Key Points
- ਮਸ਼ਰੂਮ ਦੀਆਂ ਇੱਕ ਲੱਖ ਵਿਲੱਖਣ ਕਿਸਮਾਂ ਵਿੱਚੋਂ ਆਸਟ੍ਰੇਲੀਆ ਵਿੱਚ ਅੰਦਾਜ਼ਨ ਚੌਥਾਈ ਹਿੱਸਾ ਪਾਇਆ ਜਾਂਦਾ ਹੈ।
- ਆਸਟ੍ਰੇਲੀਆ ਵਿੱਚ ਮਸ਼ਰੂਮਾਂ ਦੀਆਂ ਖਾਧੀਆਂ ਜਾਣ ਵਾਲੀਆਂ ਕਿਸਮਾਂ ਦੀ ਪਛਾਣ ਕਰਨ ਲਈ ਸਾਵਧਾਨੀ ਅਤੇ ਮੁਹਾਰਤ ਦੀ ਲੋੜ ਹੁੰਦੀ ਹੈ।
- ਘਾਤਕ 'ਡੈਥ ਕੈਪ ਮਸ਼ਰੂਮਜ਼' ਨੂੰ ਹੋਰ ਜੰਗਲੀ ਮਸ਼ਰੂਮਾਂ ਤੋਂ ਵੱਖਰਾ ਕਰ ਕੇ ਦੇਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਇਹ ਖਾਣ ਵਾਲੀਆਂ ਕਿਸਮਾਂ ਵਰਗੀਆਂ ਹੀ ਲੱਗਦੀਆਂ ਹਨ।
ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਖੁੰਬਾਂ ਦਾ ਭੋਜਨ ਕਾਫੀ ਪ੍ਰਸਿੱਧ ਹੈ, ਪਰ ਆਸਟ੍ਰੇਲੀਆ ਵਿੱਚ ਨਵੇਂ ਆਏ ਪ੍ਰਵਾਸੀਆਂ ਨੂੰ ਸ਼ਾਇਦ ਇੱਹ ਪਤਾ ਨਾ ਹੋਵੇ ਕਿ ਜੰਗਲੀ ਉੱਲੀ ਜਿਹੜੀ ਉਹ ਆਮ ਖੁੱਲੇ ਇਲਾਕਿਆਂ ਵਿੱਚ ਦੇਖਦੇ ਹਨ, ਹਾਨੀਕਾਰਕ ਵੀ ਹੋ ਸਕਦੀ ਹੈ।
ਕੁੱਝ ਪ੍ਰਵਾਸੀਆਂ ਲਈ ਮਸ਼ਰੂਮ ਦਾ ਖਾਣਾ ਉਹਨਾਂ ਦੀਆਂ ਭਾਵਨਾਵਾਂ ਅਤੇ ਸੱਭਿਆਚਾਰ ਨਾਲ ਜੁੜਿਆ ਹੋ ਸਕਦਾ ਹੈ ਅਤੇ ਇਸ ਨੂੰ ਪਰਿਵਾਰ ਅਤੇ ਦੋਸਤਾਂ ਲਈ ਇੱਕ ਸਮਾਜਿਕ ਗਤੀਵਿਧੀ ਵਜੋਂ ਜਾਂ ਭੋਜਨ ਲੱਭਣ ਦੇ ਇੱਕ ਸਰੋਤ ਵਜੋਂ ਦੇਖਿਆ ਜਾ ਸਕਦਾ ਹੈ।
ਸਿਡਨੀ ਦੀ ਕ੍ਰਿਸਟੀ ਬਾਰਬਰਾ, ਆਪਣੀ ਦਾਦੀ ਨੂੰ ਯਾਦ ਕਰਦਿਆਂ ਬਚਪਨ ਵਿੱਚ ਵਿਕਟੋਰੀਆ ਦੇ ਅਲਟੋਨਾ ਦੇ ਨੇੜੇ ਮਸ਼ਰੂਮ ਖਾਣ ਦਾ ਜ਼ਿਕਰ ਕਰਦੀ ਹੈ।
