ਅਜਿਹਾ ਪਤੀ ਜਿਸ ਨੇ ਪਤਨੀ ਦੀ ਮੌਤ ਤੋਂ ਬਾਅਦ ਵੀ ਉਸ ਨੂੰ ਜ਼ਿੰਦਾ ਰੱਖਿਆ

Mohammed Rezaee's wife Arghavan was an organ donor (SBS).jpg

ਮੁਹੰਮਦ ਰਿਜ਼ਾਈ ਐਸ ਬੀ ਐਸ ਨਾਲ ਗੱਲਬਾਤ ਦੌਰਾਨ । Source: SBS

ਵਿਆਹ ਦੇ ਕੁਝ ਸਾਲਾਂ ਬਾਅਦ ਮਹਿਜ਼ 34 ਸਾਲ ਦੀ ਉਮਰ ਵਿੱਚ ਹੀ ਮੁਹੰਮਦ ਰਿਜ਼ਾਈ ਦੀ ਪਤਨੀ ਦਿਲ ਦੀ ਧੜਕਨ ਬੰਦ ਹੋਣ ਕਾਰਨ ਮੌਤ ਦਾ ਸ਼ਿਕਾਰ ਹੋ ਗਈ ਸੀ। ਹਾਲਾਂਕਿ ਮੁਹੰਮਦ ਲਈ ਇਹ ਸਦਮਾ ਸਹਿਣ ਕਰਨਾ ਸੌਖਾ ਨਹੀਂ ਸੀ ਪਰ ਉਸ ਨੇ ਹਿੰਮਤ ਰੱਖੀ ਅਤੇ ਫੈਸਲਾ ਲਿਆ ਕਿ ਉਹ ਆਪਣੀ ਪਤਨੀ ਨੂੰ ਅੰਗ ਦਾਨੀ ਬਣਾ ਕੇ ਹਮੇਸ਼ਾ ਜ਼ਿੰਦਾ ਰੱਖੇਗਾ।


ਮੁਹੰਮਦ ਦੱਸਦਾ ਹੈ ਕਿ ਉਸ ਵਲੋਂ ਅੰਗ ਦਾਨ ਕਰਨ ਦੇ ਲਏ ਫੈਸਲੇ ਕਾਰਨ 7 ਲੋਕਾਂ ਨੂੰ ਅਜਿਹਾ ਭਵਿੱਖ ਮਿਲ ਗਿਆ, ਜੋ ਉਨ੍ਹਾਂ ਕੋਲ ਨਹੀਂ ਸੀ।

ਮੁਹੰਮਦ ਹੁਣ ਆਪਣੀਆਂ ਦੋ ਬੱਚੀਆਂ 7 ਸਾਲਾਂ ਦੀ ਹੰਨਾਹ ਅਤੇ 3 ਸਾਲਾਂ ਜਾਨਾ ਦਾ ਪਾਲਣ ਪੋਸ਼ਣ ਕਰ ਰਿਹਾ ਹੈ।

ਉਹ ਦੱਸਦਾ ਹੈ ਕਿ ਉਸ ਦੀ ਪਤਨੀ ਅਗਾਹਵੁਨ ਦੀ ਇਕ ਕਿਡਨੀ ਹਾਸਲ ਕਰਨ ਵਾਲੇ ਵਿਅਕਤੀ ਵਲੋਂ ਭੇਜੇ ਧਨਵਾਦੀ ਪੱਤਰ ਨੇ ਉਸ ਨੂੰ ਬੇਹੱਦ ਸਕੂਨ ਦਿੱਤਾ ਹੈ।

ਕਾਬਿਲੇਗੌਰ ਹੈ ਕਿ ਆਸਟ੍ਰੇਲੀਆ ’ਚ ਹਰ ਸਾਲ 28 ਜੁਲਾਈ ਤੋਂ 4 ਅਗਸਤ ਤੱਕ ‘ਡੋਨੇਟ ਲਾਈਫ ਵੀਕ’ ਯਾਨੀ ‘ਜੀਵਨ ਦਾਨ ਹਫਤਾ’ ਮਨਾਇਆ ਜਾਂਦਾ ਹੈ।

ਇਸ ਹਫਤੇ ਦੌਰਾਨ ਆਸਟ੍ਰੇਲੀਅਨ ਲੋਕਾਂ ਨੂੰ ਅੰਗ ਅਤੇ ਟਿਸ਼ੂ ਦਾਨੀ ਬਣਨ ਲਈ ਜਾਗੂਰਕ ਕੀਤਾ ਜਾਂਦਾ ਹੈ। ਡੋਨੇਟ ਲਾਈਫ ਏਜੰਸੀ ਵਲੋਂ ਇਸ ਵਾਰ ਵੀ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਮਰਨ ਉਪਰੰਤ ਅੰਗ ਅਤੇ ਟਿਸ਼ੂ ਦਾਨ ਕਰਨ ਲਈ ਖੁਦ ਨੂੰ ਰਜਿਸਟਰਡ ਕਰਵਾਉਣ।

ਅੰਕੜੇ ਦੱਸਦੇ ਹਨ ਕਿ ਇਸ ਵੇਲੇ 1800 ਆਸਟ੍ਰੇਲੀਅਨ ਅੰਗ ਟਰਾਂਸਪਲਾਂਟ ਦਾ ਇੰਤਜ਼ਾਰ ਕਰ ਰਹੇ ਹਨ ਜਦਕਿ 14,000 ਲੋਕ ਗੁਰਦੇ ਫੇਲ ਹੋਣ ਕਾਰਨ ਡਾਈਲੀਸਿਸ ’ਤੇ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ
ਤੇਤੇ ਵੀ ਫਾਲੋ ਕਰੋ।

Share