ਆਸਟ੍ਰੇਲੀਆ ਦੀ ਸੰਸਦ ਵਿੱਚ ਪੰਜਾਬੀ ਮੂਲ ਦੇ ਫਿਲਮ ਨਿਰਮਾਤਾ ਮਰਹੂਮ ਯਸ਼ ਚੋਪੜਾ ਦੇ ਸਨਮਾਨ ਵਿੱਚ ਡਾਕ ਟਿਕਟ ਜਾਰੀ ਕੀਤੀ ਗਈ। ਇਸ ਮੌਕੇ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਸਣੇ ਕਈ ਮੰਤਰੀ ਵੀ ਸ਼ਾਮਲ ਹੋਏ ਸਨ।
ਯਸ਼ ਚੋਪੜਾ ਦੀ ਨੂੰਹ ਤੇ ਭਾਰਤੀ ਅਭਿਨੇਤਰੀ ਰਾਣੀ ਮੁਖਰਜੀ ਨੇ ਇਸ ਯਾਦਗਾਰੀ ਡਾਕ ਟਿਕਟ ਦਾ ਉਦਘਾਟਨ ਆਸਟ੍ਰੇਲੀਆ ਦੀ ਰਾਜਧਾਨੀ ਕੈਨਬੇਰਾ ਵਿੱਚ ਕੀਤਾ। ਇਸ ਮੌਕੇ ਤੇ ਫ਼ਿਲਮ ਨਿਰਮਾਤਾ ਕਰਨ ਜੌਹਰ ਵੀ ਸ਼ਾਮਲ ਸਨ।
ਇਸ ਸਮਾਗਮ ਦੌਰਾਨ ਯਸ਼ ਚੋਪੜਾ ਦੀਆਂ ਫ਼ਿਲਮ ਨੂੰ ਹਿੰਦੀ ਸਿਨੇਮਾ ਨੂੰ ਗਲੋਬਲ ਪੌਪ ਕਲਚਰ ਦਾ ਹਿੱਸਾ ਬਣਾਉਣ ਲਈ ਯਾਦ ਕੀਤਾ ਗਿਆ ਤੇ ਨਾਲ ਆਸਟ੍ਰੇਲੀਅਨ ਮੰਤਰੀਆਂ ਦਾ ਭਾਰਤੀ ਫ਼ਿਲਮਾਂ ਲਈ ਪਿਆਰ ਵੀ ਵੇਖਣ ਨੂੰ ਮਿਲਿਆ।
ਆਸਟ੍ਰੇਲੀਆ ਦੇ ਕਲਾ ਮੰਤਰੀ ਟੋਨੀ ਬਰਕ ਨੇ ਕਿਹਾ ਕਿ ਉਹ ਭਾਰਤੀ ਸਿਨੇਮਾ ਨੂੰ ਪਿਆਰ ਕਰਦੇ ਹਨ ਅਤੇ ਓਮ ਸ਼ਾਂਤੀ ਓਮ ਉਨ੍ਹਾਂ ਦੀ ਪਸੰਦੀਦਾ ਫਿਲਮ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕੇ ਭਾਰਤੀ ਭਾਈਚਾਰੇ ਦੀਆਂ ਕਹਾਣੀਆਂ ਸੁਣਾਏ ਬਿਨਾ ਆਸਟ੍ਰੇਲੀਆ ਦੀ ਪੂਰੀ ਕਹਾਣੀ ਨਹੀਂ ਸੁਣਾਈ ਜਾ ਸਕਦੀ।
ਇਸ ਜਸ਼ਨ ਦੌਰਾਨ ਕਰਨ ਜੌਹਰ ਨੇ ਕੀ ਕਿਹਾ ਸੁਣੋ --
ਯਸ਼ ਚੋਪੜਾ ਮੂਲ ਰੂਪ ਤੋਂ ਪੰਜਾਬ ਤੋਂ ਹਨ। ਉਨ੍ਹਾਂ ਦਾ ਜਨਮ ਲਾਹੌਰ ਵਿੱਚ ਹੋਇਆ ਸੀ ਜੋ ਹੁਣ ਪਾਕਿਸਤਾਨ ਦਾ ਹਿੱਸਾ ਹੈ। ਵੰਡ ਤੋਂ ਬਾਅਦ ਯਸ਼ ਚੋਪੜਾ ਭਾਰਤ ਦੇ ਪੰਜਾਬ ਵਿੱਚ ਲੁਧਿਆਣਾ ਸ਼ਹਿਰ ਵਿੱਚ ਆ ਗਏ। ਚੋਪੜਾ ਜੀ ਨੇ ਜਲੰਧਰ ਦੇ ਦੋਆਬਾ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਉਹ ਇੰਜੀਨੀਅਰ ਬਣਨਾ ਚਾਹੁੰਦੇ ਸਨ। ਹਾਲਾਂਕਿ, ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।
ਆਸਟ੍ਰੇਲੀਆਈ ਸੰਸਦ ਵਿੱਚ ਭਾਰਤੀ ਸਿਨੇਮਾ ਦਾ ਇਹ ਜਸ਼ਨ ਮੈਲਬੌਰਨ ਦੇ ਭਾਰਤੀ ਫਿਲਮ ਫੈਸਟੀਵਲ ਦੇ 15ਵੇਂ ਸਾਲਾਨਾ ਉਤਸਵ ਦੀ ਸ਼ੁਰੂਆਤ ਸੀ।
ਇਸ ਮੌਕੇ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਭਾਰਤੀ ਫ਼ਿਲਮੀ ਸਿਤਾਰਿਆਂ ਨਾਲ ਸੈਲਫੀ ਖਿਚਵਾਉਂਦੇ ਨਜ਼ਰ ਆਏ।
15ਵਾਂ ਸਾਲਾਨਾ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੋਰਨ (IFFM) 15 ਅਗਸਤ ਤੋਂ 20 ਅਗਸਤ ਤੱਕ ਮਨਾਇਆ ਜਾਵੇਗਾ। ਤੁਸੀਂ ਐਸ ਬੀ ਐਸ ਪੰਜਾਬੀ 'ਤੇ IFFM ਲਈ ਸਾਰੇ ਵਿਸ਼ੇਸ਼ ਕਵਰੇਜ ਪ੍ਰਾਪਤ ਕਰ ਸਕਦੇ ਹੋ।
ਪੂਰੀ ਗੱਲ ਬਾਤ ਸੁਣਨ ਲਈ ਇਸ ਪੋਡਕੈਸਟ ਤੇ ਕਲਿੱਕ ਕਰੋ ....
LISTEN TO
ਪੰਜਾਬੀ ਮੂਲ ਦੇ ਬਾਲੀਵੁੱਡ ਫਿਲਮ ਨਿਰਮਾਤਾ ਯਸ਼ ਚੋਪੜਾ ਦੇ ਸਨਮਾਨ ਵਿੱਚ ਆਸਟ੍ਰੇਲੀਆ ਦੀ ਸੰਸਦ ਵਿੱਚ ਡਾਕ ਟਿਕਟ ਜਾਰੀ
SBS Punjabi
14/08/202405:42
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।