ਮੈਡੀਕਲ ਜਰਨਲ ਆਫ ਆਸਟ੍ਰੇਲੀਆ ਵਲੋਂ ਜਾਰੀ ਕੀਤੀ ਇੱਕ ਨਵੀਂ ਰਿਪੋਰਟ ਵਿੱਚ ਦਸਿਆ ਗਿਆ ਹੈ ਕਿ ਜਿਹੜੇ ਆਸਟ੍ਰੇਲੀਅਨ ਲੋਗਾਂ ਨੂੰ ਸ਼ਰੀਰਕ ਅੰਗਾਂ ਦੀ ਲੋੜ ਪੈਂਦੀ ਹੈ ਤਾਂ ਭਾਰਤ ਉਹਨਾਂ ਦੀ ਦੂਜੀ ਪਸੰਦੀਦਾ ਜਗਾ ਬਣਦਾ ਜਾ ਰਿਹਾ ਹੈ। ਪਹਿਲੇ ਸਥਾਨ ਤੇ ਚੀਨ ਬਣਿਆ ਹੋਇਆ ਹੈ, ਅਤੇ ਦੋਹਾਂ ਮੁਲਕਾਂ ਵਿਚ ਕਈ ਗੈਰਕਾਨੂੰਨੀ ਢੰਗ ਤਰੀਕੇ ਵੀ ਵਰਤੇ ਜਾਂਦੇ ਹਨ।
ਟਰਾਂਸਪਲਾਂਟੇਸ਼ਨ ਸੋਸਾਇਟੀ ਆਫ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਪ੍ਰਧਾਨ, ਪਰੋਫੈਸਰ ਟੋਬੀ ਕੋਟਸ ਨੇ ਇਸ ਦੀ ਖੋਜ ਕੀਤੀ ਹੈ। ਉਹਨਾਂ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ ਵਿਦੇਸ਼ਾਂ ਵਿੱਚ ਜਨਮੇ ਲੋਕਾਂ ਨੂੰ ਲਗਦਾ ਹੈ ਕਿ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਸ਼ਰੀਰਕ ਅੰਗਾਂ ਦੀ ਪ੍ਰਾਪਤੀ ਲਈ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
‘ਤੇ ਇਸੀ ਕਾਰਨ ਉਹ ਲੋਕ ਵਿਦੇਸ਼ਾਂ ਦਾ ਰੁੱਖ ਕਰਦੇ ਹਨ’।
‘ਮੈਨੂੰ ਇਹ ਜਾਣ ਕਿ ਬਹੁਤ ਹੀ ਹੈਰਾਨੀ ਹੋਈ ਸੀ ਕਿ ਲਗਭਗ ਦੋ ਤਿਹਾਈ ਅੰਗ ਪ੍ਰਾਪਤ ਕਰਨ ਵਾਲਿਆਂ ਨੂੰ ਉਹਨਾਂ ਦੇ ਡਾਕਟਰਾਂ ਨੇ ਵਿਦੇਸ਼ਾਂ ਵਿੱਚੋਂ ਅੰਗ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਸੀ’।
‘ਅਤੇ ਇਹਨਾਂ ਡਾਕਟਰਾਂ ਵਿੱਚੋਂ ਤਕਰੀਬਨ ਅੱਧਿਆਂ ਨੇ ਅਜਿਹੇ ਮਰੀਜਾਂ ਦੀ ਦੇਖਭਾਲ ਕੀਤੀ ਸੀ, ਜਿਨਾਂ ਨੇ ਵਿਦੇਸ਼ਾਂ ਤੋਂ ਸਰਜਰੀ ਕਰਵਾਈ ਸੀ’।
ਉਪਰ ਦਿੱਤੇ ਲਿੰਕ ਤੇ ਕਲਿੱਕ ਕਰਕੇ, ਪੂਰੀ ਗਲਬਾਤ ਸੁਣੋ।