੍ਰਬੰਧਨ) (221112)
  • ਬਾਹਰੀ ਆਡੀਟਰ (221213)
  • ਇੰਟਰਨਲ ਆਡੀਟਰ (221214)
  • ਇਲੈਕਟ੍ਰੀਕਲ ਇੰਜੀਨੀਅਰ (233311)
  • ਸਿਵਲ ਇੰਜੀਨੀਅਰ (233211)
  • ਸਟ੍ਰਕਚਰਲ ਇੰਜੀਨੀਅਰ (233214)
  • ਭੂ-ਤਕਨੀਕੀ ਇੰਜੀਨੀਅਰ (233212)
  • ਟ੍ਰਾਂਸਪੋਰਟ ਇੰਜੀਨੀਅਰ (233215)
  • ਮਾਈਨਿੰਗ ਇੰਜੀਨੀਅਰ (233611)
  • ਪੈਟਰੋਲੀਅਮ ਇੰਜੀਨੀਅਰ (233612)
  • ਸਰਵੇਖਣਕਰਤਾ (232212)
  • ਕਾਰਟੋਗ੍ਰਾਫਰ (232213)
  • ਹੋਰ ਸਥਾਨਿਕ ਵਿਗਿਆਨੀ (232214)
  • ਮੈਡੀਕਲ ਪ੍ਰਯੋਗਸ਼ਾਲਾ ਵਿਗਿਆਨੀ (234611)
  • ਔਰਥੋਟਿਸਟ / ਪ੍ਰੋਸਟੇਟਿਸਟ (251912)
  • ਮਲਟੀਮੀਡੀਆ ਮਾਹਰ (261211)
  • ਵਿਸ਼ਲੇਸ਼ਕ ਪ੍ਰੋਗਰਾਮਰ (261311)
  • ਸਾੱਫਟਵੇਅਰ ਅਤੇ ਐਪਲੀਕੇਸ਼ਨ ਪ੍ਰੋਗਰਾਮਰ (261399)
  • ਆਈਸੀਟੀ ਸੁਰੱਖਿਆ ਮਾਹਰ (262112)
  • ਸ਼ੈੱਫ (351311)
ਪੂਰੀ ਸੂਚੀ ਜਾਨਣ ਲਈ ਕਲਿੱਕ ਕਰੋ।
Labor expects to increase the Temporary Skilled Migration Income Threshold if they elected
Chefs now among skilled occupations that will have their visa applications prioritised. Source: Getty Images/Westend61
'ਭੋਜਨ ਉਦਯੋਗ ਲਈ ਚੰਗੀ ਖ਼ਬਰ'

ਸਿਡਨੀ ਦੇ ਇਕ ਰੈਸਟੋਰੈਂਟ ਮਾਲਕ ਵਿਸ਼ਾਲ ਭਾਰਦਵਾਜ ਨੇ ਸ਼ੈੱਫ ਕਿੱਤੇ ਨੂੰ ਤਰਜੀਹੀ ਸੂਚੀ ਵਿੱਚ ਸ਼ਾਮਿਲ ਕਰਨ ਨੂੰ ਇੱਕ 'ਮੁਬਾਰਕ ਕਦਮ' ਆਖਿਆ ਹੈ। ਉਨ੍ਹਾਂ ਕਿਹਾ ਕਿ ਸ਼ੈੱਫਾਂ ਨੂੰ ਇਸ ਸੂਚੀ ਵਿੱਚ ਸ਼ਾਮਲ ਕਰਨ ਨਾਲ ਖਾਣਾ ਪਕਾਉਣ ਵਾਲੇ ਸਟਾਫ ਦੀ ਘਾਟ ਦਾ ਸਾਹਮਣਾ ਕਰ ਰਹੇ ਭੋਜਨ ਉਦਯੋਗ ਨੂੰ ਅਸਥਾਈ ਤੌਰ 'ਤੇ ਰਾਹਤ ਮਿਲੇਗੀ ਜਦਕਿ ਕੋਵਿਡ ਸੰਕਟ ਪਿੱਛੋਂ ਅੰਤਰਾਸ਼ਟਰੀ ਸਰਹੱਦ ਦੇ ਬੰਦ ਹੋਣ ਨਾਲ ਇਹ ਸਥਿਤੀ ਹੋਰ ਬਦਤਰ ਹੋ ਗਈ ਸੀ।

