ਮੈਲਬਰਨ ਪਹੁੰਚੇ ਉਲੰਪੀਅਨ ਅਕਾਸ਼ਦੀਪ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਹਾਕੀ ਦੇ ਮੈਦਾਨ ਵਿੱਚ ਸਫਲ ਹੋਣ ਲਈ ਕੀਤੇ ਜਾਣ ਵਾਲੀ ਮਿਹਨਤ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ। ਅਕਾਸ਼ਦੀਪ ਸਿੰਘ ਭਾਰਤ ਲਈ 247 ਮੈਚਾਂ ਵਿੱਚ 94 ਗੋਲ ਕਰਨ ਵਿੱਚ ਕਾਮਯਾਬ ਰਹੇ ਹਨ। ਉਹ 2014 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ।
2016 ਵਿੱਚ ਜੂਨੀਅਰ ਹਾਕੀ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਹਰਜੀਤ ਸਿੰਘ ਨੂੰ ਜਿੱਥੇ ਆਸਟ੍ਰੇਲੀਆ ਵਿੱਚ ਹਾਕੀ ਦਾ ਮਾਹੌਲ ਬਹੁਤ ਪਸੰਦ ਆਇਆ, ਉੱਥੇ ਹੀ ਭਾਰਤੀ ਹਾਕੀ ਖਿਡਾਰੀ ਪ੍ਰਦੀਮ ਮੋਰ ਨੇ ਆਪਣੇ ਇਸ ਦੌਰੇ ਦੌਰਾਨ ਪੰਜਾਬੀਆਂ ਵਲੋਂ ਮਿਲੇ ਪਿਆਰ ਨੂੰ ਬੇਹਦ ਅਹਿਮ ਦੱਸਿਆ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।