2024 ਓਲੰਪਿਕਸ ਖੇਡਾਂ ਪੂਰੇ ਜਾਹੋ ਜਲਾਲ ਨਾਲ ਪੈਰਿਸ ਵਿੱਚ ਸ਼ੁਰੂ ਹੋ ਚੁੱਕੀਆਂ ਹਨ।
ਓਲੰਪਿਕਸ ਵੈਸੇ ਤਾਂ ਵੱਕਾਰੀ ਟੂਰਨਾਮੈਂਟ ਹੈ ਹੀ ਪਰ ਇਸ ਵਾਰ ਇਹ ਹੋਰ ਵੀ ਖਾਸ ਬਣ ਗਿਆ ਹੈ ਕਿਉਂਕਿ ਓਲੰਪਿਕਸ ਖੇਡਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪੁਰਸ਼ ਤੇ ਔਰਤਾਂ ਦੀ ਸੰਖਿਆ ਬਰਾਬਰ ਹੈ।
ਇਤਿਹਾਸਕ ਤੌਰ 'ਤੇ, ਓਲੰਪਿਕਸ ਵਿੱਚ ਔਰਤਾਂ ਨੂੰ ਨਾ ਸਿਰਫ ਅਥਲੀਟਾਂ ਦੇ ਰੂਪ ਵਿੱਚ ਹੀ ਬਲਕਿ ਕੋਚਿੰਗ ਅਤੇ ਲੀਡਰਸ਼ਿਪ ਵਿੱਚ ਵੀ ਘੱਟ ਸ਼ਾਮਲ ਕੀਤਾ ਜਾਂਦਾ ਰਿਹਾ ਸੀ।
ਔਰਤਾਂ ਨੂੰ ਪਹਿਲੀ ਵਾਰ 1900 ਦੀਆਂ ਓਲੰਪਿਕ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਬਸ ਉਸ ਤੋਂ ਬਾਅਦ ਔਰਤਾਂ ਨੇ ਐਸੀ ਛਾਲ ਮਾਰੀ ਕਿ ਉਨ੍ਹਾਂ ਦੀ ਭਾਗੀਦਾਰੀ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ।
ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ:
LISTEN TO
ਇਤਿਹਾਸ ਵਿੱਚ ਪਹਿਲੀ ਵਾਰ ਪੈਰਿਸ ਓਲੰਪਿਕਸ 2024 'ਚ ਦਿਖ ਰਹੀ ਹੈ ਔਰਤਾਂ ਅਤੇ ਮਰਦਾਂ ਦੀ ਬਰਾਬਰੀ
SBS Punjabi
30/07/202404:27
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।