"ਮੇਰੀ ਦਾਦੀ 1940 ਦੇ ਦਹਾਕੇ ਦੇ ਅਖੀਰ ਵਿੱਚ ਮਾਲਟਾ ਤੋਂ ਆਸਟ੍ਰੇਲੀਆ ਆਈ ਸੀ ਅਤੇ ਆਪਣੇ ਸ਼ੁਰੂਆਤੀ ਸਾਲਾਂ ਵਿੱਚ ਜਦੋਂ ਉਹਨਾਂ ਨੇ ਮਸ਼ਰੂਮਿੰਗ ਸ਼ੁਰੂ ਕੀਤੀ ਤਾਂ ਉਹ ਉਹਨਾਂ ਨੂੰ ਖੁੱਸ਼ ਰੱਖਣ ਦਾ ਇੱਕ ਜ਼ਰੀਆ ਸੀ।"
ਨਿਊ ਸਾਊਥ ਵੇਲਜ਼ ਵਿੱਚ ਵਾਈਲਡ ਫੂਡ ਵਰਕਸ਼ਾਪ ਤੋਂ ਡਿੲੋਗੇ ਬੋਨੇਟ ਲੋਕਾਂ ਨੂੰ ਜੰਗਲੀ ਭੋਜਨ ਅਤੇ ਖਾਸ ਕਰ ਪਾਈਨ ਦੇ ਜੰਗਲਾਂ ਵਿੱਚ ਖੁੰਬਾਂ ਨੂੰ ਗ੍ਰਹਿਣ ਕਰਨ ਬਾਰੇ ਸਿਖਲਾਈ ਦਿੰਦੇ ਹਨ।
A mycologist examines Laccaria fungi in a Cool Temperate Rainforest. Credit: Jason Edwards/Getty Images
ਪ੍ਰੋਫੈਸਰ ਬ੍ਰੈਟ ਸਮਰੈਲ ਵਿਖੇ, ਆਸਟ੍ਰੇਲੀਅਨ ਇੰਸਟੀਟਿਊਟ ਆਫ਼ ਬੋਟੈਨੀਕਲ ਸਾਇੰਸ ਵਿੱਚ ਵਿਗਿਆਨ, ਸਿੱਖਿਆ ਅਤੇ ਸੰਭਾਲ ਦੇ ਮੁੱਖ ਵਿਗਿਆਨੀ ਅਤੇ ਨਿਰਦੇਸ਼ਕ ਹਨ।
ਉਹ ਕਹਿੰਦੇ ਹਨ ਕਿ ਆਸਟ੍ਰੇਲੀਆ ਵਿੱਚ ਖਾਣਯੋਗ ਮਸ਼ਰੂਮਾਂ ਦੀਆਂ ਕਿਸਮਾਂ ਦੀ ਪਛਾਣ ਕਰਨ ਲਈ ਸਾਵਧਾਨੀ ਅਤੇ ਮੁਹਾਰਤ ਦੀ ਲੋੜ ਹੁੰਦੀ ਹੈ।
ਪ੍ਰੋਫੈਸਰ ਸਮਰੈਲ ਪੌਦਿਆਂ ਦੇ ਰੋਗਾਂ ਦੇ ਵਿਗਿਆਨੀ ਅਤੇ 'ਫਮਜਾਈ' ਮਾਹਿਰ ਵੀ ਹਨ। ਉਹਨਾਂ ਨੇ ਉੱਲੀ ਦੀਆਂ 120 ਤੋਂ ਵੱਧ ਕਿਸਮਾਂ ਦਾ ਵਰਣਨ ਕਰਨ ਵਿੱਚ ਮਦਦ ਕੀਤੀ ਹੈ ਅਤੇ 150 ਤੋਂ ਵੱਧ ਜਨਰਲ ਲੇਖ, ਕਿਤਾਬਾਂ ਅਤੇ ਕਿਤਾਬਾਂ ਦੇ ਅਧਿਆਏ ਪ੍ਰਕਾਸ਼ਿਤ ਕੀਤੇ ਹਨ।
