ਬੇਸ਼ਕ ਇਸ ਸਮੇਂ ਹਾਕੀ ਨੂੰ ਆਸਟ੍ਰੇਲੀਆ ਅਤੇ ਭਾਰਤ ਦੇਸ਼ਾਂ ਵਿੱਚ ਉਹ ਸਥਾਨ ਨਹੀਂ ਮਿਲ ਪਾ ਰਿਹਾ ਹੈ ਜੋ ਕਿ ਕਈ ਹੋਰ ਖੇਡਾਂ ਨੂੰ ਦਿੱਤਾ ਜਾ ਰਿਹਾ, ਪਰ ਫੇਰ ਵੀ ਕਈ ਸੰਸਥਾਵਾਂ ਵਲੋਂ ਇਸ ਨੂੰ ਮੁੜ ਤੋਂ ਪ੍ਰਫੁੱਲਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਵਿੱਚੋਂ ਹੀ ਇੱਕ ਹੈ ਕਿ ਇਸ ਖੇਡ ਨੂੰ ਵਿਭਿੰਨ ਭਾਸ਼ਾਈ ਭਾਈਚਾਰਿਆਂ ਤੱਕ ਲੈ ਕਿ ਜਾਇਆ ਜਾਵੇ।
ਹਾਕੀ ਐਨ ਐਸ ਡਬਲਿਊ ਨੇ ਇਸ ਕੰਮ ਲਈ ਵਿਆਪਕ ਭਾਈਚਾਰਿਆਂ ਵਿੱਚੋਂ ਕਈ ਲੋਕਾਂ ਨੂੰ ਅੱਗੇ ਲਿਆਂਦਾ ਹੈ ਜੋ ਕਿ ਇਸ ਖੇਡ ਨੂੰ ਹੁਣ ਦੂਜਿਆਂ ਤੱਕ ਲੈ ਕਿ ਜਾਣਗੇ। ਪੰਜਾਬੀ ਮੂਲ ਦੇ ਮੰਨੂ ਸਿੰਘ ਵਾਲੀਆ ਜੋ ਕਿ ਬਚਪਨ ਤੋਂ ਹੀ ਇਸ ਖੇਡ ਨਾਲ ਜੁੜੇ ਹੋਏ ਹਨ, ਨੂੰ ਵੀ ਇਸ ਲਈ ਰਾਜਦੂਤ ਵਜੋਂ ਨਾਮਜਦ ਕੀਤਾ ਗਿਆ ਹੈ।
ਮੰਨੂ ਸਿੰਘ ਵਾਲੀਆ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, ‘ਮੇਰੇ ਮਾਤਾ ਪਿਤਾ 90ਵਿਆਂ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਪ੍ਰਵਾਸ ਕਰ ਕੇ ਆ ਗਏ ਸਨ, ਅਤੇ ਖੇਡਾਂ ਨਾਲ ਪਿਆਰ ਹੋਣ ਕਾਰਨ ਉਹਨਾਂ ਨੇ ਮੈਨੂੰ ਹਰ ਪ੍ਰਕਾਰ ਦੀਆਂ ਖੇਡਾ ਖੇਡਣ ਲਈ ਉਤਸ਼ਾਹਤ ਕੀਤਾ, ਅਤੇ ਇਹਨਾਂ ਸਾਰੀਆਂ ਵਿੱਚੋਂ ਹਾਕੀ ਮੇਰੀ ਪਸੰਦੀਦਾ ਖੇਡ ਰਹੀ ਹੈ’।ਮੰਨੂ ਸਿੰਘ ਇਸ ਸਮੇਂ ਰਾਈਡ ਹੰਟਰਸ ਹਿੱਲ ਹਾਕੀ ਕਲੱਬ ਨਾਲ ਖੇਡ ਰਹੇ ਹਨ ਜਿਸ ਦੇ ਕਈ ਖਿਡਾਰੀਆਂ ਵਿੱਚੋਂ ਛੇ ਇਸ ਸਮੇਂ ਆਸਟ੍ਰੇਲੀਆ ਦੀ ਉਲੰਪਿਕ ਟੀਮ ਦਾ ਹਿੱਸਾ ਵੀ ਹਨ।
Manu Singh started playing hockey since very young age. Source: Manu Singh
‘ਆਸਟ੍ਰੇੁਲੀਆ ਦੀ ਹਾਕੀ ਟੀਮ ਇਸ ਸਮੇਂ ਸੰਸਾਰ ਭਰ ਦੀਆਂ ਚੋਟੀ ਦੀਆਂ ਤਿੰਨ ਟੀਮਾਂ ਵਿੱਚ ਸਥਾਨ ਰੱਖਦੀ ਹੈ’।
