ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਯਾਤਰਾ-ਪਾਬੰਦੀ ਤੋਂ ਛੋਟ ਲਈ ਅਪੀਲ਼, ਵੀਜ਼ਾ ਖਤਮ ਹੋਣ ਪਿੱਛੋਂ ਕਈ ਭਾਰਤ ਵਿੱਚ ਅਟਕੇ

International students in Australia.

International students stuck offshore are now desperate to return to Australia. Source: Supplied

ਆਸਟ੍ਰੇਲੀਅਨ ਸਰਕਾਰ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਉਹ ਜੁਲਾਈ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਆਉਣ ਦੀ ਇਜ਼ਾਜ਼ਤ ਦੇਣ ਸਬੰਧੀ ਵਿਚਾਰ ਕਰ ਰਹੇ ਹਨ। ਪਰ ਸਮੁੱਚੇ ਘਟਨਾਕ੍ਰਮ ਦੇ ਚਲਦਿਆਂ ਭਾਰਤ ਵਿੱਚ ਅਟਕੇ ਕਈ ਵਿਦਿਆਰਥੀਆਂ ਨੇ ਇਸ ਸਬੰਧੀ ਹੁਣ ਤੱਕ ਹੋਏ ‘ਭਾਰੀ ਨੁਕਸਾਨ’ ਪਿੱਛੋਂ ਉਦਾਸੀ ਜ਼ਾਹਿਰ ਕੀਤੀ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ…


ਕਰੋਨਾਵਾਇਰਸ ਕਰਕੇ ਲੱਗੀਆਂ ਯਾਤਰਾ-ਪਾਬੰਦੀਆਂ ਕਾਰਨ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਭਾਵਿਤ ਹੋਏ ਹਨ।

ਮੀਡਿਆ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਿਕ ਦੇਸ਼ ਦੇ 700,000 ਦੇ ਲਗਭਗ ਵਿਦੇਸ਼ੀ ਵਿਦਿਆਰਥੀਆਂ ਵਿੱਚੋਂ 17 ਫ਼ੀਸਦ ਆਪਣੇ ਮੁਲਕਾਂ ਵਿੱਚ ਗਏ ਹੋਏ ਦੱਸੇ ਜਾ ਰਹੇ ਹਨ।

ਪੰਜਾਬੀ ਵਿਦਿਆਰਥਣ ਪ੍ਰਿਆ ਧੀਰ ਜੋ ਅੱਜਕੱਲ ਭਾਰਤ ਆਈ ਹੋਈ ਹੈ, ਦਾ ਮੰਨਣਾ ਹੈ ਕਿ ਸਰਕਾਰ ਨੂੰ ਇਸ ਸਬੰਧੀ ਜਲਦ ਕੁਝ ਕਰਨਾ ਚਾਹੀਦਾ ਹੈ।

ਸੋਸ਼ਲ ਵਰਕ ਦੀ ਇਹ ਵਿਦਿਆਰਥਨ ਬ੍ਰਿਸਬੇਨ ਦੀ ਜੇਮਜ਼ ਕੁੱਕ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਕਰ ਰਹੀ ਹੈ।

ਉਸਨੇ ਕਿਹਾ ਕਿ ਜੇ ਉਸ ਨੂੰ ਅਗਲੇ ਮਹੀਨੇ ਆਪਣੀ ਪਲੇਸਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਵਾਪਸ ਨਹੀਂ ਆਉਣ ਦਿੱਤਾ ਜਾਂਦਾ ਤਾਂ ਉਸਦੀ ਸਾਲਾਂ-ਬੱਧੀ ਸਖਤ ਮਿਹਨਤ ਅਤੇ ਭਰੀਆਂ ਹਜ਼ਾਰਾਂ ਡਾਲਰ ਦੀਆਂ ਫੀਸਾਂ ਅਜਾਈਂ ਜਾਣ ਦਾ ਖਤਰਾ ਹੈ।
ਜਤਿਨ ਸੈਣੀ ਉਨ੍ਹਾਂ ਵਿਦਿਆਰਥੀਆਂ ਵਿੱਚ ਸ਼ਾਮਿਲ ਹਨ ਜੋ ਕਿਸੇ ਕਾਰਨ ਭਾਰਤ ਆਏ ਸਨ ਅਤੇ ਹੁਣ ਉਨ੍ਹਾਂ ਦਾ ਵਿਦਿਆਰਥੀ ਵੀਜਾ ਮੁੱਕ ਚੁੱਕਾ ਹੈ।

ਉਨ੍ਹਾਂ ਇਸ ਸਿਲਸਿਲੇ ਵਿੱਚ ਸਰਕਾਰ ਅਤੇ ਯੂਨੀਵਰਸਿਟੀਆਂ ਤੋਂ ਮਦਦ ਲਈ ਅਪੀਲ ਕੀਤੀ ਹੈ ਤਾਂਕਿ ਉਨ੍ਹਾਂ ਨੂੰ ਪਹਿਲੇ ਨਿਯਮਾਂ ਤਹਿਤ ਮੁੜ ਆਸਟ੍ਰੇਲੀਆ ਆਉਣ ਦੀ ਇਜ਼ਾਜ਼ਤ ਮਿਲੇ ਤਾਂ ਜੋ ਉਹ ਪੋਸਟ ਸਟੱਡੀ ਵਰਕ ਵੀਜ਼ੇ ਲਈ ਅਪਲਾਈ ਕਰ ਸਕਣ।
ਪੰਜਾਬੀ ਵਿਦਿਆਰਥਣ ਲਵਜੀਤ ਕੌਰ ਜੋ ਆਈ ਟੀ ਖੇਤਰ ਵਿੱਚ ਪੜ੍ਹਾਈ ਕਰ ਰਹੀ ਹੈ, ਵੱਲੋਂ ਵੀ ਸਰਕਾਰ ਨੂੰ ਯਾਤਰਾ-ਪਾਬੰਦੀ ਤੋਂ ਛੋਟ ਲਈ ਅਪੀਲ਼ ਕੀਤੀ ਗਈ ਹੈ।

ਉਸਨੇ ਯੂਨੀਵਰਸਿਟੀਆਂ ਨੂੰ ਸਰਕਾਰ ਨਾਲ਼ ਸੰਪਰਕ ਕਰਕੇ ਮਸਲੇ ਦਾ ਹੱਲ ਤਲਾਸ਼ਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਹੈ।

ਅੰਤਰਰਾਸ਼ਟਰੀ ਵਿਦਿਆਰਥੀ ਲਵਜੀਤ ਕੌਰ, ਪ੍ਰਿਆ ਧੀਰ, ਜਤਿਨ ਸੈਣੀ ਅਤੇ ਪ੍ਰਿਆ ਕੁਸ਼ਾਵਾਹਾ ਦੀਆਂ ਮੁਸ਼ਕਿਲਾਂ ਅਤੇ ਮਦਦ ਲਈ ਕੀਤੀ ਅਪੀਲ ਬਾਰੇ ਹੋਰ ਜਾਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਨੂੰ ਕਲਿਕ ਕਰੋ...
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ SBS.com.au/coronavirus ਉੱਤੇ ਉਪਲਬਧ ਹਨ।


ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share