ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
ਗਿੱਲ ਰੌਂਤਾ ਨੇ ਸਾਂਝੀ ਕੀਤੀ ਆਪਣੀ ਲਾਹੌਰ ਫੇਰੀ 'ਤੇ ਪੁਸਤਕ ਲਿਖੇ ਜਾਣ ਦੀ ਕਹਾਣੀ
ਹਾਲ ਹੀ ਵਿੱਚ ਰਿਲੀਜ ਹੋਈ ਆਪਣੀ ਪੁਸਤਕ ਦੇ ਨਾਲ ਲੇਖਕ ਗਿੱਲ ਰੌਂਤਾ।
ਪੰਜਾਬੀ ਗੀਤਕਾਰ ਅਤੇ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਆਪਣੀ ਹਾਲ ਹੀ ਵਿੱਚ ਰਿਲੀਜ ਹੋਈ ਪੁਸਤਕ ‘ਹੈਲੋ, ਮੈਂ ਲਾਹੌਰ ਤੋਂ ਬੋਲਦਾਂ’ ਨੂੰ ਲੈ ਕੇ ਅੱਜ-ਕੱਲ ਚਰਚਾ ਵਿੱਚ ਹਨ। ਪੁਸਤਕ ਦੇ ਸਿਲਸਿਲੇ ਵਿੱਚ ਹੀ ਆਸਟ੍ਰੇਲੀਆ ਪੁੱਜੇ ਗਿੱਲ ਰੌਂਤਾ ਨੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਆਪਣੀ ਲਾਹੌਰ ਫੇਰੀ ਦੇ ਤਜ਼ਰਬਿਆਂ ਨੂੰ ਕਲਮਬੰਦ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਹਨ। ਹੁਣ ਤੱਕ ਪਿਆਰ-ਮੁਹੱਬਤ, ਲੋਕ ਤੱਥ ਅਤੇ ਸਮਾਜਕ ਵਿਸ਼ਿਆਂ ਉੱਤੇ ਅਨੇਕਾਂ ਗੀਤ ਰਿਕਾਰਡ ਕਰਵਾ ਚੁੱਕੇ ਗਿੱਲ ਰੌਂਤਾ ਨੇ ਪ੍ਰਦੇਸਾਂ ਵਿੱਚ ਬੈਠੇ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਇੱਕ ਖਾਸ ਸੁਨੇਹਾ ਵੀ ਦਿੱਤਾ ਹੈ। ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ…
Share