ਸ਼੍ਰੀ ਸਿੰਘ ਨੇ ਕਿਹਾ, ‘ਮੈਂ ਢਾਈ ਸਾਲ ਦੀ ਉਮਰ ਤੋਂ ਇਸ ਖੇਡ ਨਾਲ ਜੁੜਿਆ ਹੋਇਆ ਹਾਂ। ਇਸ ਖੇਡ ਵਿੱਚ ਟੀਮ ਭਾਵਨਾ ਪੈਦਾ ਹੁੰਦੀ ਹੈ ਜੋ ਕਿ ਆਮ ਜਿੰਦਗੀ ਵਿੱਚ ਬਹੁਤ ਖਾਸ ਹੁੰਦੀ ਹੈ’।
‘ਅਸੀਂ ਟੀਮ ਵਰਕ ਤੋਂ ਬਹੁਤ ਸਾਰੇ ਹੋਰ ਗੁਰ ਸਿੱਖ ਪਾਉਂਦੇ ਹਾਂ ਜਿਵੇਂਕਿ ਨਿਜੀ ਵਿਕਾਸ, ਸੁਤੰਤਰਤਾ, ਸਮਾਜਿਕ ਕੁਸ਼ਲਤਾ ਅਤੇ ਲਚਕੀਲਾਪਨ ਆਦਿ’।ਐਨ ਐਸ ਡਬਲਿਊ ਹਾਕੀ ਵਲੋਂ ਵਿੱਢੇ ਇਸ ਉਪਰਾਲੇ ਤਹਿਤ, ਦੋ ਪ੍ਰਕਾਰ ਨਾਲ ਭਾਈਚਾਰੇ ਤੱਕ ਪਹੁੰਚ ਕੀਤੀ ਜਾ ਰਹੀ ਹੈ।
Dedicated to promote Hockey in CALD communities, Manu Singh selected as Multicultural ambassador Source: Manu Singh
ਪਹਿਲਾ ਹੈ, ਕਿ ਇਸ ਖੇਡ ਨਾਲ ਉਹਨਾਂ ਲੋਕਾਂ ਦੀ ਜਾਣ ਪਹਿਚਾਣ ਕਰਵਾਉਣੀ ਜੋ ਕਿੲਸ ਤੋਂ ਬਿਲਕੁਲ ਕੋਰੇ ਹਨ। ਉਹਨਾਂ ਨੂੰ ਇਸ ਖੇਡ ਨੇ ਮੁੱਢਲੇ ਗੁਰ ਅਤੇ ਇਸ ਦੇ ਗੁਣਾਂ ਬਾਰੇ ਦੱਸਦੇ ਹੋਏ ਉਹਨਾਂ ਨੂੰ ਇਸ ਖੇਡ ਨਾਲ ਜੋੜਨਾ ਆਦਿ।
ਦੁਜੇ ਹਿੱਸੇ ਵਿੱਚ, ‘ਲ਼ੀਗਸ ਆਫ ਨੇਸ਼ਨਸ ਕੱਪ’ ਸ਼ੁਰੂ ਕਰਦੇ ਹੋਏ ਭਾਈਚਾਰਕ ਟੀਮਾਂ ਦੇ ਆਪਸ ਵਿੱਚ ਮੁਕਾਬਲੇ ਕਰਵਾਉਣੇ।
Source: Manu Singh
ਮੰਨੂ ਸਿੰਘ ਨੇ ਸਾਰੇ ਹੀ ਪੰਜਾਬੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ, ‘ਹਾਕੀ ਕਿਸੇ ਸਮੇਂ ਪੰਜਾਬੀਆਂ ਦੀ ਮਨਭਾਉਂਦੀ ਖੇਡ ਰਹੀ ਹੈ, ਇਸ ਲਈ ਸਾਰਿਆਂ ਨੂੰ ਹੀ ਇਸ ਦੇ ਹੋਰ ਵਿਕਾਸ ਲਈ ਅੱਗੇ ਆ ਕਿ ਸਾਥ ਦੇਣ ਦੀ ਲੋੜ ਹੈ।
ਇੱਕ ਰਾਜਦੂਤ ਵਜੋਂ ਮੰਨੂ ਸਿੰਘ ਨੇ ਕਿਹਾ, ‘ਇਸ ਖੇਡ ਨੂੰ ਇੱਕ ਵਾਰ ਫੇਰ ਤੋਂ ਮੌਕਾ ਦਿਓ। ਸਾਡੇ ਦੁਆਰਾ ਅਰੰਭੇ ਉਪਰਾਲਿਆਂ ਦਾ ਸਮਰਥਨ ਕਰੋ’।
‘ਇਹ ਇੱਕ ਬਹੁਤ ਵਧੀਆ ਸਮਾਜਕ, ਦੋਸਤਾਨਾਂ ਅਤੇ ਪਰਿਵਾਰਕ ਖੇਡ ਹੈ, ਜਿਸ ਦਾ ਅਨੰਦ ਸਾਰਾ ਪਰਿਵਾਰ ਲੈ ਸਕਦਾ ਹੈ’।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।