ਜਾਣੋ ਅੰਤਰਰਾਸ਼ਟਰੀ ਸਟੂਡੈਂਟ ਪੁਨੀਤ ਗੁਲਾਟੀ ਕਿਵੇਂ ਬਣੇ ਡਾਇਰੈਕਟਰ, ਬਾਲੀਵੁੱਡ ਦੇ ਉੱਘੇ ਫਿਲਮਕਾਰ ਨਾਲ ਬਣਾਈ ਸਹਿ-ਨਿਰਦੇਸ਼ਿਤ ਫ਼ਿਲਮ

Punit.jpg

ਪੁਨੀਤ ਗੁਲਾਟੀ , ਡਾਇਰੈਕਟਰ

2007 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਪੁਨੀਤ ਗੁਲਾਟੀ ਹੁਣ ਪ੍ਰਵਾਸੀਆਂ ਦੀਆਂ ਕਹਾਣੀਆਂ ਨੂੰ ਆਪਣੀਆਂ ਫ਼ਿਲਮਾਂ ਰਾਹੀਂ ਦੁਨੀਆਂ ਦੇ ਸਾਹਮਣੇ ਲਿਆ ਰਹੇ ਹਨ। ਪੁਨੀਤ ਨੇ 'ਸਿਤਾਰਾ' ਨਾਮ ਦੀ ਫਿਲਮ ਬਾੱਲੀਵੁਡ ਦੇ ਉੱਘੇ ਡਾਇਰੈਕਟਰ ਕਬੀਰ ਖਾਨ ਦੇ ਨਾਲ ਸਹਿ ਨਿਰਦੇਸ਼ਿਤ ਕੀਤੀ ਹੈ। ਪੰਜਾਬ ਦੇ ਜਲੰਧਰ ਤੋਂ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਤੱਕ ਦਾ ਸਫਰ ਪੁਨੀਤ ਨੇ ਕਿਵੇਂ ਤੈਅ ਕੀਤਾ? ਸੁਣੋ ਐਸ ਬੀ ਐਸ ਪੰਜਾਬੀ ਦੀ ਇਸ ਖ਼ਾਸ ਪੇਸ਼ਕਰੀ ਵਿੱਚ.....


ਆਪਣੀ ਪਹਿਲੀ ਫਿਲਮ ਲਈ ਕਈ ਪੁਰਸਕਾਰ ਜਿੱਤਣ ਤੋਂ ਬਾਅਦ, ਪੁਨੀਤ ਨੇ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਕਬੀਰ ਖਾਨ ਨਾਲ ਆਪਣੀ ਨਵੀਨਤਮ ਫਿਲਮ ਦਾ ਸਹਿ-ਨਿਰਦੇਸ਼ਨ ਕੀਤਾ ਹੈ।

'ਸਿਤਾਰਾ' ਨਾਮ ਦੀ ਇਸ ਫਿਲਮ ਨੂੰ 'ਮਾਈ ਮੈਲਬਰਨ' ਫਿਲਮ ਦਾ ਹਿੱਸਾ ਬਣਾਇਆ ਗਿਆ ਹੈ। ਇਹ ਫਿਲਮ ਪਰਵਾਸੀਆਂ ਦੁਆਰਾ ਹੰਢਾਏ ਭਾਵਨਾਤਮਕ ਸੰਘਰਸ਼ਾਂ ਦੀ ਗੱਲ ਕਰਦੀ ਹੈ। ਇਹ ਫਿਲਮ ਮੈਲਬੌਰਨ ਵਿੱਚ ਚੱਲ ਰਹੇ ਭਾਰਤੀ ਫਿਲਮ ਉਤਸਵ ਵਿੱਚ ਅੰਤਰਰਾਸ਼ਟਰੀ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਿਤ ਕੀਤੀ ਗਈ ਸੀ।

ਐਸਬੀਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਪੁਨੀਤ ਨੇ ਕਿਹਾ ਕਿ ਇਨ੍ਹਾਂ 17 ਸਾਲਾਂ ਵਿੱਚ ਉਨ੍ਹਾਂ ਕੋਲ ਜੋ ਵੀ ਕੰਮ ਆਉਂਦਾ ਰਿਹਾ, ਉਨ੍ਹਾਂ ਨੇ ਉਹ ਸਾਰਾ ਕੰਮ ਖੁਸ਼ੀ ਖੁਸ਼ੀ ਨੇਪਰੇ ਚਾੜ੍ਹਿਆ। ਉਨ੍ਹਾਂ ਨੇ ਛੋਟੇ ਕੰਮ ਤੋਂ ਸ਼ੁਰੂ ਕਰ ਕੇ ਮਾਡਲਿੰਗ ਤੱਕ ਹਰ ਤਰ੍ਹਾਂ ਦੇ ਖੇਤਰ ਵਿੱਚ ਕੰਮ ਕੀਤਾ ਹੈ।

ਉਨ੍ਹਾਂ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਸਾਫ਼ ਨੀਅਤ ਅਤੇ ਦ੍ਰਿੜ ਇਰਾਦੇ ਨਾਲ ਕੋਸ਼ਿਸ਼ ਕਰਦੇ ਹਨ।

ਪੂਰੀ ਗੱਲਬਾਤ ਜਾਨਣ ਲਈ ਇਹ ਪੋਡਕਾਸਟ ਸੁਣੋ----

LISTEN TO
Punjabi_19082024_PunitatIFFM image

ਜਾਣੋ ਅੰਤਰਰਾਸ਼ਟਰੀ ਸਟੂਡੈਂਟ ਪੁਨੀਤ ਗੁਲਾਟੀ ਕਿਵੇਂ ਬਣੇ ਡਾਇਰੈਕਟਰ, ਬਾਲੀਵੁੱਡ ਦੇ ਉੱਘੇ ਫਿਲਮਕਾਰ ਨਾਲ ਬਣਾਈ ਸਹਿ-ਨਿਰਦੇਸ਼ਿਤ ਫ਼ਿਲਮ

SBS Punjabi

23/08/202406:52

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share