ਓਲੰਪਿਕਸ ਖੇਡਾਂ ਵਿੱਚ ਹੁਣ ਕ੍ਰਿਕਟ ਵੀ ਸ਼ਾਮਲ ਕੀਤਾ ਜਾਵੇਗਾ। 2028 ਵਿੱਚ ਹੋਣ ਵਾਲੇ ਓਲੰਪਿਕਸ ਵਿੱਚ ਕ੍ਰਿਕਟ ਖਿਡਾਰੀ ਵੀ ਮੈਡਲ ਜਿੱਤ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣਗੇ।
ਯਾਦ ਰਹੇ ਕਿ ਤਕਰੀਬਨ 100 ਸਾਲ ਪਹਿਲਾਂ ਵੀ ਕ੍ਰਿਕਟ ਓਲੰਪਿਕਸ ਦਾ ਹਿੱਸਾ ਹੁੰਦਾ ਸੀ। 1900 ਦੌਰਾਨ ਟੈਸਟ ਕ੍ਰਿਕਟ ਖੇਡਿਆ ਗਿਆ ਸੀ।
ਕ੍ਰਿਕਟ ਦੀ ਮੁੜ ਵਾਪਸੀ ਦਾ ਐਲਾਨ ਕਰਦੇ ਹੋਏ ਓਲੰਪਿਕਸ ਕਮੇਟੀ ਨੇ ਭਾਰਤੀ ਕ੍ਰਿਕਟ ਅਤੇ ਇਸਦੇ ਫੈਨਸ ਦਾ ਖ਼ਾਸ ਜ਼ਿਕਰ ਕੀਤਾ। ਐਲਾਨ ਦੌਰਾਨ ਓਲੰਪਿਕਸ ਕਮੇਟੀ ਨੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੀ ਫੋਟੋ ਵੀ ਇਸਤੇਮਾਲ ਕੀਤੀ।
ਭਾਰਤੀ ਤੇ ਆਸਟ੍ਰੇਲੀਆ ਦੇ ਕ੍ਰਿਕਟ ਪ੍ਰੇਮੀਆਂ ਨੇ ਤਾਂ ਇਸ ਫੈਸਲੇ 'ਤੇ ਉਤਸ਼ਾਹ ਜਤਾਇਆ ਹੀ, ਨਾਲ ਹੀ ਦੁਨਿਆਂ ਭਰ ਤੋਂ ਕ੍ਰਿਕੇਟ ਦੀਆਂ ਵੱਡੀਆਂ ਹਸਤੀਆਂ ਨੇ ਵੀ ਇਸ ਮੌਕੇ 'ਤੇ ਖੁਸ਼ੀ ਜਾਹਰ ਕੀਤੀ।
ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨੇ ਇਸ ਨੂੰ "ਸੁਨਹਿਰੀ ਮੌਕੇ" ਦਾ ਨਾਮ ਦਿੱਤਾ ਹੈ।
ਆਸਟ੍ਰੇਲੀਆਈ ਕ੍ਰਿਕਟ ਦੇ ਮਹਾਨ ਖਿਡਾਰੀ ਰਿੱਕੀ ਪੋਂਟਿੰਗ ਨੇ ਵੀ ਦਿਖਾਇਆ ਉਤਸ਼ਾਹ
ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਅਤੇ ਮਹਿਲਾ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਿਤਾਲੀ ਰਾਜ ਨੇ ਕੀ ਕਿਹਾ
ਲਾਸ ਏਂਜਲਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਕ੍ਰਿਕੇਟ ਸਣੇ ਪੰਜ ਨਵੀਆਂ ਖੇਡਾਂ ਸ਼ਾਮਲ ਹੋਣਗੀਆਂ। IOC ਨੇ ਪਿਛਲੇ ਸਾਲ LA28 ਲਈ ਬੇਸਬਾਲ/ਸਾਫਟਬਾਲ, ਫਲੈਗ ਫੁਟਬਾਲ, ਲੈਕਰੋਸ (ਛੱਕੇ) ਅਤੇ ਸਕੁਐਸ਼ ਦੇ ਨਾਲ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਸੀ।
LA28 ਵਿੱਚ ਕ੍ਰਿਕੇਟ ਦੀ ਸ਼ਮੂਲੀਅਤ ਵੱਖ-ਵੱਖ ਮਲਟੀ-ਸਪੋਰਟ ਇਵੈਂਟਸ ਵਿੱਚ ਕ੍ਰਿਕਟ ਦੇ ਵਧ ਰਹੇ ਰੁਝਾਨ ਦੀ ਹਾਮੀ ਭਰਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।