Key Points
- ਆਸਟ੍ਰੇਲੀਅਨ ਯੁੱਧਾਂ ਨੂੰ ਉਦੋਂ ਵੀ ਸਵੀਕਾਰ ਕੀਤਾ ਜਾ ਸਕਦਾ ਸੀ ਜਦੋਂ 'ਟੇਰਾ ਨੂਲਿਅਸ' ਦੀ ਘੋਸ਼ਣਾ ਨੂੰ ਕਾਨੂੰਨੀ ਤੌਰ 'ਤੇ ਚੁਣੌਤੀ ਦਿੱਤੀ ਗਈ ਸੀ ਅਤੇ ਪਲਟ ਦਿੱਤਾ ਗਿਆ ਸੀ।
- 1788 ਵਿੱਚ ਪਹਿਲੇ ਬੇੜੇ ਦੇ ਆਉਣ ਤੋਂ ਲੈ ਕੇ 1930 ਦੇ ਦਹਾਕੇ ਦੇ ਮੱਧ ਤੱਕ ਪੂਰੇ ਮਹਾਂਦੀਪ ਵਿੱਚ ਆਸਟ੍ਰੇਲੀਅਨ ਜੰਗਾਂ ਲੜੀਆਂ ਗਈਆਂ ਸਨ।
- ਮਾਹਰਾਂ ਦੀਆਂ ਟੀਮਾਂ ਦੁਆਰਾ ਉਜਾਗਰ ਕੀਤੇ ਗਏ ਬਸਤੀਵਾਦੀ ਰਿਕਾਰਡ ਅਤੇ ਪੁਰਾਤੱਤਵ ਸਬੂਤ ਸੰਘਰਸ਼ ਦੇ ਭਿਆਨਕ ਪੈਮਾਨੇ ਨੂੰ ਦਰਸਾਉਂਦੇ ਹਨ।
ਚੇਤਾਵਨੀ: ਇਸ ਐਪੀਸੋਡ ਵਿੱਚ ਕੁੱਝ ਅਜਿਹੀਆਂ ਹਿੰਸਾ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਕੁੱਝ ਲੋਕਾਂ ਲਈ ਤਣਾਅਪੂਰਣ ਹੋ ਸਕਦੀਆਂ ਹਨ।
ਤਾਂ ਉਸ ਵੇਲੇ ਇਸ ਦਾ ਨਾਂ ਆਸਟ੍ਰੇਲੀਆ ਨਹੀਂ ਸੀ ਬਲਕਿ ਕੈਪਟਨ ਜੇਮਜ਼ ਕੁੱਕ ਨੇ ਇਸ ਵਿਸ਼ਾਲ ਧਰਤੀ ਨੂੰ ‘ਟੈਰਾ ਨੁਲੀਅਸ’ ਦਾ ਨਾਂ ਦਿੱਤਾ ਸੀ ਜਿਸਦਾ ਅਰਥ ਹੈ ‘ਇਹ ਜ਼ਮੀਨ ਕਿਸੇ ਦੀ ਨਹੀ ਹੈ’।
ਇਹ ਮਹਾਂਦੀਪ ਟਾਪੂ ਉਸ ਸਮੇਂ ਸੈਂਕੜੇ ਵੱਖ-ਵੱਖ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਨਡਰ ਕੌਮਾਂ ਅਤੇ ਕਬੀਲਿਆਂ ਦਾ ਘਰ ਸੀ। ਇਹਨਾਂ ਸੈਂਕੜੇ ਹਜ਼ਾਰਾਂ ਆਦਿਵਾਸੀ ਲੋਕਾਂ ਨੂੰ ਤੁਰੰਤ ਬ੍ਰਿਟਿਸ਼ ਸਮਰਾਜ ਦੀ ਪਰਜਾ ਮੰਨਿਆ ਜਾਣ ਲੱਗ ਪਿਆ ਸੀ।
ਇਸ ਨੇ ਨੂੰ ਜਨਮ ਦਿੱਤਾ। ਇਹ ਲੜਾਈਆਂ ਸਵਦੇਸ਼ੀ ਲੋਕਾਂ ਅਤੇ ਇੱਥੇ ਵੱਸਣ ਵਾਲਿਆਂ ਵਿਚਕਾਰ ਬੇਰਹਿਮ ਸੰਘਰਸ਼ਾਂ ਨੂੰ ਦਰਸਾਉਂਦੀਆਂ ਹਨ ਜਿੰਨ੍ਹਾਂ ਨੂੰ ਆਸਟ੍ਰੇਲੀਆ ਦੀ ਨੀਂਹ ਦੇ ਇੱਕ ਚਿੰਨ ਵਜੋਂ ਦੇਖਿਆ ਜਾਂਦਾ ਹੈ। ਪਰ ਇਸ ਭਿਆਨਕ ਇਤਿਹਾਸ ਨੂੰ ਆਖਰਕਾਰ ਪਛਾਣ ਮਿਲਣ ਲੱਗੀ ਹੈ।