ਉਹਨਾਂ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਆਸਟ੍ਰੇਲੀਆ ਵਿੱਚ ਜ਼ਹਿਰੀਲੇ ਮਸ਼ਰੂਮ ਖਾਣ ਨਾਲ ਕੁੱਝ ਲੋਕਾਂ ਦੀ ਮੌਤ ਵੀ ਹੋਈ ਹੈ।
ਆਸਟ੍ਰੇਲੀਆ ਵਿੱਚ ਖੁੰਭਾਂ ਦੀਆਂ ਇੱਕ ਲੱਖ ਵਿਲੱਖਣ ਕਿਸਮਾਂ ਦਾ ਅੰਦਾਜ਼ਨ ਚੌਥਾਈ ਹਿੱਸਾ ਹੈ।
ਪ੍ਰੋਫੈਸਰ ਸਮਰੇਲ ਦਾ ਕਹਿਣਾ ਹੈ ਕਿ ਜ਼ਹਿਰੀਲੀਆਂ ਪ੍ਰਜਾਤੀਆਂ ਦੀ ਪਛਾਣ ਕਰਨ ਲਈ ਵਿਸ਼ੇਸ਼ ਗਿਆਨ ਹੋਣ ਦੀ ਲੋੜ ਹੈ।
ਡੈਥ ਕੈਪ ਮਸ਼ਰੂਮ
ਡੈਥ ਕੈਪ ਮਸ਼ਰੂਮ (ਅਮੈਨਿਟਾ ਫੇਲੋਈਡਜ਼) ਤਸਮਾਨੀਆ, ਵਿਕਟੋਰੀਆ, ਦੱਖਣੀ ਆਸਟ੍ਰੇਲੀਆ ਅਤੇ ਏ.ਸੀ.ਟੀ ਵਿੱਚ ਪਾਈ ਜਾਂਦੀ ਹੈ।
ਤਸਮਾਨੀਆ ਵਿੱਚ, ਕੋਰਟਿਨਾਰੀਅਸ ਈਅਰਟੋਕਸਿਕਸ ਦੀ ਕਿਸਮ ਨਾਲ ਕਿਡਨੀ ਫੇਲ ਹੋ ਜਾਂਦੀ ਹੈ ਜਿਸ ਲਈ ਡਾਇਲਸਿਸ ਦੀ ਲੋੜ ਪੈਂਦੀ ਹੈ।
Source: Moment RF / Simon McGill/Getty Images
ਪਛਾਣ ਕਰਨ ਦੀ ਮੁਹਾਰਤ
ਸ਼੍ਰੀਮਾਨ ਬੋਨੇਟੋ ਫੋਰੈਸਟਰੀ ਨਿਊ ਸਾਊਥ ਵੇਲਜ਼ ਦੇ ਨਾਲ ਇੱਕ ਰਜਿਸਟਰਡ ਫੋਰੇਜਿੰਗ ਇੰਸਟ੍ਰਕਟਰ ਹਨ। ਉਹ ਕਹਿੰਦੇ ਹਨ ਕਿ ਖਾਣ ਵਾਲੀਆਂ ਖੁੰਭਾਂ ਅਤੇ ਜ਼ਹਿਰੀਲੀਆਂ ਖੁੰਭਾਂ ਵਿਚਲਾ ਫਰਕ ਪਛਾਨਣ ਲਈ ਤੁਹਾਨੂੰ ਖਾਸ ਵਿਸ਼ੇਸ਼ਤਾਵਾਂ ਦੀ ਪਛਾਣ ਕਰਨ ਦੀ ਲੋੜ ਹੁੰਦੀ ਹੈ ਜੋ ਕਿ ਕਦੇ-ਕਦਾਈ ਦਿਖਾਈ ਹੀ ਨਹੀਂ ਦਿੰਦੀਆਂ ਅਤੇ ਜਾਂ ਫਿਰ ਛੋਟੀ ਜਾਂ ਵੱਡੀ ਉਮਰ ਦੇ ਨਮੂਨਿਆਂ ਵਿੱਚ ਉਲਝਣ ਪੈਦਾ ਹੋ ਜਾਂਦੀ ਹੈ।