"ਅਸੀਂ ਪਿਛਲੇ ਕੁਝ ਮਹੀਨਿਆਂ ਵਿੱਚ ਸਟਾਫ ਦੀ ਘਾਟ ਕਾਰਨ ਆਪਣੇ ਇਸ ਡਰੀਮ ਪ੍ਰੋਜੈਕਟ ਨੂੰ ਘੱਟੋ-ਘੱਟ ਦੋ ਵਾਰ ਬੰਦ ਕਰਨ ਬਾਰੇ ਸੋਚਿਆ ਸੀ ਪਰ ਅਜਿਹਾ ਕਰਨ ਦਾ ਦਿਲ ਨਹੀਂ ਸੀ। ਹੁਣ ਘੱਟੋ-ਘੱਟ, ਮੈਂ ਕਿਸੇ ਨੂੰ ਤਜ਼ਰਬੇ ਦੇ ਅਧਾਰ ਉੱਤੇ ਕੰਮ ਉੱਤੇ ਰੱਖਣ ਦੇ ਯੋਗ ਹੋਵਾਂਗਾ,” ਉਨ੍ਹਾਂ ਕਿਹਾ।
ਵੀਜ਼ਾ ਬਿਨੈਕਾਰਾਂ ਲਈ ਇਸਦਾ ਕੀ ਅਰਥ ਹੈ?

ਮੈਲਬੌਰਨ ਵਿੱਚ ਮਾਈਗ੍ਰੇਸ਼ਨ ਏਜੰਟ ਵਜੋਂ ਕੰਮ ਕਰਦੇ ਰਣਬੀਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਅਕਾਉਂਟੈਂਟ ਅਤੇ ਸ਼ੈੱਫ ਕਿੱਤੇ ਵਾਲ਼ੇ ਬਿਨੈਕਾਰਾਂ ਲਈ ਉਮੀਦ ਦੀ ਇਕ ਨਵੀਂ ਕਿਰਨ ਹੈ।

“ਅਕਾਉਂਟੈਂਟ, ਸ਼ੈੱਫ, ਸਾੱਫਟਵੇਅਰ ਅਤੇ ਐਪਲੀਕੇਸ਼ਨ ਪ੍ਰੋਗਰਾਮਰਾਂ ਲਈ ਇਹ ਬਹੁਤ ਵੱਡੀ ਖਬਰ ਹੈ - ਇਹ ਉਹ ਪੇਸ਼ੇ ਹਨ ਜੋ ਭਾਰਤੀ ਵੀਜ਼ਾ ਬਿਨੈਕਾਰਾਂ ਵਿੱਚ ਕਾਫੀ ਪ੍ਰਚਲਿਤ ਹਨ। ਇਹ ਪ੍ਰਕਿਰਿਆ ਰੋਜ਼ਗਾਰਦਾਤਾ ਦੁਆਰਾ ਸਪਾਂਸਰ ਕੀਤੇ ਸਬ-ਕਲਾਸ 184, 494 ਅਤੇ 483 ਲਈ ਵੀਜ਼ਾ ਪ੍ਰੋਸੈਸਿੰਗ ਨੂੰ ਕਾਫੀ ਸੁਚਾਰੂ ਬਣਾਏਗੀ ਪਰ ਇਥੇ ਇਹ ਯਾਦ ਰੱਖਣਾ ਕਾਫੀ ਜ਼ਰੂਰੀ ਹੈ ਕਿ ਜ਼ਿਆਦਾਤਰ ਹਾਲਾਤਾਂ ਵਿੱਚ ਤਿੰਨ ਸਾਲਾਂ ਦਾ ਕੰਮ ਦਾ ਤਜਰਬਾ ਹੋਣਾ ਲਾਜ਼ਮੀ ਹੈ,” ਉਨ੍ਹਾਂ ਕਿਹਾ।

ਹੋਰ ਜਾਨਣ ਲਈ ਮਾਈਗ੍ਰੇਸ਼ਨ ਏਜੰਟ ਰਣਬੀਰ ਸਿੰਘ ਨਾਲ਼ ਪੰਜਾਬੀ ਵਿੱਚ ਕੀਤੀ ਇਹ ਇੰਟਰਵਿਊ ਸੁਣੋ:
LISTEN TO
Australia’s Priority Migration Skilled Occupation List gets 22 more occupations to aid post-COVID economic recovery image

ਆਸਟ੍ਰੇਲੀਅਨ ਸਰਕਾਰ ਦੇ ਨਵੇਂ ਐਲਾਨ ਪਿੱਛੋਂ ਹੁਣ ਹੋਰ ਸਕਿਲਡ ਕਾਮਿਆਂ ਦਾ ਪੀ ਆਰ ਲਈ ਰਾਹ ਹੋਵੇਗਾ ਪੱਧਰਾ

SBS Punjabi

23/06/202106:40


ਕਰੋਨਾਵਾਇਰਸ ਬਾਰੇ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ। ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਪ੍ਰੋਗਾਮ ਸੁਣੋ ਅਤੇ ਸਾਨੂੰ  

Share