ਫਿਲਮ ਨਿਰਮਾਤਾ ਯੂਰਪੀਅਨ ਵਿਰਾਸਤ ਵਾਲੀ ਇੱਕ ਅਰਰਾਂਡਾ ਅਤੇ ਕਾਲਕਾਡੂਨ ਔਰਤ ਹੈ। ਉਸ ਨੇ 2022 ਵਿੱਚ ਇੱਕ ਟੈਲੀਵਿਜ਼ਨ ਸੀਰੀਜ਼ ਜਾਰੀ ਕੀਤੀ ਸੀ ਜੋ ਬ੍ਰਿਟਿਸ਼ ਵਸਨੀਕਾਂ ਤੋਂ ਆਪਣੀਆਂ ਜ਼ਮੀਨਾਂ ਦੀ ਰੱਖਿਆ ਕਰਨ ਵਾਲੇ ਆਦਿਵਾਸੀ ਲੋਕਾਂ ਦੇ ਸੰਘਰਸ਼ ਦੀ ਪ੍ਰਕਿਰਤੀ ਦਾ ਵੇਰਵਾ ਦਿਖਾਉਂਦੀ ਹੈ।
ਇਹ ਉਹ ਜੰਗਾਂ ਸਨ ਜੋ ਆਸਟ੍ਰੇਲੀਆ ਵਿੱਚ ਲੜੀਆਂ ਗਈਆਂ ਸਨ, ਅਤੇ ਇਹ ਉਹ ਯੁੱਧ ਸਨ ਜਿਨ੍ਹਾਂ ਨੇ ਅਸਲ ਵਿੱਚ ਆਧੁਨਿਕ ਆਸਟ੍ਰੇਲੀਆ ਬਣਾਇਆ ਸੀ।Rachel Perkins, Filmmaker.
ਭਾਵੇਂ ਸਨ 1788 ਵਿਚ ਪਹਿਲੀ ਫਲੀਟ ਦੇ ਆਉਣ ਤੋਂ ਲੈ ਕੇ 1930 ਤੱਕ ਦੇ ਦਹਾਕੇ ਦੇ ਅੱਧ ਤੱਕ, ਪੂਰੇ ਮਹਾਂਦੀਪ ਵਿੱਚ ਲੜੀਆਂ ਗਈਆਂ ਸਨ ਪਰ ਇਹਨਾਂ ਸੰਘਰਸ਼ਾਂ ਨੂੰ 20ਵੀਂ ਸਦੀ ਦੇ ਅਖੀਰ ਤੱਕ ਸਕੂਲਾਂ ਵਿੱਚ ਨਹੀਂ ਪੜਾਇਆ ਗਿਆ, ਇੱਥੋਂ ਤੱਕ ਕਿ ਇਹਨਾਂ ਨੂੰ ਲੜਾਈਆਂ ਵਜੋਂ ਵੀ ਸਵੀਕਾਰ ਨਹੀਂ ਕੀਤਾ ਗਿਆ ਸੀ।
ਆਸਟ੍ਰੇਲੀਆ ਦੇ ਸਭ ਤੋਂ ਸਤਿਕਾਰਤ ਇਤਿਹਾਸਕਾਰ ਅਤੇ ਯੁੱਧ ਵਿਸ਼ੇ ਦੇ ਮਾਹਰਾਂ ਵਿੱਚੋਂ ਇੱਕ ਹਨ। ਜਦੋਂ ਉਹਨਾਂ ਨੇ 1966 ਵਿੱਚ ਇਤਿਹਾਸ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਆਦਿਵਾਸੀ ਲੋਕਾਂ ਦਾ ਕੋਈ ਜ਼ਿਕਰ ਨਹੀਂ ਸੀ।
Watch the trailer for The Australian Wars:
ਪ੍ਰੋਫੈਸਰ ਰੇਨੋਲਡ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਸੀ ਕਿਉਂਕਿ ਇਹ ਗੁਰੀਲਾ ਵਾਰਜ਼ ਸਨ।
ਆਸਟ੍ਰੇਲੀਅਨ ਫਰੰਟੀਅਰ ਵਾਰਜ਼ ਦੇ ਇੱਕ ਹੋਰ ਮਾਹਰ ਇਤਿਹਾਸਕਾਰ ਡਾਕਟਰ ਨਿਕੋਲਸ ਕਲੈਮੈਂਟਸ ਵੀ ਪ੍ਰੋਫੈਸਰ ਰੇਨੋਲਡਜ਼ ਨਾਲ ਸਹਿਮਤ ਹਨ।