ਇਸ ਲਈ ਜੰਗਲ ਵਿੱਚ ਜਾਣ ਸਮੇਂ ਕਿਸੇ ਮਾਹਰ ਦਾ ਨਾਲ ਹੋਣਾ ਜ਼ਰੂਰੀ ਹੈ।
ਸ਼੍ਰੀਮਾਨ ਬੋਨੇਟੋ ਕਹਿੰਦੇ ਹਨ ਕਿ ਜਦੋਂ ਇੱਕ ਵਾਰ ਤੁਹਾਨੂੰ ਕਿਸੇ ਇਲਾਕੇ ਵਿੱਚ ਸੁਰੱਖਿਅਤ ਕਿਸਮਾਂ ਦੀ ਪਛਾਣ ਹੋ ਜਾਂਦੀ ਹੈ ਤਾਂ ਉਸਤੋਂ ਬਾਅਦ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ।
ਮੁਸ਼ਕਿਲ ਉਦੋਂ ਆਉਂਦੀ ਹੈ ਜਦੋਂ ਤੁਸੀਂ ਕਿਸੇ ਨਵੇਂ ਇਲਾਕੇ ਵਿੱਚ ਜਾਂਦੇ ਹੋ ਅਤੇ ਇੱਕੋ ਜਿਹੀਆਂ ਦਿੱਸਣ ਵਾਲੀਆਂ ਕਿਸਮਾਂ ਵਿੱਚ ਉਲਝ ਜਾਂਦੇ ਹੋ।
ਪ੍ਰੋਫੈਸਰ ਸਮਰੇਲ ਕਹਿੰਦੇ ਹਨ ਕਿ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਗਲ ਰਹੀ ਮਸ਼ਰੂਮ ਨੂੰ ਨਾ ਚੁਣੋ।
Mushroom - Pixabay Source: Pixabay
ਮਸ਼ਰੂਮ ਦਾ ਮੌਸਮ
ਸ਼੍ਰੀਮਾਨ ਬੋਨੇਟੋ ਦਾ ਕਹਿਣਾ ਹੈ ਕਿ ਮਸ਼ਰੂਮ ਖਾਣ ਦੇ ਚਾਹਵਾਨਾਂ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਮਸ਼ਰੂਮ ਦਾ ਸੀਜ਼ਨ ਕਦੋਂ ਸ਼ੁਰੂ ਹੁੰਦਾ ਹੈ।
ਠੰਡੇ ਅਤੇ ਸਿੱਲੇ ਮੌਸਮ ਦੌਰਾਨ ਜੰਗਲੀ ਖੇਤਰਾਂ ਵਿੱਚ ਖੁੰਭਾਂ ਪੈਦਾ ਹੁੰਦੀਆਂ ਹਨ।
ਉਹਨਾਂ ਦੱਸਿਆ ਕਿ ਵਿਕਟੋਰੀਆ ਵਿੱਚ ਇਹ ਥੋੜਾ ਸਮਾਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਅਤੇ ਨਿਊ ਸਾਊਥ ਵੇਲਜ਼ ਵਿੱਚ ਇਹ ਥੋੜਾ ਜਿਹਾ ਬਾਅਦ ਵਿੱਚ ਸ਼ੁਰੂ ਹੁੰਦਾ ਹੈ।
