15ਵਾਂ IFFM : ਸਰਵੋਤਮ ਫਿਲਮ ਤੇ ਅਦਾਕਾਰੀ ਲਈ ਸਨਮਾਨਾਂ ਦਾ ਵੱਕਾਰੀ ਮੁਕਾਬਲਾ, ਨਾਮਵਰ ਸਿਤਾਰੇ ਭਰਨਗੇ ਹਾਜ਼ਰੀ

IFFM (2).jpg

15ਵਾਂ IFFM 15 ਅਗਸਤ ਤੋਂ 20 ਅਗਸਤ ਤਕ ਮੈਲਬੌਰਨ ਵਿੱਚ ਹੋਵੇਗਾ

ਫਿਲਮਾਂ ਦਾ ਸ਼ੌਂਕ ਰੱਖਣ ਵਾਲਿਆਂ ਲਈ ਮੈਲਬਰਨ ਵਿੱਚ ਭਾਰਤੀ ਫਿਲਮਾਂ ਦਾ ਮਹਾਂਕੁੰਭ ਹੋਣ ਜਾ ਰਿਹਾ ਹੈ, ਜਿਸ ਵਿੱਚ ਹਿੰਦੀ, ਪੰਜਾਬੀ, ਤਾਮਿਲ ਅਤੇ ਸਮੁੱਚੇ ਭਾਰਤ ਦੀਆਂ ਕੁੱਝ ਨਾਮਵਰ ਫਿਲਮਾਂ ਪ੍ਰਦਰਸ਼ਤ ਹੋਣਗੀਆਂ। ਇਹਨਾਂ ਦੇ ਨਾਲ ਕਈ ਵੱਡੇ ਕਲਾਕਾਰ ਵੀ ਦਰਸ਼ਕਾਂ ਦੇ ਰੂਬਰੂ ਹੋਣਗੇ। ਇਸ ਬਾਰੇ ਐਸ ਬੀ ਐਸ ਦੀ ਖਾਸ ਪੇਸ਼ਕਾਰੀ ਰਾਹੀਂ ਜਾਣੋ ....


Key Points
  • ਚਮਕੀਲਾ ਫ਼ਿਲਮ ਦੀ ਤਿਨ ਸ਼੍ਰੇਣੀਆਂ ਵਜੋਂ ਨੁਮਾਇੰਦਗੀ ।
  • ਫਿਲਮੀ ਦੁਨੀਆਂ ਨਾਲ ਜੁੜੇ ਨਾਮਵਰ ਸਿਤਾਰੇ ਭਰਨਗੇ ਹਾਜ਼ਰੀ ।
15ਵੇਂ ਸਾਲਾਨਾ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੋਰਨ (IFFM) ਦਾ ਐਲਾਨ ਹੋ ਗਿਆ ਹੈ। ਇਹ ਫੈਸਟੀਵਲ 15 ਅਗਸਤ ਤੋਂ 20 ਅਗਸਤ ਤੱਕ ਮੈਲਬਰਨ ਵਿੱਚ ਹੋਵੇਗਾ।