ਰੇਚਲ ਪਰਕਿਨਜ਼ ਦੱਸਦੇ ਹਨ ਕਿ ਅਜਿਹੇ ਰਾਜਨੀਤਿਕ ਕਾਰਨ ਟੇਰਾ ਨੁਲੀਅਸ ਅਤੇ ਬ੍ਰਿਟਿਸ਼ ਕਾਨੂੰਨ ਦੀ ਧਾਰਨਾ ਬਾਰੇ ਸੋਚਣ ਨੂੰ ਮਜਬੂਰ ਕਰਦੇ ਹਨ।
“ਉਹ ਇਸ ਨੂੰ ਉਦੋਂ ਇੱਕ ਯੁੱਧ ਵਜੋਂ ਜਾਣਦੇ ਸਨ। ਸਾਰੇ ਬਸਤੀਵਾਦੀ ਦਸਤਾਵੇਜ਼ਾਂ ਵਿੱਚ ਯੁੱਧ ਦਾ ਜ਼ਿਕਰ ਕੀਤਾ ਗਿਆ ਹੈ, ਪਰ 20ਵੀਂ ਅਤੇ 21ਵੀਂ ਸਦੀ ਵਿੱਚ, ਅਸੀਂ ਉਸ ਨੂੰ ਗੁਆ ਦਿੱਤਾ ਹੈ ਅਤੇ ਮੈਂ ਸੋਚਦਾ ਹਾਂ ਕਿ ਇੱਥੇ ਕੁਝ ਅੰਤਰੀਵ ਰਾਜਨੀਤਿਕ ਕਾਰਨ ਵੀ ਹਨ ਜਿਸ ਕਾਰਨ ਬਹੁਤ ਸਾਰੇ ਲੋਕ ਇਸਨੂੰ ਯੁੱਧ ਵਜੋਂ ਨਹੀਂ ਪਛਾਣ ਸਕਦੇ, ”ਡਾ ਕਲੇਮੈਂਟਸ।
Frontier conflicts took place across the nation. Source: Supplied / Australian War Memorial Source: Supplied
ਮੈਬੋ ਫੈਸਲਾ
ਪ੍ਰੋਫੈਸਰ ਰੇਨੋਲਡਜ਼ ਦੱਸਦੇ ਹਨ ਕਿ 1990 ਦੇ ਦਹਾਕੇ ਦੇ ਆਰੰਭ ਵਿੱਚ ਵੀ ਇੰਨ੍ਹਾਂ ਯੁੱਧਾਂ ਨੂੰ ਸਵੀਕਾਰ ਕੀਤੇ ਜਾਣ ਦੀ ਇੱਕ ਉਦਾਹਰਣ ਮਿਲਦੀ ਹੈ ਜਦੋਂ ਟੇਰਾ ਨੁਲੀਅਸ ਦੀ ਘੋਸ਼ਣਾ ਨੂੰ ਕਾਨੂੰਨੀ ਤੌਰ ‘ਤੇ ਚੁਣੌਤੀ ਦਿੱਤੀ ਗਈ ਸੀ ਅਤੇ ਇਸਨੂੰ ਉਲਟਾ ਦਿੱਤਾ ਗਿਆ ਸੀ। ਅਜਿਹਾ ਕੀਤਾ ਜਾਣ ਨੂੰ ਇਤਿਹਾਸਕ ਮੈਬੋ ਫੈਸਲੇ ਵਜੋਂ ਜਾਣਿਆ ਜਾਂਦਾ ਹੈ।
ਡਾਕਟਰ ਕਲੈਮੈਂਟਸ ਦਾ ਕਹਿਣਾ ਹੈ ਕਿ ਬ੍ਰਿਟਿਸ਼ ਸਮਰਾਜ ਵੱਲੋਂ ਸਵਦੇਸ਼ੀ ਲੋਕਾਂ ਦੀ ਜ਼ਮੀਨ ਦੀ ਮਾਲਕੀ ਨੂੰ ਮਾਨਤਾ ਦੇਣ ਵਿੱਚ ਅਸਫਲਤਾ ਇੱਕ ਇਤਿਹਾਸਕ ਵਿਸੰਗਤੀ ਹੈ।
ਅਤੇ ਗੱਲ ਕਰਨ ਦੀ ਅਸਫਲਤਾ ਨੇ ਵਹਿਸ਼ੀ ਖੂਨ ਖਰਾਬੇ ਦੀ ਅਗਵਾਈ ਕੀਤੀ।
ਮਾਹਰਾਂ ਦੀਆ ਟੀਮਾਂ ਵੱਲੋਂ ਸਾਹਮਣੇ ਆਏ ਕੋਲੋਨੀਅਲ ਰਿਕਾਰਡ ਅਤੇ ਆਰਕਏਓਲੀਜਕਲ ਸਬੂਤ ਸੰਘਰਸ਼ ਦੇ ਭਿਆਨਕ ਪੈਮਾਨੇ ਨੂੰ ਦਰਸਾਉਂਦੇ ਹਨ।