ਰਾਜ ਅਤੇ ਖੇਤਰਾਂ ਦੇ ਵੱਖੋ-ਵੱਖ ਕਾਨੂੰਨ
ਸ਼੍ਰੀਮਾਨ ਬੋਨੇਟੋ ਦੱਸਦੇ ਹਨ ਕਿ ਆਸਟ੍ਰੇਲੀਆ ਦੇ ਹਰੇਕ ਰਾਜ ਅਤੇ ਪ੍ਰਦੇਸ਼ ਵਿੱਚ ਖੂੰਭਾਂ ਨੂੰ ਇਕੱਠੇ ਕਰਨ ਬਾਰੇ ਵੱਖ-ਵੱਖ ਨਿਯਮ ਹਨ, ਇਸ ਲਈ ਤੁਹਾਡੇ ਸਥਾਨਕ ਖੇਤਰ ਵਿੱਚ ਨਿਯਮਾਂ ਤੋਂ ਜਾਣੂ ਹੋਣਾ ਮਹੱਤਵਪੂਰਨ ਹੈ।
ਸ਼੍ਰੀਮਾਨ ਬੋਨੇਟੋ ਦੱਸਦੇ ਹਨ ਕਿ ਨਿੱਜੀ ਜਾਇਦਾਦ ਉੱਤੇ ਖਾਣ ਲਈ ਮਸ਼ਰੂਮ ਉਗਾਉਣ ਦੀ ਇਜਾਜ਼ਤ ਹੁੰਦੀ ਹੈ।
ਵਿੱਚ ਰਾਜ ਦੇ ਜੰਗਲਾਂ ਵਿੱਚ ਪਾਈਨ ਮਸ਼ਰੂਮ ਦੀ ਕਟਾਈ ਕਰਨ ਦੀ ਇਜਾਜ਼ਤ ਹੈ ਪਰ ਦੂਜੇ ਰਾਜਾਂ ਵਿੱਚ ਅਜਿਹਾ ਨਹੀਂ ਹੈ।
ਪੱਛਮੀ ਆਸਟ੍ਰੇਲੀਆ ਵਿੱਚ ਤੁਹਾਨੂੰ ਮਸ਼ਰੂਮ ਦੀ ਵਾਢੀ ਕਰਨ ਦੀ ਇਜਾਜ਼ਤ ਨਹੀਂ ਹੈ, ਭਾਵੇਂ ਉਹ ਦੇਸੀ ਹੋਣ ਜਾਂ ਵਿਦੇਸ਼ੀ। ਵਿੱਚ ਵੀ ਤੁਹਾਨੂੰ ਇਜਾਜ਼ਤ ਨਹੀਂ ਹੈ ਅਤੇ ਵੀ ਇਸ ਉੱਤੇ ਸਖ਼ਤ ਹੈ।
Gilled Fungi, Amanita Ochrophylla, on the forest floor. Credit: Jason Edwards/Getty Images
ਜੇਕਰ ਇਸ ਅੇਪੀਸੋਡ ਵਿੱਚ ਪੇਸ਼ ਕੀਤੀ ਗਈ ਸਮੱਗਰੀ ਤੋਂ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਮਸ਼ਰੂਮ ਖਾਣ ਨਾਲ ਸਿਹਤ ਸਬੰਧੀ ਚਿੰਤਾ ਮਹਿਸੂਸ ਹੋਣ ਬਾਰੇ ਜਾਣਕਾਰੀ ਹੈ ਤਾਂ ਤੁਸੀਂ ਆਸਟ੍ਰੇਲੀਆ ਭਰ ਵਿੱਚ 131126 ਉੱਤੇ ਉੱਤੇ ਕਾਲ ਕਰ ਸਕਦੇ ਹੋ।
ਜੇਕਰ ਲੱਛਣ ਜਾਨਲੇਵਾਂ ਹਨ ਤਾਂ ਟ੍ਰਿਪਲ ਜ਼ੀਰੋ (000) ਉੱਤੇ ਕਾਲ ਕਰੋ।