ਇਸ ਫੈਸਟੀਵਲ ਨੂੰ ਚਾਰ ਚੰਨ ਲਾਉਣ ਲਈ ਭਾਰਤ ਦੇ ਕੁਝ ਨਾਮਵਰ ਸਿਤਾਰੇ ਆਉਣ ਵਾਲੇ ਹਨ। ਜਿਨ੍ਹਾਂ ਵਿੱਚ ਅਦਾਕਾਰਾ ਰਾਣੀ ਮੁਖਰਜੀ, ਫਿਲਮ ਨਿਰਮਾਤਾ ਕਰਨ ਜੌਹਰ, ਮੁੰਨਾ ਭਾਈ ਐਮਬੀਬੀਐਸ ਤੋਂ ਮਸ਼ਹੂਰ ਹੋਏ ਨਿਰਦੇਸ਼ਕ ਰਾਜਕੁਮਾਰ ਹਿਰਾਨੀ, ਕੈਨੇਡੀਅਨ ਡਾਂਸਰ, ਮਾਡਲ ਅਤੇ ਅਦਾਕਾਰਾ ਨੋਰਾ ਫਤੇਹੀ, ਮਲਾਇਕਾ ਅਰੋੜਾ, ਗ੍ਰੈਮੀ ਤੇ ਓਸਕਰ ਜੇਤੂ ਏ.ਆਰ. ਰਹਿਮਾਨ ਸਮੇਤ ਕਈ ਹੋਰ ਕਈ ਨਾਮ ਮਹਿਮਾਨਾਂ ਵਾਲੀ ਸੂਚੀ ਵਿੱਚ ਸ਼ਾਮਲ ਹਨ।
IFFM.jpg
ਇਸ ਵਾਰ ਪੰਜਾਬੀ ਫਿਲਮਾਂ ਨੇ ਵੀ ਇਸ ਸਲਾਨਾ ਹੋਣ ਵਾਲੇ ਫਿਲਮ ਫੈਸਟੀਵਲ ਵਿੱਚ ਖਾਸ ਥਾਂ ਬਣਾਈ ਹੈ। ਇੱਕ ਪਾਸੇ ਜਿੱਥੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਸਰਵੋਤਮ ਅਦਾਕਾਰ ਲਈ ਨਾਮਜ਼ਦ ਕੀਤਾ ਗਿਆ ਹੈ, ਉੱਥੇ ਹੀ 'ਡੀਯਰ ਜੱਸੀ' ਨਾਂ ਦੀ ਫਿਲਮ ਵੀ ਆਲੋਚਕਾਂ ਦੀ ਚੋਣ ਲਈ ਸਰਵੋਤਮ ਫਿਲਮ ਲਈ ਨਾਮਜ਼ਦ ਹੋਈ ਹੈ। ਇਸ ਦੇ ਨਾਲ, ਕਿਸਾਨਾਂ ਦੇ ਵਿਰੋਧ 'ਤੇ ਬਣੀ ਡਾਕੂਮੈਂਟਰੀ 'ਟਰਾਲੀ ਟਾਈਮਜ਼' ਨੇ ਸਰਵੋਤਮ ਡਾਕੂਮੇਂਟਰੀ ਸ਼੍ਰੇਣੀ ਵਿੱਚ ਆਪਣੀ ਜਗ੍ਹਾ ਬਣਾਈ ਹੈ।

ਚਮਕੀਲਾ ਫ਼ਿਲਮ ਦੀ ਤਿੰਨ ਸ਼੍ਰੇਣੀਆਂ ਵਿੱਚ ਨਾਮਜ਼ਦਗੀ ਹੋਈ ਹੈ - ਬੇਸਟ ਨਿਰਦੇਸ਼ਨ , ਬੇਸਟ ਫਿਲਮ ਅਤੇ ਬੇਸਟ ਅਦਾਕਾਰ।
IFFM (1).jpg
ਢੇਰ ਸਾਰੀਆਂ ਫਿਲਮਾਂ ਦੀ ਸਕ੍ਰੀਨਿੰਗ, ਮਸ਼ਹੂਰ ਹਸਤੀਆਂ ਨਾਲ ਮੁਲਾਕਾਤਾਂ ਅਤੇ ਅਵਾਰਡ ਸ਼ੋਅ ਤੋਂ ਇਲਾਵਾ, ਇਸ ਫਿਲਮ ਫੈਸਟੀਵਲ ਵਿੱਚ ਬੱਚਿਆਂ ਲਈ ਡਾਂਸ ਮੁਕਾਬਲਾ ਵੀ ਦੇਖਣ ਨੂੰ ਮਿਲੇਗਾ।

ਤੁਸੀਂ ਇਸ ਫੈਸਟੀਵਲ ਦੇ ਕਿਸ ਹਿੱਸੇ ਦਾ ਅਨੰਦ ਮਾਨਣਾ ਚਾਹੋਗੇ?

ਤੁਹਾਡੀ ਰਾਏ ਵਿੱਚ ਕਿਹੜੀ ਫਿਲਮ ਜਾਂ ਸ਼ੋਅ ਨੂੰ ਅਵਾਰਡ ਮਿਲਣਾ ਚਾਹੀਦਾ ਹੈ?

ਕੁਮੈਂਟਾਂ ਅਤੇ ਸੁਨੇਹਿਆਂ ਰਾਹੀਂ ਸਾਨੂੰ ਜ਼ਰੂਰ ਦੱਸੋ।

ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ:

LISTEN TO
Punjabi_25_07_2024_IFFM image

15ਵਾਂ IFFM : ਸਰਵੋਤਮ ਫਿਲਮ ਤੇ ਅਦਾਕਾਰੀ ਲਈ ਸਨਮਾਨਾਂ ਦਾ ਵੱਕਾਰੀ ਮੁਕਾਬਲਾ, ਨਾਮਵਰ ਸਿਤਾਰੇ ਭਰਨਗੇ ਹਾਜ਼ਰੀ

SBS Punjabi

25/07/202405:16

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਤੇ ਤੇ ਵੀ ਫਾਲੋ ਕਰੋ  


Share