ਅੰਗ ਦਾਨ ਪ੍ਰਤੀ ਭਾਈਚਾਰੇ ਨੂੰ ਜਾਗਰੂਕ ਕਰਨ ਦੀ ਇੱਕ ਕੋਸ਼ਿਸ਼

Raj Khillan (3).png

Inayah had her first open-heart surgery when she was only three months old. Credit: Supplied by Dr. Raj Khillan.

ਸਿਡਨੀ ਦੀ ਪੰਜ ਸਾਲਾ ਇਨਾਏਆਹ ਦੀ ਛੇ ਵਾਰ ਦਿਲ ਦੀ ਸਰਜਰੀ ਹੋ ਚੁੱਕੀ ਹੈ। ਉਸਦਾ ਦਿਲ ਟ੍ਰਾਂਸਪਲਾਂਟ ਕੀਤਾ ਗਿਆ ਹੈ। ਮੈਲਬੌਰਨ ‘ਚ ਰਹਿੰਦੇ ਬੱਚਿਆਂ ਦੇ ਮਾਹਰ ਡਾਕਟਰ ਅੰਗਰਾਜ ਖਿੱਲਨ ਨੇ ਦੱਸਿਆ ਕਿ ਇਨਾਏਆਹ ਦੀ ਕਹਾਣੀ ਬਹੁਤ ਪ੍ਰੇਰਣਾਤਮਕ ਹੈ। ਇਸੇ ਬਾਬਤ ਉਹਨਾਂ ਵੱਲੋਂ ਇੱਕ ਪ੍ਰੋਗਰਾਮ ਆਯੋਜਿਤ ਕਰ ਕੇ ਭਾਈਚਾਰੇ ਨੂੰ ਅੰਗ ਦਾਨ ਕਰਨ ਬਾਰੇ ਸੋਚਣ ਦਾ ਸੁਨੇਹਾ ਵੀ ਦਿੱਤਾ ਗਿਆ।


ਸਿਡਨੀ ਦੀ ਇਨਾਏਆਹ ਮਹਿਜ਼ ਤਿੰਨ ਮਹੀਨੇ ਦੀ ਸੀ ਜਦੋਂ ਉਸਦੀ ਪਹਿਲੀ ਦਿਲ ਦੀ ਸਰਜਰੀ ਕੀਤੀ ਗਈ ਸੀ।

ਉਹ ਜਨਮ ਤੋਂ ‘ਹੀਟਰੋਟੈਕਸੀ ਸਿਨਡਰੋਮ’ ਨਾਲ ਪੈਦਾ ਹੋਈ ਸੀ ਜੋ ਕਿ ਦਿਲ ਦੀ ਦੁਰਲੱਭ ਬਿਮਾਰੀ ਹੈ। ਇਸ ਸਥਿਤੀ ਵਿੱਚ ਦਿਲ ਉਲਟੇ ਪਾਸੇ ਲੱਗਾ ਹੁੰਦਾ ਹੈ ਜਿਸ ਕਾਰਨ ਇਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦਾ।

ਇਨਾਏਆਹ ਦੇ ਮਾਪੇ ਉਸਦੀ ਕਹਾਣੀ ਨੂੰ ਸਭ ਤੱਕ ਇੱਕ ਪ੍ਰੇਰਣਾ ਦੇ ਰੂਪ ਵਿੱਚ ਪਹੁੰਚਾਉਣਾ ਚਾਹੁੰਦੇ ਹਨ।

ਇਨਾਏਆਹ ਦੀ ਕਹਾਣੀ ਦਾ ਜ਼ਿਕਰ ਕਰਦਿਆਂ ਮੈਲਬੌਰਨ ਦੇ ਡਾਕਟਰ ਅੰਗਰਾਜ ਖਿੱਲਨ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹਨਾਂ ਪੰਜਾਬੀ ਭਾਈਚਾਰੇ ਵਿੱਚ ਅੰਗਦਾਨ ਨੂੰ ਲੈ ਕੇ ਜਾਗਰੂਕਤਾ ਦੀ ਬਹੁਤ ਘਾਟ ਮਹਿਸੂਸ ਕੀਤੀ ਹੈ।

ਇਸੇ ਬਾਬਤ ਉਹਨਾਂ ਵੱਲੋਂ ਮੈਲਬੌਰਨ ਵਿੱਚ ਹਾਲ ਹੀ ‘ਚ ‘ਟ੍ਰਾਂਸਪਲਾਂਟ ਆਸਟ੍ਰੇਲੀਆ’ ਲਈ ਇੱਕ ਫੰਡਰੇਸਿੰਗ ਪ੍ਰੋਗਰਾਮ ਉਲੀਕੀਆ ਗਿਆ, ਜਿਸ ਵਿੱਚ ਵੱਡੀ ਗਿਣਤੀ ‘ਚ ਲੋਕਾਂ ਦੀ ਸ਼ਮੂਲੀਅਤ ਨੂੰ ਦੇਖ ਡਾਕਟਰ ਅੰਗਰਾਜ ਖਿੱਲਨ ਨੇ ਤਸੱਲੀ ਜਾਹਰ ਕੀਤੀ।
Event Photo.jpg
few insights of 'Transplant Australia Fundraising Dinner' Event organized by Dr. Angraj Khillan. Credit: Supplied by Dr. Raj Khillan.
ਇਸ ਪ੍ਰੋਗਰਾਮ ਵਿੱਚ ਇਨਾਏਆਹ ਵੀ ਆਪਣੀ ਕਹਾਣੀ ਸਾਂਝੀ ਕਰਨ ਪਹੁੰਚੀ ਸੀ।