ਇਕੱਲੇ ਆਸਟ੍ਰੇਲੀਆ ਦੇ ਨੈਸ਼ਨਲ ਮਿਊਜ਼ੀਅਮ ਕੋਲ ਆਪਣੇ ਭੰਡਾਰ ਵਿੱਚ ਆਦਿਵਾਸੀ ਪੂਰਵਜਾਂ ਦੇ 400 ਤੋਂ ਵੱਧ ਅਵਸ਼ੇਸ ਰੱਖੇ ਹੋਏ ਹਨ ਜੋ ਸਾਬਿਤ ਕਰਦੇ ਹਨ ਕਿ ਬਹੁਤ ਸਾਰੇ ਫਾਂਸੀ, ਸਿਰ ਕੱਟਣ ਅਤੇ ਕਤਲੇਆਮ ਕਾਰਨ ਮਾਰੇ ਗਏ ਸਨ।
ਰੇਚਲ ਪਰਕਿਨਜ਼ ਦਾ ਕਹਿਣਾ ਹੈ ਕਿ ਜਿਹੜੇ ਬਚੇ ਹਨ, ਉਹਨਾਂ ਦੇ ਵੰਸ਼ਜ ਹਮੇਸ਼ਾਂ ਇਸ ਕਤਲੇਆਮ ਨੂੰ ਯਾਦ ਰੱਖਣਗੇ।
Rachel Perkins - The Australian Wars Credit: Dylan River/Blackfella Films
ਬਲੈਕ ਵਾਰ
ਤਸਮਾਨੀਆ ਦਾ ਕਾਲਾ ਯੁੱਧ 1824 ਅਤੇ 1831 ਵਿਚਕਾਰ ਲੜਿਆ ਗਿਆ ਸੀ। ਡਾਕਟਰ ਕਲੈਮੈਂਟਸ ਦੱਸਦੇ ਹਨ ਕਿ ਇਹ ਸਭ ਤੋਂ ਤੀਬਰ ਫਰੰਟੀਅਰ ਸੰਘਰਸ਼ ਸੀ।
ਆਸਟ੍ਰੇਲੀਅਨ ਵਾਰਜ਼ ਸੀਰੀਜ਼ ਵਿੱਚ ਰੇਚਲ ਪਰਕਿਨਜ਼ ਦੱਸਦੇ ਹਨ ਕਿ ਇੱਕਲੇ ਬਲੈਕ ਵਾਰਜ਼ ਦੌਰਾਨ ਮਾਰੇ ਗਏ ਤਸਮਾਨੀਅਨ ਲੋਕਾਂ ਦੀ ਗਿਣਤੀ ਕੋਰੀਆ, ਮਲੇਸ਼ੀਆ, ਇੰਡੋਨੇਸ਼ੀਆ, ਵੀਅਤਨਾਮ ਅਤੇ ਸ਼ਾਂਤੀ ਰੱਖਿਅਕ ਮਿਸ਼ਨਾਂ ਨੂੰ ਮਿਲਾ ਕੇ ਮਾਰੇ ਗਏ ਤਸਮਾਨੀਅਨ ਲੋਕਾਂ ਨਾਲੋਂ ਜ਼ਿਆਦਾ ਸੀ।
ਡਾ. ਨਿਕੋਲਸ ਕਲੈਮੈਂਟਸ ਦਾ ਕਹਿਣਾ ਹੈ ਕਿ ਕੋਲੋਨੀਅਲ ਅਥਾਰਟੀਆਂ ਅਤੇ ਵਸਨੀਕਾਂ ਨੂੰ ਆਦਿਵਾਸੀ ਲੋਕਾਂ ਦੁਆਰਾ ਡਰਾਇਆ ਗਿਆ ਸੀ।
ਪਰ ਯੂਰੋਪੀ ਲੋਕ ਜਿੱਤ ਗਏ ਅਤੇ ਉਹਨਾਂ ਨੇ ਤਸਮਾਨੀਆ ਦੇ ਸਵਦੇਸ਼ੀ ਲੋਕਾਂ ਨੂੰ ਲਗਭਗ ਖਤਮ ਹੀ ਕਰ ਦਿੱਤਾ।
ਅਤੇ ਹਿੰਸਾ ਦਾ ਵੱਡਾ ਹਿੱਸਾ ਜਿਨਸੀ ਹਿੰਸਾ ਸੀ ਜਿਸ ਵਿੱਚ ਬਹੁਤ ਸਾਰੀਆਂ ਆਦਿਵਾਸੀ ਔਰਤਾਂ ਦਾ ਪ੍ਰਣਾਲੀਗਤ ਬਲਾਤਕਾਰ ਅਤੇ ਅਗਵਾ ਹੋਣਾ ਆਮ ਗੱਲ ਸੀ।
Eddie Mabo with his legal team. Source: SBS Credit: National Museum of Australia
