'ਇੱਕ ਖਿਡਾਰੀ ਦੀ ਜ਼ਿੰਦਗੀ ਵਿੱਚ ਕੋਈ ਸ਼ੌਰਟਕੱਟ ਨਹੀਂ ਹੁੰਦਾ' ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਖਾਸ ਗੱਲਬਾਤ

Harmanpreet Singh Indian Hockey Captian

Harmanpreet Singh, Captian, Indian Hockey Team Credit: Facebook/ Harmanpreet Singh 13

ਭਾਰਤੀ ਹਾਕੀ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਅੰਤਰਰਾਸ਼ਟਰੀ ਮੈਚਾਂ ਵਿੱਚ 200 ਗੋਲ ਦਾ ਆਂਕੜਾ ਪਾਰ ਕਰ ਲਿਆ ਹੈ। ਪਿਛਲੇ ਕੁੱਝ ਸਮੇਂ ਦੌਰਾਨ ਭਾਰਤੀ ਹਾਕੀ ਟੀਮ ਦੀਆਂ ਕਾਮਯਾਬੀ ਅਤੇ ਹਾਕੀ ਵਿੱਚ ਆਪਣੇ ਸਫਰ ਬਾਰੇ ਹਰਮਨਪ੍ਰੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕੀਤੀ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਆਪਣੀ ਸਫਲਤਾ ਦਾ ਸਿਹਰਾ ਟੀਮ ਦੇ ਸਿਰ ਬੰਨ੍ਹਿਆ, ਉੱਥੇ ਨਾਲ ਹੀ ਫੈਨਸ ਵਲੋਂ 'ਸਰਪੰਚ' ਦੇ ਨਾਮ ਨਾਲ ਬੁਲਾਏ ਜਾਣ 'ਤੇ ਵੀ ਚਾਨਣਾ ਪਾਇਆ।


ਭਾਰਤੀ ਹਾਕੀ ਟੀਮ ਨੇ 2024 ਏਸ਼ੀਅਨ ਚੈਂਪੀਅਨਸ ਟ੍ਰਾਫੀ ਆਪਣੇ ਨਾਮ ਕਰ ਲਈ ਹੈ।

ਚੀਨ ਵਿੱਚ ਖੇਡੀ ਗਈ ਇਸ ਪ੍ਰਤਿਯੋਗਿਤਾ ਵਿੱਚ ਭਾਰਤੀ ਟੀਮ ਨੇ ਇੱਕ ਵੀ ਮੈਚ ਨਹੀਂ ਹਾਰਿਆ।

ਹਾਲ ਹੀ ਵਿੱਚ ਮੁਕੰਮਲ ਹੋਈਆਂ ਉਲੰਪਿਕ ਖੇਡਾਂ ਵਿੱਚ ਭਾਰਤ ਕਾਂਸੇ ਦਾ ਤਗਮਾ ਜਿੱਤਣ ਵਿੱਚ ਸਫਲ ਰਿਹਾ ਸੀ। ਇਸ ਦੌਰਾਨ ਟੀਮ ਦੇ ਕਪਤਾਨ ਅਤੇ ਡ੍ਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੇ ਅੰਤਰਰਾਸ਼ਟਰੀ ਮੈਚਾਂ ਵਿੱਚ 200 ਗੋਲ ਕਰਨ ਦਾ ਮੁਕਾਮ ਵੀ ਹਾਸਿਲ ਕਰ ਲਿਆ ਹੈ।

ਹਰਮਨਪ੍ਰੀਤ ਨਾਲ ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਤੇ ਕਲਿਕ ਕਰੋ....

LISTEN TO
Punjabi_19092024_NewHarmanpreetSinghInterview image

'ਇੱਕ ਖਿਡਾਰੀ ਦੀ ਜ਼ਿੰਦਗੀ ਵਿੱਚ ਕੋਈ ਸ਼ੌਰਟਕੱਟ ਨਹੀਂ ਹੁੰਦਾ' ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਖਾਸ ਗੱਲਬਾਤ

SBS Punjabi

25/09/202410:53

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰਤੇਤੇ ਵੀ ਫਾਲੋ ਕਰੋ

Share