‘ਹਾਸਪਿਟਾਲਿਟੀ ਅਤੇ ਟੂਰਿਜ਼ਮ’ ਵਿੱਚ ਕੰਮ ਕਰਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮਿਲੇਗੀ ਵੱਧ ਘੰਟੇ ਕੰਮ ਦੀ ਇਜਾਜ਼ਤ

7 out of the 14 workers employed at Raj Singh’s Punjabi Curry Cafe are international students.

Seven out of the 14 workers employed at Raj Singh’s Indian cafe are international students. Source: Supplied by Punjabi Curry Cafe

ਮੰਗਲਵਾਰ ਦੀ ਰਾਤ ਬਜਟ ਦੌਰਾਨ ਸਰਕਾਰ ਦਾ ਧਿਆਨ ਕਰੋਨਾਵਾਇਰਸ ਤੋਂ ਪ੍ਰਭਾਵਿਤ ਆਰਥਿਕਤਾ ਨੂੰ ਜਿਥੇ ਮੁੜ ਸੁਰਜੀਤ ਕਰਨਾ ਹੋਵੇਗਾ ਓਥੇ ਲਾਕਡਾਊਨ ਪਿੱਛੋਂ 'ਹਾਸਪਿਟਾਲਿਟੀ' ਅਤੇ ਸੈਲਾਨੀ ਸਨਅਤ ਉੱਤੇ ਪਏ ਮਾੜੇ ਅਸਰ ਨੂੰ ਦੂਰ ਕਰਨਾ ਵੀ ਹੋਵੇਗਾ।


ਪਿਛਲੇ ਕੁਝ ਮਹੀਨਿਆਂ ਦੌਰਾਨ ਕੋਵਿਡ-19 ਪਾਬੰਦੀਆਂ ਕਰਕੇ ਹੋਟਲ ਅਤੇ ਰੈਸਟੋਰੈਂਟਸ ਨੂੰ 'ਟੇਕਵੇ' ਉੱਤੇ ਹੀ ਨਿਰਭਰ ਰਹਿਣਾ ਪਿਆ ਸੀ ਜਦਕਿ ਸੈਲਾਨੀ ਸਨਅਤ ਪੂਰੀ ਤਰਾਂਹ ਖਤਮ ਹੋ ਗਈ ਸੀ। 

ਪਰ ਹੁਣ ਪੇਸ਼ ਕੀਤੇ ਜਾ ਰਹੇ ਅਗਾਮੀ ਬਜਟ ਤਹਿਤ ਇਨ੍ਹਾਂ ਦੋਨਾਂ ਸਨਅਤਾਂ ਲਈ ਉਮੀਦ ਦੀ ਨਵੀਂ ਕਿਰਨ ਜਾਗੀ ਹੈ।

ਇਸ ਦੌਰਾਨ ਹੈ ਕਿ ਹੁਣ 'ਹਾਸਪਿਟੈਲਿਟੀ ਤੇ ਟੂਰਿਜ਼ਮ' ਸੈਕਟਰ ਦੇ ਵਿਦਿਆਰਥੀਆਂ ਤੋਂ 20 ਘੰਟੇ ਪ੍ਰਤੀ ਹਫ਼ਤੇ ਵਾਲੀ ਕੈਪ ਹਟਾਏ ਜਾਣ ਦੀ ਸੰਭਾਵਨਾ ਹੈ।  

ਨਵੇਂ ਸੰਭਾਵੀ ਨਿਯਮ ਤਹਿਤ ਜਿਥੇ ਇਨ੍ਹਾਂ ਦੋਨਾਂ ਸਨਅਤਾਂ ਨੂੰ ਮੁੜ ਸਥਾਪਤ ਹੋਣ ਵਿੱਚ ਸਹਾਇਤਾ ਮਿਲ ਸਕਣ ਦੀ ਉਮੀਦ ਹੈ ਉੱਥੇ ਇਹ ਇਸ ਸਨਅਤ ਵਿੱਚ ਕੰਮ ਕਰਦੇ ਕਾਮਿਆਂ ਲਈ ਵੀ ਮਦਦਗਾਰ ਸਾਬਤ ਹੋ ਸਕਦੈ।