ਇਹ ਇੱਕ ਸਿਖਲਾਈ ਪ੍ਰਾਪਤ ਅਰਧ ਸੈਨਿਕ ਬਲ ਸੀ ਜੋ ਦਹਿਸ਼ਤ ਪੈਦਾ ਕਰਨ ਲਈ ਵਰਤਿਆ ਜਾਂਦਾ ਸੀ।
ਇਹਨਾਂ ਆਦਮੀਆਂ ਨੂੰ ਵਰਦੀਆਂ, ਬੰਦੂਕਾਂ ਅਤੇ ਘੋੜੇ ਦਿੱਤੇ ਗਏ ਸਨ। ਡਾਕਟਰ ਕਲੇਮੈਂਟਸ ਦਾ ਮੰਨਣਾ ਹੈ ਕਿ ਇਹਨਾਂ ਵਿਅਕਤੀਆਂ ਨੂੰ ਗੋਰੇ ਅਫਸਰਾਂ ਵਲੋਂ ਲਾਲਚ ਦੇ ਕੇ ਵਰਤਿਆ ਗਿਆ ਸੀ।
A nineteenth century engraving of an aboriginal camp - Marmocchi Source: Getty Source: Getty
Nowhere was resistance to white colonisers greater than from Tasmanian Aboriginal people, but within a generation only a few had survived the Black War. Source: The Conversation / Robert Dowling/National Gallery of Victoria via The Conversation Source: The Conversation / Robert Dowling/National Gallery of Victoria via The Conversation
ਹੋਰ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ:
LISTEN TO
ਆਸਟ੍ਰੇਲੀਅਨ ਜੰਗਾਂ ਕਿਹੜੀਆਂ ਸਨ ਅਤੇ ਇਹਨਾਂ ਨੂੰ ਇਤਿਹਾਸ ਵਿੱਚ ਮਾਨਤਾ ਕਿਉਂ ਨਹੀਂ ਦਿੱਤੀ ਜਾਂਦੀ?
SBS Punjabi
27/05/202412:35
is available to stream on SBS On Demand in five languages: Simplified Chinese, Arabic, Traditional Chinese, Vietnamese, and Korean. The series is also available with audio descriptions/subtitles for blind or vision-impaired audiences.
This content was first published in September 2022.