ਇਸ ਉਪਰਾਲੇ ਬਾਰੇ ਗੱਲ ਕਰਦਿਆਂ ਡਾਕਟਰ ਅੰਗਰਾਜ ਖਿਲੱਨ ਨੇ ਦੱਸਿਆ ਕਿ ਇਨਾਏਆਹ ਵਰਗੇ ਹੋਰ ਵੀ ਬਹੁਤ ਲੋਕਾਂ ਨੇ ਆਪਣੀ ਕਹਾਣੀ ਸਾਂਝੀ ਕੀਤੀ ਜਿੰਨ੍ਹਾਂ ਦੀ ਜ਼ਿੰਦਗੀ ਅੰਗ ਦਾਨ ਨਾਲ ਪੂਰੀ ਤਰ੍ਹਾਂ ਬਦਲ ਗਈ ਸੀ।
Inayah family.jpg
Inayah's Mother Jay sharing the inspiring story of Inayah on stage during 'Transplant Australia' Fundraising dinner at Ultima Event Centre, Melbourne on 11th of May. Credit: Supplied by Raj Khillan.
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਭਾਈਚਾਰੇ ਦੇ ਨਾਂ ਸੁਨੇਹਾ ਸਾਂਝਾਂ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਅੰਗਦਾਨ ਲਈ ਰਜਿਸਟਰ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਇਨਸਾਨ ਆਪਣੀ ਮੌਤ ਤੋਂ ਬਾਅਦ ਵੀ ਸੱਤ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ।

ਭਾਈਚਾਰੇ ਵਿੱਚ ਅੰਗਦਾਨ ਨੂੰ ਲੈ ਕੇ ਜਾਗਰੂਕਤਾ ਅਤੇ ਪ੍ਰੇਰਣਾ ਦਾ ਇੱਕ ਹੋਰ ਸਰੋਤ ਮੈਲਬੌਰਨ ਰਹਿੰਦੇ ਮਨਮੋਹਨ ਸਿੰਘ ਸਕਸੈਨਾ ਅਤੇ ਉਹਨਾਂ ਦੇ ਪਤਨੀ ਗੁਰਜਿੰਦਰ ਕੌਰ ਹਨ।

ਮਨਮੋਹਨ ਸਿੰਘ ਸਕਸੇਨਾ ਨੇ ਆਪਣੀ ਮੌਤ ਤੋਂ ਬਾਅਦ ਆਪਣੇ ਸ਼ਰੀਰ ਨੂੰ ਮੈਡੀਕਲ ਰਿਸਰਚ ਲਈ ਦਾਨ ਕਰਨ ਲਈ ਸੂਚੀਬੱਧ ਕੀਤਾ ਹੈ ਅਤੇ ਉਹਨਾਂ ਦੀ ਪਤਨੀ ਗੁਰਜਿੰਦਰ ਕੌਰ ਨੇ ਮੌਤ ਤੋਂ ਬਾਅਦ ਆਪਣੇ ਸ਼ਰੀਰ ਦੇ ਅੰਗ ਦਾਨ ਕਰਨ ਦੀ ਸੂਚੀ ਵਿੱਚ ਆਪਣਾ ਨਾਂ ਸ਼ਾਮਲ ਕੀਤਾ ਹੈ।
ਮਨਮੋਹਨ ਸਿੰਘ ਸਕਸੇਨਾ ਅਤੇ ਗੁਰਜਿੰਦਰ ਕੌਰ ਦਾ ਮੰਨਣਾ ਹੈ ਕਿ ਅੰਗ ਦਾਨ ਜਾਂ ਸਰੀਰ ਦਾਨ ਕਰਨ ਨੂੰ ਭਾਈਚਾਰੇ ਵਿੱਚ ਬਹੁਤ ਘੱਟ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਇਸਨੂੰ ਲੈ ਕੇ ਆਮ ਤੋਰ ‘ਤੇ ਬਹੁਤ ਸਾਰੇ ਵਹਿਮ ਤੇ ਭਰਮ ਵੀ ਦੇਖਣ ਨੂੰ ਮਿਲਦੇ ਹਨ।

ਹੋਰ ਵੇਰਵੇਆਂ ਲਈ ਆਡੀਓ ਇੰਟਰਵਿਊ ਇੱਥੇ ਸੁਣੋ:

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ   ਤੇ  ਉੱਤੇ ਵੀ ਫਾਲੋ ਕਰੋ।
LISTEN TO
Punjabi_15052024_Transplant organ Raj Khillan.mp3 image

ਅੰਗ ਦਾਨ ਪ੍ਰਤੀ ਭਾਈਚਾਰੇ ਨੂੰ ਜਾਗਰੂਕ ਕਰਨ ਦੀ ਇੱਕ ਕੋਸ਼ਿਸ਼

SBS Punjabi

21/05/202411:45

Share