ਮੈਲਬੌਰਨ ਵਿੱਚ ਪਿਛਲੇ ਕੁਝ ਸਾਲਾਂ ਤੋਂ 'ਪੰਜਾਬੀ ਕਰੀ ਕੈਫੇ' ਨਾਂ ਦਾ ਰੈਸਟੋਰੈਂਟ ਚਲਾਉਂਦੇ ਰਾਜ ਸਿੰਘ ਨੇ ਦੱਸਿਆ ਕਿ ਕਰੋਨਾਵਾਇਰਸ ਦੇ ਲਾਕਡਾਊਨ ਖੁੱਲ੍ਹਣ ਪਿੱਛੋਂ ਉਨ੍ਹਾਂ ਨੂੰ ਆਪਣੇ ਰੈਸਟੋਰੈਂਟ ਵਿਚ ਕਾਮਿਆਂ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ ਪਰ ਇਸ ਨਵੇਂ ਐਲਾਨ ਪਿੱਛੋਂ ਉਨ੍ਹਾਂ ਨੂੰ ਕੁਝ ਆਸ ਦੀ ਕਿਰਨ ਨਜ਼ਰ ਆ ਰਹੀ ਹੈ।
Raj Singh is the owner-operator of Punjabi Curry Cafe located in Collingwood, Melbourne.
Raj Singh is the owner-operator of Punjabi Curry Cafe located in Collingwood, Melbourne. Source: Supplied
ਤਾਲਾਬੰਦੀ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਹਾਲੋਂ-ਬੇਹਾਲ’ ਹੋਣਾ ਕਿਸੇ ਤੋਂ ਗੁੱਝਾ ਨਹੀਂ ਹੈ।

ਕਈ ਕੰਮਕਾਰ ਠੱਪ ਹੋਣ ਦੇ ਚਲਦਿਆਂ ਉਨ੍ਹਾਂ ਦੀ ਆਮਦਨ ਵਿੱਚ ਖੜੋਤ ਆਈ ਸੀ ਪਰ ਰੋਜ਼-ਮੱਰਾ ਦੇ ਖ਼ਰਚੇ ਤੇ ਯੂਨੀਵਰਸਿਟੀ/ਕਾਲਜ ਦੀਆਂ ਫੀਸਾਂ ਉਸੇ ਤਰਾਂਹ ਚੱਲ ਰਹੀਆਂ ਸਨ।

ਐਨ ਐੱਸ ਡਬਲਿਊ  ਯੂਨੀਅਨ ਦੇ ਇਕ ਸਰਵੇ ਦੌਰਾਨ ਪਾਇਆ ਗਿਆ ਸੀ ਕਿ 'ਬਿਪਤਾ ਮਾਰੇ' ਵਿਦਿਆਰਥੀ ਗੁਜ਼ਾਰੇ ਲਈ 'ਕੈਸ਼ ਇਨ ਹੈਂਡ' ਨੌਕਰੀਆਂ ਉੱਤੇ ਨਿਰਭਰ ਕਰਨ ਲਈ ਮਜਬੂਰ ਹਨ।  

ਇੱਕ ਅੰਦਾਜ਼ੇ ਮੁਤਾਬਿਕ 'ਹੌਸਪਿਟੈਲਿਟੀ' ਜਾਂ ਪ੍ਰਾਹੁਣਚਾਰੀ ਸੈਕਟਰ ਇਸ ਵੇਲੇ 500,000 ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਤੇ ਅਗਾਮੀ ਸੰਭਾਵਿਤ ਤਬਦੀਲੀਆਂ ਦੇ ਚਲਦਿਆਂ ਇਨ੍ਹਾਂ ਕਾਰੋਬਾਰਾਂ ਨੂੰ ਜਿਥੇ ਕਾਮਿਆਂ ਦੀ ਕਿੱਲਤ ਨਾਲ ਨਜਿੱਠਣ ਵਿੱਚ ਮਦਦ ਹੋ ਸਕੇਗੀ ਓਥੇ ਇਸਤੋਂ ਅੰਤਰਾਸ਼ਟਰੀ ਵਿਦਿਆਰਥੀਆਂ ਦੇ ਆਰਥਿਕ ਹਾਲਾਤਾਂ ਨੂੰ ਬੇਹਤਰ ਕਰਨ ਵਿੱਚ ਸਹਾਈ ਸਿੱਧ ਹੋਣ ਦੀ ਵੀ ਉਮੀਦ ਹੈ।

ਆਸਟ੍ਰੇਲੀਆ ਚ ਇਸ ਵੇਲੇ 300,000 ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀ ਦੱਸੇ ਜਾ ਰਹੇ ਹਨ ਅਤੇ ਇਹਨਾਂ ਵਿੱਚੋਂ ਬਹੁਤਿਆਂ ਉੱਤੇ 15 ਦਿਨਾਂ ਵਿੱਚ 40 ਘੰਟੇ ਕੰਮ ਕਰਨ ਦੀ ਪਾਬੰਦੀ ਹੈ।
ਮੈਲਬੌਰਨ ਦੇ ਵਸਨੀਕ, ਗੈਰੀ ਸਿੰਘ ਪਿਛਲੇ ਦੋ ਸਾਲਾਂ ਤੋਂ 'ਹਾਸਪੀਟੈਲਿਟੀ' ਖੇਤਰ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਪੜ੍ਹਾਈ ਕਰ ਰਹੇ ਹਨ।  

ਉਨ੍ਹਾਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਨਵੇਂ ਨਿਯਮਾਂ ਦੇ ਲਾਗੂ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਆਪਣੀ ਆਰਥਿਕ ਸਮੱਸਿਆ ਦਾ ਹੱਲ ਨਜ਼ਰ ਆ ਰਿਹਾ।

"ਵਧੇਰੇ ਆਮਦਨ ਦੇ ਚਲਦਿਆਂ ਮੈਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਜਿਥੇ ਸੁਚਾਰੂ ਢੰਗ ਨਾਲ ਚਲਾ ਸਕਾਂਗਾ ਉੱਥੇ ਇਹ ਮੈਨੂੰ ਆਪਣੇ ਕਾਲਜ ਦੀ ਹਰ ਛੇਈਂ ਮਹੀਨੀਂ ਆਉਂਦੀ ਫੀਸ ਭਰਨ ਵਿੱਚ ਵੀ ਮਦਦ ਹੋਏਗੀ," ਉਨ੍ਹਾਂ ਕਿਹਾ।

ਪੂਰੀ ਜਾਣਕਾਰੀ ਲਈ ਇਸ ਆਡੀਓ ਬਟਨ ਉੱਤੇ ਕ੍ਲਿਕ ਕਰੋ
LISTEN TO
Budget 2021: International students in hospitality and tourism sector may no longer face cap on working hours image

Budget 2021: International students in hospitality and tourism sector may no longer face cap on working hours

SBS Punjabi

10/05/202105:10
ਇਸ ਖ਼ਬਰ ਬਾਰੇ ਹੋਰ ਜਾਣਨ ਲਈ ਤੁਸੀਂ 'ਤੇ ਜਾਕੇ ਆਰਟੀਕਲ ਵੀ ਪੜ੍ਹ ਸਕਦੇ ਹੋ।

ਐਸ ਬੀ ਐਸ ਪੰਜਾਬੀ ਦੀ  ਨੂੰ ਬੁੱਕਮਾਰਕ ਕਰੋ ਅਤੇ  ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ  'ਤੇ ਵੀ ਫ਼ਾਲੋ ਕਰ ਸਕਦੇ ਹੋ।

Share